Machhiwara Sahib News : ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਨੇ ਏਜੰਸੀ ਦੇ ਬਾਹਰ ਕੀਤਾ ਚੱਕਾ ਜਾਮ 

Must read


Machhiwara Sahib News : ਇਰਾਨ-ਇਜ਼ਰਾਇਲ ਦੀ ਜੰਗ ਤੋਂ ਬਾਅਦ ਗੈਸ ਦੀ ਕਮੀ ਨੂੰ ਲੈ ਕੇ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ ਅਤੇ ਆਪਣੇ ਘਰ ਦਾ ਚੁੱਲ੍ਹਾ ਬਾਲਣ ਲਈ ਲੋਕ ਏਜੰਸੀ ਅੱਗੇ ਸਵੇਰ ਤੋਂ ਹੀ ਕਤਾਰ੍ਹਾਂ ਵਿਚ ਲੱਗ ਜਾਂਦੇ ਹਨ। ਅੱਜ ਸਵੇਰੇ ਸੈਂਕੜੇ ਦੀ ਗਿਣਤੀ ’ਚ ਲੋਕ ਸਿਲੰਡਰ ਲੈਣ ਲਈ ਏਜੰਸੀ ਅੱਗੇ ਇਕੱਤਰ ਹੋਏ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਕਿਹਾ ਗਿਆ ਕਿ ਸਪਲਾਈ ਵਾਲੀ ਗੱਡੀ 12 ਤੋਂ 2 ਵਜੇ ਦੇ ਕਰੀਬ ਆ ਜਾਵੇਗੀ। 

ਗੁੱਡ ਫਰਾਇਡੇ ਦੀ ਸਰਕਾਰੀ ਛੁੱਟੀ ਹੋਣ ਕਾਰਨ ਸਪਲਾਈ ਵਾਲੀ ਗੱਡੀ ਨਾ ਪੁੱਜੀ, ਜਿਸ ਕਾਰਨ ਭੜਕੇ ਲੋਕਾਂ ਨੇ ਸੜਕ ’ਤੇ ਚੱਕਾ ਜਾਮ ਕਰ ਦਿੱਤਾ। ਇਸ ਮੌਕੇ ਕਾਮਰੇਡ ਜਗਦੀਸ਼ ਰਾਏ ਬੌਬੀ ਨੇ ਕਿਹਾ ਕਿ ਗੈਸ ਦੀ ਸਪਲਾਈ ਨਿਯਮਾਂ ਅਨੁਸਾਰ ਹਰੇਕ ਵਿਅਕਤੀ ਨੂੰ ਮਿਲਣੀ ਚਾਹੀਦੀ ਹੈ ਅਤੇ ਉਹ ਖੁਰਾਕ ਸਪਲਾਈ ਵਿਭਾਗ ਤੋਂ ਮੰਗ ਕਰਦੇ ਹਨ ਕਿ ਪ੍ਰਸ਼ਾਸਨ ਦੇ ਦਾਅਵਿਆਂ ਮੁਤਾਬਿਕ ਸਪਲਾਈ ਦੇ ਪੁਖਤਾ ਪ੍ਰਬੰਧ ਕੀਤੇ ਜਾਣ।

ਗਰਮੀਆਂ ‘ਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ ?

ਗੈਸ ਸਿਲੰਡਰ ਲੈਣ ਆਏ ਲੋਕਾਂ ਨੇ ਕਿਹਾ ਕਿ ਉਹ ਸਵੇਰੇ 6 ਵਜੇ ਤੋਂ ਆ ਕੇ ਕਤਾਰ੍ਹਾਂ ਵਿਚ ਲੱਗੇ ਹੋਏ ਹਨ ਅਤੇ ਆਪਣੀਆਂ ਦੁਕਾਨਾਂ ਤੇ ਹੋਰ ਕੰਮਕਾਰ ਛੱਡ ਕੇ ਇੱਥੇ ਆਏ ਹਨ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਅੱਜ ਸਿਲੰਡਰ ਨਹੀਂ ਮਿਲਣੇ ਸਨ ਤਾਂ ਉਨ੍ਹਾਂ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਤਾਰ੍ਹਾਂ ਵਿਚ ਕਿਉਂ ਖੜਾ ਕੇ ਰੱਖਿਆ। 

 ਮੌਕੇ ’ਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਪੁੱਜੇ ਜਿਨ੍ਹਾਂ ਲੋਕਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਵਿਭਾਗ ਆਪਣੀ ਨਿਗਰਾਨੀ ਹੇਠ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਵੇਗਾ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਭਲਕੇ 2 ਜਾਂ 3 ਗੱਡੀਆਂ ਮੰਗਵਾ ਕੇ ਲੋਕਾਂ ਦੀ ਮੰਗ ਨੂੰ ਪੂਰਾ ਕੀਤਾ ਜਾਵੇ।

 ਛੁੱਟੀ ਹੋਣ ਕਾਰਨ ਸਪਲਾਈ ਵਾਲੀ ਗੱਡੀ ਨਾ ਪੁੱਜੀ: ਏਜੰਸੀ ਮਾਲਕ

ਦੂਸਰੇ ਪਾਸੇ ਗੈਸ ਏਜੰਸੀ ਦੇ ਮਾਲਕ ਗਗਨਦੀਪ ਸਿੰਘ ਨੇ ਕਿਹਾ ਕਿ ਜੰਗ ਕਾਰਨ ਲੋਕਾਂ ਵਿਚ ਸਿਲੰਡਰ ਦੀ ਮੰਗ ਵਧ ਗਈ ਹੈ ਅਤੇ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਕਿਤੇ ਇੱਕਦਮ ਸਪਲਾਈ ਬੰਦ ਨਾ ਹੋ ਜਾਵੇ। ਉਨ੍ਹਾਂ ਦੱਸਿਆ ਕਿ ਛੁੱਟੀ ਹੋਣ ਕਾਰਨ ਸਪਲਾਈ ਨਹੀਂ ਆਈ ,ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article