LPG Cylinder Delivery : ਭਾਰਤ ਵਿੱਚ ਪਹਿਲੀ ਵਾਰ ਕੁਇਕ ਕਾਮਰਸ ਪਲੇਟਫਾਰਮ Instamart ਨੇ ਹਿੰਦੁਸਤਾਨ ਪੈਟਰੋਲੀਅਮ (HPCL) ਨਾਲ ਸਾਂਝੇਦਾਰੀ ਕਰਕੇ ਐਲਪੀਜੀ ਸਿਲੰਡਰ ਦੀ ਆਨ-ਡਿਮਾਂਡ ਡਿਲੀਵਰੀ ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਦੇਸ਼ ਦੀ ਪਹਿਲੀ ਐਸੀ ਕੁਇਕ ਕਾਮਰਸ ਸੇਵਾ ਹੈ, ਜਿਸ ਰਾਹੀਂ ਗਾਹਕ ਐਪ ਤੋਂ ਐਲਪੀਜੀ ਸਿਲੰਡਰ ਆਰਡਰ ਕਰ ਸਕਣਗੇ।
ਫਿਲਹਾਲ ਇਸ ਸੇਵਾ ਦੀ ਸ਼ੁਰੂਆਤ ਬੈਂਗਲੁਰੂ ਤੋਂ ਕੀਤੀ ਗਈ ਹੈ। ਇੱਥੇ ਗਾਹਕ HPCL ਦਾ 10 ਕਿਲੋਗ੍ਰਾਮ HP Navya Composite LPG ਸਿਲੰਡਰ ਅਤੇ 5 ਕਿਲੋਗ੍ਰਾਮ ਮੈਟਲ ਸਿਲੰਡਰ Instamart ਰਾਹੀਂ ਮੰਗਵਾ ਸਕਣਗੇ। ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਨੂੰ ਹੋਰ ਸ਼ਹਿਰਾਂ ਵਿੱਚ ਵੀ ਸ਼ੁਰੂ ਕਰਨ ਦੀ ਯੋਜਨਾ ਹੈ।
HP Navya ਸਿਲੰਡਰ ਦੀਆਂ ਖ਼ਾਸੀਆਂ
HPCL ਦਾ ਨਵਾਂ HP Navya Composite LPG ਸਿਲੰਡਰ ਰਵਾਇਤੀ ਸਿਲੰਡਰਾਂ ਨਾਲੋਂ ਕਾਫ਼ੀ ਹਲਕਾ ਹੈ। ਇਸ ਨੂੰ ਜੰਗ ਨਹੀਂ ਲੱਗਦੀ ਅਤੇ ਇਸ ਦੀ ਪਾਰਦਰਸ਼ੀ ਬਾਡੀ ਕਾਰਨ ਸਿਲੰਡਰ ਵਿੱਚ ਬਚੀ ਗੈਸ ਦਾ ਪੱਧਰ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ।
ਕੰਪਨੀ ਦੇ ਅਨੁਸਾਰ ਇਹ ਸਿਲੰਡਰ ਖ਼ਾਸ ਤੌਰ ‘ਤੇ ਛੋਟੇ ਪਰਿਵਾਰਾਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਅਪਾਰਟਮੈਂਟ ਵਿੱਚ ਰਹਿਣ ਵਾਲਿਆਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵਾਂ ਸਿਲੰਡਰ ਖਰੀਦਣ ਲਈ ਪਹਿਲਾਂ ਤੋਂ ਘਰੇਲੂ LPG ਕਨੈਕਸ਼ਨ ਹੋਣਾ ਲਾਜ਼ਮੀ ਨਹੀਂ ਹੈ।
ਖਾਲੀ ਸਿਲੰਡਰ ਵਾਪਸ ਕਰਕੇ ਰੀਫਿਲ ਮੰਗਵਾ ਸਕੋਗੇ
ਪਹਿਲੀ ਵਾਰ ਆਰਡਰ ਕਰਨ ‘ਤੇ ਇਸ ਨੂੰ ਨਵੇਂ ਕਨੈਕਸ਼ਨ ਵਜੋਂ ਮੰਨਿਆ ਜਾਵੇਗਾ। ਇਸ ਤੋਂ ਬਾਅਦ ਗਾਹਕ ਖਾਲੀ HPCL ਸਿਲੰਡਰ ਵਾਪਸ ਕਰਕੇ ਰੀਫਿਲ ਸਿਲੰਡਰ ਮੰਗਵਾ ਸਕਣਗੇ। ਡਿਲੀਵਰੀ HPCL ਦੇ ਅਧਿਕਾਰਤ ਡਿਸਟ੍ਰੀਬਿਊਟਰਾਂ ਅਤੇ ਤਰਬੀਅਤਯਾਫਤਾ ਕਰਮਚਾਰੀਆਂ ਰਾਹੀਂ ਕੀਤੀ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਮਕਸਦ LPG ਸਿਲੰਡਰ ਦੀ ਖਰੀਦ ਅਤੇ ਰੀਫਿਲ ਪ੍ਰਕਿਰਿਆ ਨੂੰ ਹੋਰ ਆਸਾਨ, ਤੇਜ਼ ਅਤੇ ਸੁਵਿਧਾਜਨਕ ਬਣਾਉਣਾ ਹੈ, ਤਾਂ ਜੋ ਲੋੜ ਪੈਣ ‘ਤੇ ਗਾਹਕਾਂ ਨੂੰ ਤੁਰੰਤ ਸੇਵਾ ਮਿਲ ਸਕੇ।