Matrimonial ਸਾਈਟ ‘ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ ਨੌਜਵਾਨ , ਫਲੈਟ ‘ਚ ਲਿਜਾ ਕੇ ਕਰਦਾ ਸੀ Rape 

Must read


Gurugram Crime :ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ‘ਚ ਪੁਲਿਸ ਨੇ 12ਵੀਂ ਪਾਸ ਰੀਅਲ ਅਸਟੇਟ ਏਜੰਟ ਨਦੀਮ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਨਦੀਮ ਮੈਟਰੀਮੋਨੀਅਲ ਸਾਈਟ ਰਾਹੀਂ ਨੌਜਵਾਨ ਲੜਕੀਆਂ ਨੂੰ ਜਾਲ ‘ਚ ਫਸਾਉਂਦਾ ਸੀ। ਉਹ ਇਨ੍ਹਾਂ ਲੜਕੀਆਂ ਨੂੰ ਆਪਣੇ ਫਲੈਟ ‘ਚ ਲੈ ਜਾਂਦਾ ਸੀ, ਜਿੱਥੇ ਉਹ ਉਨ੍ਹਾਂ ਨਾਲ ਰੇਪ ਕਰਦਾ ਸੀ। 

ਪੁਲਿਸ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਹ ਗੁਰੂਗ੍ਰਾਮ ਦੇ ਆਲੇ-ਦੁਆਲੇ ਰਹਿਣ ਵਾਲੀਆਂ ਸੁੰਦਰ ਲੜਕੀਆਂ ਦੀ ਪ੍ਰੋਫਾਈਲ ਨੂੰ ਟਾਰਗੇਟ ਕਰਦਾ ਸੀ। ਉਨ੍ਹਾਂ ਨੂੰ ਇਮਪ੍ਰੈੱਸ ਕਰਨ ਲਈ ਉਹ ਆਪਣੀ ਲਗਜਰੀ ਲਾਈਫ ਦੀਆਂ ਫੋਟੋਆਂ ਵੀ ਭੇਜਦਾ ਸੀ। ਉਸਦੀ ਲਗਜਰੀ ਲਾਈਫ ਦੇਖ ਕੇ ਕੁੜੀਆਂ ਇਮਪ੍ਰੈੱਸ ਹੋ ਕੇ ਉਸਦੇ ਜਾਲ ਵਿੱਚ ਫਸ ਜਾਂਦੀਆਂ ਸਨ।

ਘਰੇਲੂ LPG Cylinder ਦਾ ਰੰਗ ਲਾਲ ਕਿਉਂ ਹੁੰਦਾ ਹੈ?

ਆਰੋਪੀ ਨਦੀਮ ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਦਾ ਰਹਿਣ ਵਾਲਾ ਹੈ। ਨਦੀਮ 28 ਸਾਲ ਦਾ ਹੈ ਅਤੇ ਸਿਰਫ 12ਵੀਂ ਪਾਸ ਹੈ। ਉਸਦਾ ਅਜੇ ਵਿਆਹ ਨਹੀਂ ਹੋਇਆ ਹੈ। ਨਦੀਮ ਗੁਰੂਗ੍ਰਾਮ ਵਿੱਚ ਫਲੈਟ ਅਤੇ ਕਮਰੇ ਕਿਰਾਏ ‘ਤੇ ਦਿਵਾਉਣ ਲਈ ਬਰੋਕਰ ਵਜੋਂ ਕੰਮ ਕਰਦਾ ਹੈ। ਉਸਦਾ ਮੁੱਖ ਕੰਮ ਸੈਕਟਰ-86 ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਕਿਰਾਏ ‘ਤੇ ਫਲੈਟ ਅਤੇ ਕਮਰੇ ਦਿਵਾਉਣਾ ਸੀ। 

ਇਸ ਪੇਸ਼ੇ ਦੇ ਬਹਾਨੇ ਉਹ ਮੈਟਰੀਮੋਨੀਅਲ ਸਾਈਟ ‘ਤੇ ਨੌਜਵਾਨ ਲੜਕੀਆਂ ਨਾਲ ਸੰਪਰਕ ਕਰਦਾ ਸੀ। ਉਸਨੇ Jeevansathi.com ਵਰਗੀਆਂ ਮੈਟਰੀਮੋਨੀਅਲ ਵੈੱਬਸਾਈਟਾਂ ‘ਤੇ ਆਈਡੀ ਬਣਾਈ ਹੋਈ ਸੀ ਅਤੇ ਵੱਖ-ਵੱਖ ਕੁੜੀਆਂ ਨੂੰ ਵੱਖ-ਵੱਖ ਬਿਜਨੈੱਸ ਦੱਸਦਾ ਸੀ। ਉਹ ਇੱਕੋ ਸਮੇਂ ਕਈ ਕੁੜੀਆਂ ਨਾਲ ਗੱਲਬਾਤ ਕਰਦਾ ਸੀ। ਉਹ ਆਪਣੀ ਦੌਲਤ ਨਾਲ ਕੁੜੀਆਂ ਨੂੰ ਇਮਪ੍ਰੈਸ ਕਰਦਾ ਸੀ ਅਤੇ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਲਗਜਰੀ ਲਾਈਫ ਦੇ ਸੁਪਨੇ ਦਿਖਾਉਂਦਾ ਸੀ।

ਹੁਣ ਤੱਕ ਦੀ ਪੁੱਛਗਿੱਛ ‘ਚ ਦੋ ਨੌਜਵਾਨ ਲੜਕੀਆਂ ਨੂੰ ਇੱਕ ਹੀ ਪੈਟਰਨ ‘ਤੇ ਫਸਾ ਕੇ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਬਾਰੇ ਪਤਾ ਲੱਗਿਆ ਹੈ। ਆਰੋਪੀ ਤੋਂ ਹੋਰ ਪੁੱਛਗਿੱਛ ਲਈ ਦੋ ਦਿਨਾਂ ਦੇ ਰਿਮਾਂਡ ‘ਤੇ ਲਿਆ ਗਿਆ ਹੈ। ਰਿਮਾਂਡ ਦੌਰਾਨ ਇਹ ਖੁਲਾਸਾ ਹੋਵੇਗਾ ਕਿ ਹੁਣ ਤੱਕ ਉਹ ਕਿੰਨੀਆਂ ਕੁੜੀਆਂ ਦਾ ਸ਼ੋਸ਼ਣ ਕਰ ਚੁੱਕਾ ਹੈ। ਦੋਸ਼ੀ ਤੋਂ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article