Ludhiana Woman Teacher Alleges Mayor Husband : ਲੁਧਿਆਣਾ ‘ਚ ਇੱਕ ਮਹਿਲਾ ਅਧਿਆਪਕਾ ਨੇ ਮੇਅਰ ਦੇ ਪਤੀ ‘ਤੇ ਗੰਭੀਰ ਆਰੋਪ ਲਗਾਏ ਹਨ। ਮਹਿਲਾ ਅਧਿਆਪਕਾ ਨੇ ਕਿਹਾ ਕਿ ਮੇਅਰ ਦਾ ਪਤੀ ਉਸਨੂੰ ਮੈਸੇਜ ਕਰਦਾ ਹੈ ਅਤੇ ਵਾਰ-ਵਾਰ ਅਸ਼ਲੀਲ ਫੋਟੋਆਂ ਭੇਜਣ ਲਈ ਦਬਾਅ ਪਾਉਂਦਾ ਹੈ। ਜਦੋਂ ਉਹ ਇਨਕਾਰ ਕਰਦੀ ਹੈ ਤਾਂ ਉਹ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ।
ਮਹਿਲਾ ਅਧਿਆਪਕਾ ਨੇ ਆਰੋਪ ਲਗਾਇਆ ਹੈ ਕਿ ਮੇਅਰ ਦਾ ਪਤੀ ਉਸਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰ ਰਿਹਾ ਹੈ। ਅਧਿਆਪਕਾ ਨੇ ਕਿਹਾ ਕਿ ਉਹ ਕੱਲ੍ਹ ਮੀਡੀਆ ਦੇ ਸਾਹਮਣੇ ਸਬੂਤਾਂ ਦੇ ਨਾਲ ਆਵੇਗੀ ਅਤੇ ਮੇਅਰ ਦੇ ਪਤੀ ਦੀ ਆਸ਼ਕੀ ਦਾ ਪਰਦਾਫਾਸ਼ ਕਰੇਗੀ। ਇਸ ਮਾਮਲੇ ਦੀ ਸ਼ਿਕਾਇਤ ਮੁੱਖ ਮੰਤਰੀ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਵੀ ਭੇਜੀ ਗਈ ਹੈ।
ਮਹਿਲਾ ਅਧਿਆਪਕਾ ਨੇ ਕਿਹਾ ਕਿ ਉਹ ਇੱਕ ਪਲੇ ਸਕੂਲ ਚਲਾਉਂਦੀ ਹੈ। ਇਸ ਦੇ ਇਲਾਵਾ ਫ਼ੂਡ ਪੋਡੇਕਟ ਅਤੇ ਜਿੰਮ ਦਾ ਕੰਮ ਵੀ ਕਰਦੀ ਹੈ। ਆਰੋਪੀ ਰਵੀ ਆਨੰਦ ਪਹਿਲਾਂ ਆਟੋ ਚਲਾਉਂਦਾ ਸੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਲਿਆਉਣ ਅਤੇ ਲਿਜਾਣ ਦਾ ਕੰਮ ਕਰਦਾ ਸੀ। ਇਸੇ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਹੋਈ।
ਅਧਿਆਪਕਾ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਉਸਦਾ ਪਤੀ ਬਿਮਾਰ ਸੀ ਤਾਂ ਰਵੀ ਆਨੰਦ ਨੇ ਉਸਦੀ ਮਜ਼ਬੂਰੀ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਨੇੜਤਾ ਵਧਾਈ। ਉਸਦੇ ਪਤੀ ਦੀ ਮੌਤ ਤੋਂ ਬਾਅਦ ਰਵੀ ਆਨੰਦ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਗਿਆ। ਉਹ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਅਤੇ ਵਾਰ-ਵਾਰ ਉਸ ‘ਤੇ ਇਤਰਾਜ਼ਯੋਗ ਫੋਟੋਆਂ ਭੇਜਣ ਲਈ ਦਬਾਅ ਪਾਉਂਦਾ ਰਿਹਾ। ਮਨ੍ਹਾ ਕਰਨ ‘ਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਹੈ।
ਅਧਿਆਪਕਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਪੋਸਟ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਅਤੇ ਜਨਤਾ ਦੇ ਸਮਰਥਨ ਦੀ ਅਪੀਲ ਕੀਤੀ। ਉਸਨੇ ਕਿਹਾ ਕਿ ਉਹ ਆਪਣੇ ਦਮ ‘ਤੇ ਕਾਰੋਬਾਰ ਚਲਾਉਂਦੀ ਹੈ ਅਤੇ ਹੋਰ ਕਿਸੇ ਦਾ ਸਹਾਰਾ ਨਹੀਂ ਹੈ। ਅਧਿਆਪਕਾ ਨੇ ਕਿਹਾ ਕਿ ਉਹ 22 ਅਪ੍ਰੈਲ ਨੂੰ ਸ਼ਿਕਾਇਤ ਲੈ ਕੇ ਮੇਅਰ ਨਿਵਾਸ ‘ਤੇ ਗਈ ਸੀ। ਹਾਲਾਂਕਿ, ਭਾਰੀ ਪੁਲਿਸ ਮੌਜੂਦਗੀ ਅਤੇ ਸੁਰੱਖਿਆ ਕਰਮਚਾਰੀਆਂ ਤੋਂ ਉਹ ਘਬਰਾ ਗਈ ਅਤੇ ਵਾਪਸ ਆ ਗਈ।
ਮੇਅਰ ਬੋਲੀ -ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ
ਇਸ ਦੌਰਾਨ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਮਾਮਲੇ ਦੀ ਪੂਰੀ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਕੋਲ ਜੋ ਜਾਣਕਾਰੀ ਹੈ, ਉਸ ਦੇ ਆਧਾਰ ‘ਤੇ ਕਾਨੂੰਨੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਮਹਿਲਾ ਅਧਿਆਪਕਾ ਨੂੰ ਪੁਲਿਸ ਸ਼ਿਕਾਇਤ ਦਰਜ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜੋ ਵੀ ਦੋਸ਼ੀ ਹੈ, ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਹੋਰ ਪੜ੍ਹੋ