Ludhiana: ਲੁਧਿਆਣਾ ਸਿਵਲ ਹਸਪਤਾਲ 'ਚੋਂ ਕੈਦੀ ਫਰਾਰ! ਸੁਰੱਖਿਆ 'ਤੇ ਸਵਾਲ, ਪੁਲਿਸ ਦੀਆਂ ਅੱਖਾਂ 'ਚ ਧੂੜ ਪਾ ਹੋਇਆ ਗਾਇਬ

Must read


ਲੁਧਿਆਣਾ ਦੇ ਮਹਾਨਗਰ ਦੇ ਸਿਵਲ ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਉਸ ਸਮੇਂ ਇੱਕ ਵਾਰ ਫਿਰ ਖੋਖਲੇ ਸਾਬਤ ਹੋ ਗਏ, ਜਦੋਂ ਕੇਂਦਰੀ ਜੇਲ੍ਹ ਤੋਂ ਇਲਾਜ ਲਈ ਲਿਆਂਦਾ ਗਿਆ ਇੱਕ ਸ਼ਾਤਿਰ ਕੈਦੀ ਪੁਲਿਸ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਫਰਾਰ ਹੋ ਗਿਆ। ਸ਼ੁੱਕਰਵਾਰ ਦੁਪਹਿਰ ਵਾਪਰੀ ਇਸ ਘਟਨਾ ਨੇ ਨਾ ਸਿਰਫ਼ ਜੇਲ੍ਹ ਪ੍ਰਸ਼ਾਸਨ, ਸਗੋਂ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਵੱਡੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ।

ਇਸ ਵਜ੍ਹਾ ਕਰਕੇ ਲੈ ਜਾਇਆ ਗਿਆ ਸੀ ਹਸਪਤਾਲ

ਜਾਣਕਾਰੀ ਮੁਤਾਬਕ ਫਰਾਰ ਕੈਦੀ ਦੀ ਪਛਾਣ ਸਤਪਾਲ ਸਿੰਘ ਵਜੋਂ ਹੋਈ ਹੈ, ਜੋ ਚੋਰੀ ਦੇ ਮਾਮਲਿਆਂ ਵਿੱਚ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕੈਦੀ ਨੇ ਬਵਾਸੀਰ ਦੀ ਤਕਲੀਫ਼ ਦਾ ਬਹਾਨਾ ਬਣਾਇਆ ਸੀ, ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਉਸਨੂੰ ਮੈਡੀਕਲ ਚੈਕਅਪ ਅਤੇ ਦਵਾਈ ਦਿਵਾਉਣ ਲਈ ਸਿਵਲ ਹਸਪਤਾਲ ਭੇਜਿਆ ਸੀ।

ਸੂਤਰਾਂ ਅਨੁਸਾਰ, ਡਾਕਟਰਾਂ ਤੋਂ ਚੈਕਅਪ ਕਰਵਾਉਣ ਅਤੇ ਦਵਾਈ ਲੈਣ ਦੀ ਕਾਰਵਾਈ ਜਿਵੇਂ ਹੀ ਪੂਰੀ ਹੋਈ, ਸਤਪਾਲ ਨੇ ਆਪਣੀ ਸ਼ਾਤਿਰ ਚਾਲ ਚੱਲੀ। ਉਸ ਨੇ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਵਿੱਚ ਸੇਂਧ ਲਗਾਈ ਅਤੇ ਹਸਪਤਾਲ ਦੀ ਭਾਰੀ ਭੀੜ ਦਾ ਫਾਇਦਾ ਚੁੱਕਦੇ ਹੋਏ ਦੇਖਦੇ ਹੀ ਦੇਖਦੇ ਫਰਾਰ ਹੋ ਗਿਆ। ਜਦ ਤੱਕ ਪੁਲਿਸ ਕਰਮਚਾਰੀ ਕੁਝ ਸਮਝ ਪਾਉਂਦੇ, ਕੈਦੀ ਉਨ੍ਹਾਂ ਦੀ ਪਹੁੰਚ ਤੋਂ ਕਾਫ਼ੀ ਦੂਰ ਨਿਕਲ ਚੁੱਕਾ ਸੀ। ਇਸ ਘਟਨਾ ਤੋਂ ਬਾਅਦ ਉਸਨੂੰ ਲੈ ਕੇ ਆਏ ਪੁਲਿਸ ਮੁਲਾਜ਼ਮਾਂ ਵਿੱਚ ਹਫੜਾ-ਤਫੜੀ ਦਾ ਮਾਹੌਲ ਬਣ ਗਿਆ। ਮੁਲਾਜ਼ਮ ਉਸ ਦੇ ਪਿੱਛੇ ਦੌੜੇ, ਪਰ ਕੈਦੀ ਫਰਾਰ ਹੋਣ ਵਿੱਚ ਕਾਮਯਾਬ ਰਿਹਾ।

ਪੁਲਿਸ ਸਵਾਲਾਂ ਦੇ ਘੇਰ ‘ਚ
ਪੁਲਿਸ ਨੇ ਸਤਪਾਲ ਖਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ, ਪਰ ਇਹ ਸਵਾਲ ਹਾਲੇ ਵੀ ਬਣਿਆ ਹੋਇਆ ਹੈ ਕਿ ਆਖਿਰ ਇੰਨੀ ਕੜੀ ਸੁਰੱਖਿਆ ਦੇ ਬਾਵਜੂਦ ਇੱਕ ਕੈਦੀ ਕਿਵੇਂ ਗਾਇਬ ਹੋ ਗਿਆ।

ਦੱਸ ਦਈਏ ਇਹ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਕੋਈ ਕੈਦੀ ਇਸ ਤਰ੍ਹਾਂ ਚਲਾਕੀ ਦੇ ਨਾਲ ਫਰਾਰ ਹੋਇਆ ਹੋਵੇ। ਚਾਰ ਦਿਨ ਪਹਿਲਾਂ ਵੀ ਇੱਕ ਕੈਦੀ ਹਸਪਤਾਲ ਚ ਭਾਰੀ ਭੀੜ ਦਾ ਫਾਇਦਾ ਚੁੱਕ ਕੇ ਹੱਥਕੜੀਆਂ ਨੂੰ ਹੱਥਾਂ ‘ਚੋਂ ਕੱਢ ਫਰਾਰ ਹੋ ਗਿਆ।

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article