“Medical Report ਦਿਖਾਓ, ਫਿਰ ਹੀ ਹੋਵੇਗਾ ਵਿਆਹ”, ਵਿਆਹ ਤੋਂ ਮੁੱਕਰ ਗਈ ਲਾੜੀ , ਮੰਡਪ ‘ਚ…

0
100


Groom  Medical Report Demand : ਯੂਪੀ ਦੇ ਏਟਾਹ ਜ਼ਿਲ੍ਹੇ ‘ਚ ਇੱਕ ਦੁਲਹਨ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਦੁਲਹਨ ਦਾ ਆਰੋਪ  ਸੀ ਕਿ ਦੂਲੇ ਦੀ ਮੈਡੀਕਲ ਹਾਲਤ ਬਾਰੇ ਉਸਦੇ ਪਰਿਵਾਰ ਤੋਂ ਜਾਣਕਾਰੀ ਲੁਕਾਈ ਗਈ ਸੀ। ਇਸ ਤੋਂ ਬਾਅਦ ਦੁਲਹਨ ਦੇ ਪਰਿਵਾਰ ਨੇ ਵਿਆਹ ਦੀਆਂ ਰਸਮਾਂ ਅੱਗੇ ਵਧਾਉਣ ਤੋਂ ਇਨਕਾਰ ਕਰਦਿਆਂ ਦੂਲੇ ਦੀ ਹੈਲਥ ਰਿਪੋਰਟ ਮੰਗੀ। 

ਕੀ ਸੀ ਪੂਰਾ ਮਾਮਲਾ?

ਸਥਾਨਕ ਲੋਕਾਂ ਦੇ ਅਨੁਸਾਰ ਕੋਤਵਾਲੀ ਦੇਹਾਤ ਖੇਤਰ ਦੇ ਕਥੋਲੀ ਪਿੰਡ ਦਾ ਰਹਿਣ ਵਾਲਾ ਲਾੜਾ ਐਤਵਾਰ ਸ਼ਾਮ ਨੂੰ ਆਪਣੇ ਵਿਆਹ ਦੀ ਬਰਾਤ ਲੈ ਕੇ ਸਾਕਿਤ ਦੇ ਇੱਕ ਗੈਸਟ ਹਾਊਸ ਵਿੱਚ ਪਹੁੰਚਿਆ। ਉਸਦਾ ਵਿਆਹ ਨਾਗਲਾ ਫੂਲੇ ਪਿੰਡ ਦੇ ਵਿਜੇ ਸਿੰਘ ਦੀ ਧੀ ਨਾਲ ਹੋਣਾ ਸੀ। ਰਸਮਾਂ ਦੌਰਾਨ ਲਾੜਾ ਆਪਣੀ ਕੁਰਸੀ ‘ਤੇ ਬੈਠਾ ਬੇਹੋਸ਼ ਹੋ ਗਿਆ ਅਤੇ ਡਿੱਗ ਪਿਆ। ਮੌਜੂਦ ਲੋਕ ਤੁਰੰਤ ਲਾੜੇ ਦੀ ਮਦਦ ਲਈ ਦੌੜੇ; ਕੁਝ ਨੇ ਉਸਨੂੰ ਪਾਣੀ ਪਿਲਾਇਆ, ਜਦੋਂ ਕਿ ਕੁਝ ਨੇ ਡਾਕਟਰ ਨੂੰ ਬੁਲਾਉਣ ਦਾ ਸੁਝਾਅ ਦਿੱਤਾ। ਸ਼ੁਰੂ ਵਿੱਚ ਲਾੜੇ ਦੇ ਪਰਿਵਾਰ ਨੇ ਇਸ ਨੂੰ ਘਬਰਾਹਟ ਦਾ ਮਾਮਲਾ ਦੱਸ ਕੇ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਬਾਅਦ ਵਿੱਚ ਲਾੜੀ ਦੇ ਪਰਿਵਾਰ ਨੇ ਉਸਦੀ ਸਿਹਤ ‘ਤੇ ਸਵਾਲ ਖੜ੍ਹੇ ਕਰ ਦਿੱਤੇ।

ਲਾੜੀ ਦੀ ਸ਼ਰਤ , ਲਾੜੇ ਦੀ ਮੈਡੀਕਲ ਰਿਪੋਰਟ ਦਿਖਾਓ

ਲਾੜੀ ਦੇ ਪਰਿਵਾਰ ਦਾ ਆਰੋਪ ਸੀ ਕਿ ਰਿਸ਼ਤਾ ਤੈਅ ਕਰਨ ਤੋਂ ਪਹਿਲਾਂ ਲਾੜੇ ਦੀ ਬਿਮਾਰੀ ਬਾਰੇ ਸੱਚਾਈ ਲੁਕਾਈ ਗਈ ਸੀ। ਇਹ ਮਾਮਲਾ ਜਲਦੀ ਹੀ ਦੋਵੇਂ ਪਰਿਵਾਰਾਂ ਵਿਚਕਾਰ ਤਿੱਖੀ ਬਹਿਸ ਵਿੱਚ ਬਦਲ ਗਿਆ। ਸਥਾਨਕ ਬਜ਼ੁਰਗਾਂ ਅਤੇ ਰਿਸ਼ਤੇਦਾਰਾਂ ਨੇ ਸਮਝੌਤਾ ਕਰਵਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਵਿਵਾਦ ਪੂਰੀ ਰਾਤ ਚੱਲਦਾ ਰਿਹਾ। ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਲਾੜੀ ਨੇ ਸਾਫ਼ ਕਹਿ ਦਿੱਤਾ ਸੀ ਕਿ “ਵਿਆਹ ਤਾਂ ਹੀ ਹੋਵੇਗਾ ਜੇ ਲਾੜੇ ਦੀ ਹੈਲਥ ਰਿਪੋਰਟ ਦਿਖਾਈ ਜਾਵੇ।”

ਰਾਤ ਭਰ ਚੱਲਿਆ ਸਮਝੌਤੇ ਦਾ ਦੌਰ, ਫਿਰ ਪਹੁੰਚੀ ਪੁਲਿਸ

ਪੁਲਿਸ ਮੁਤਾਬਕ ਵਿਵਾਦ ਦੌਰਾਨ ਦੋਵੇਂ ਧਿਰਾਂ ਵਿੱਚ ਤਿੱਖੀ ਝੜਪ ਵੀ ਹੋਈ। ਇਸ ਤੋਂ ਬਾਅਦ ਲਾੜੀ ਪੱਖ ਦੇ ਦੋ ਲੋਕਾਂ ਨੂੰ ਪੁਲਿਸ ਥਾਣੇ ਵੀ ਲਿਜਾਇਆ ਗਿਆ ਸੀ। ਕਈ ਦੌਰ ਦੀ ਗੱਲਬਾਤ ਅਤੇ ਪਿੰਡ ਦੇ ਲੋਕਾਂ ਦੀ ਦਖ਼ਲਅੰਦਾਜ਼ੀ ਦੇ ਬਾਵਜੂਦ ਲਾੜੀ ਅਤੇ ਉਸਦਾ ਪਰਿਵਾਰ ਆਪਣੇ ਫੈਸਲੇ ‘ਤੇ ਡਟੇ ਰਹੇ। ਆਖ਼ਿਰਕਾਰ ਬਾਰਾਤ ਬਿਨਾਂ ਲਾੜੀ ਦੇ ਹੀ ਵਾਪਸ ਮੁੜ ਗਈ।

ਪੁਲਿਸ ਨੇ ਕੀ ਕਿਹਾ?

ਥਾਣਾ ਇੰਚਾਰਜ Videsh Rathi ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਪੱਖ ਵੱਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਜੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ



News Source link