Khanna News : ਪ੍ਰੋਫੈਸਰ ਤੋਂ 50 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਨਿਕਲਿਆ ਝੂਠਾ, ਨੌਜਵਾਨ ਨੇ ਪਿਤਾ ਦੇ ਇਲਾਜ ਲਈ ਮੰਗੇ ਸਨ ਸਿਰਫ਼ 5 ਹਜ਼ਾਰ

Must read


Khanna News : ਖੰਨਾ ਵਿੱਚ ਪੁਲਿਸ ਨੇ ਕਥਿਤ ਫਿਰੌਤੀ ਮੰਗਣ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਇੱਕ ਪ੍ਰੋਫੈਸਰ ਵੱਲੋਂ 50 ਲੱਖ ਰੁਪਏ ਦੀ ਫਿਰੌਤੀ ਅਤੇ ਫਾਇਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜੋ ਪੁਲਿਸ ਜਾਂਚ ਵਿੱਚ ਪੂਰੀ ਤਰ੍ਹਾਂ ਝੂਠੀ ਸਾਬਤ ਹੋਈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸੋਸ਼ਲ ਮੀਡੀਆ ‘ਤੇ ਮੰਗੀ ਗਈ ਆਰਥਿਕ ਮਦਦ ਨੂੰ ਗਲਤ ਢੰਗ ਨਾਲ ਫਿਰੌਤੀ ਵਜੋਂ ਪੇਸ਼ ਕੀਤਾ ਗਿਆ। ਅਸਲ ਵਿੱਚ ਉੱਤਰ ਪ੍ਰਦੇਸ਼ ਦੇ ਹਾਥਰਸ ਦੇ ਇੱਕ ਨੌਜਵਾਨ ਨੇ ਆਪਣੇ ਨਜ਼ਰੋਂ ਵਾਂਝੇ ਪਿਤਾ ਦੇ ਇਲਾਜ ਲਈ ਸਿਰਫ਼ 5 ਹਜ਼ਾਰ ਰੁਪਏ ਦੀ ਮਦਦ ਮੰਗੀ ਸੀ।

ਪੁਲਿਸ ਨੇ ਹਾਥਰਸ ਦੇ ਰਹਿਣ ਵਾਲੇ ਦੋਲਿੰਦਰ ਸੋਨੀ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਜਾਂਚ ਦੌਰਾਨ ਇਹ ਸਪੱਸ਼ਟ ਹੋ ਗਿਆ ਕਿ ਉਸ ਨੇ 50 ਲੱਖ ਰੁਪਏ ਦੀ ਕੋਈ ਫਿਰੌਤੀ ਨਹੀਂ ਮੰਗੀ ਸੀ, ਸਗੋਂ ਪਿਤਾ ਦੇ ਇਲਾਜ ਲਈ ਮਦਦ ਦੀ ਅਪੀਲ ਕੀਤੀ ਸੀ।

7 ਜੁਲਾਈ ਦੀ ਘਟਨਾ ਨੂੰ ਲੈ ਕੇ ਲਗਾਏ ਗਏ ਸਨ ਆਰੋਪ 

ਐਸਪੀ (ਇਨਵੈਸਟੀਗੇਸ਼ਨ) ਪਵਨਜੀਤ ਚੌਧਰੀ ਨੇ ਦੱਸਿਆ ਕਿ ਪ੍ਰੋਫੈਸਰ ਸੁਮੇਰ ਸੀੜਾ ਦੀ ਸ਼ਿਕਾਇਤ ‘ਤੇ 8 ਜੁਲਾਈ 2026 ਨੂੰ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤ ਮੁਤਾਬਕ 7 ਜੁਲਾਈ ਦੀ ਸ਼ਾਮ ਜਦੋਂ ਉਹ ਨੈਸ਼ਨਲ ਹਾਈਵੇ ਤੋਂ ਲੰਘ ਰਹੇ ਸਨ ਤਾਂ ਐਕਟਿਵਾ ‘ਤੇ ਸਵਾਰ ਦੋ ਨੌਜਵਾਨਾਂ ਵਿੱਚੋਂ ਪਿੱਛੇ ਬੈਠੇ ਵਿਅਕਤੀ ਨੇ ਉਨ੍ਹਾਂ ਦੀ ਕਾਰ ਦੇ ਅੱਗੇ ਹਵਾਈ ਫਾਇਰ ਕੀਤੇ।

ਪ੍ਰੋਫੈਸਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪਟਿਆਲਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਫੇਸਬੁੱਕ ਮੈਸੇਂਜਰ ‘ਤੇ ਵੀਡੀਓ ਕਾਲ ਰਾਹੀਂ 50 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਦਿੱਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਖੰਨਾ ਪੁਲਿਸ ਨੇ ਸੀਸੀਟੀਵੀ ਫੁਟੇਜ, ਡਿਜ਼ੀਟਲ ਰਿਕਾਰਡ ਅਤੇ ਸੋਸ਼ਲ ਮੀਡੀਆ ਚੈਟ ਦੀ ਬਾਰੀਕੀ ਨਾਲ ਜਾਂਚ ਕੀਤੀ।

ਜਾਂਚ ਵਿੱਚ ਸਾਹਮਣੇ ਆਇਆ ਕਿ ਹਾਈਵੇ ‘ਤੇ ਪ੍ਰੋਫੈਸਰ ਨੂੰ ਨਿਸ਼ਾਨਾ ਬਣਾਉਣ ਦੇ ਕੋਈ ਠੋਸ ਸਬੂਤ ਨਹੀਂ ਮਿਲੇ। ਇਸ ਤੋਂ ਇਲਾਵਾ ਜਿਸ ਫਾਇਰਿੰਗ ਦਾ ਦਾਅਵਾ ਕੀਤਾ ਗਿਆ ਸੀ, ਉਹ ਵੀ ਅਸਲੀ ਹਥਿਆਰ ਨਾਲ ਨਹੀਂ, ਸਗੋਂ ਖਿਡੌਣਾ ਪਿਸਤੌਲ ਵਰਗੀ ਕਿਸੇ ਚੀਜ਼ ਨਾਲ ਕੀਤੀ ਗਈ ਲੱਗੀ।

ਫੇਸਬੁੱਕ ਚੈਟ ਤੋਂ ਸਾਹਮਣੇ ਆਇਆ ਅਸਲੀ ਸੱਚ

ਫੇਸਬੁੱਕ ਮੈਸੇਂਜਰ ਦੀ ਜਾਂਚ ਦੌਰਾਨ ਪੁਲਿਸ ਨੂੰ ਸੁਨੇਹਾ ਭੇਜਣ ਵਾਲੇ ਦੀ ਪਛਾਣ ਉੱਤਰ ਪ੍ਰਦੇਸ਼ ਦੇ ਹਾਥਰਸ ਨਿਵਾਸੀ ਦੋਲਿੰਦਰ ਸੋਨੀ ਵਜੋਂ ਹੋਈ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ 70 ਸਾਲਾ ਪਿਤਾ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਅਤੇ ਉਹ ਇਲਾਜ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੋਂ ਮਦਦ ਮੰਗ ਰਿਹਾ ਸੀ। ਇਸੇ ਦੌਰਾਨ ਉਸ ਨੇ ਪ੍ਰੋਫੈਸਰ ਸੁਮੇਰ ਸੀੜਾ ਕੋਲੋਂ ਵੀ ਸਿਰਫ਼ 5 ਹਜ਼ਾਰ ਰੁਪਏ ਦੀ ਸਹਾਇਤਾ ਮੰਗੀ ਸੀ।

ਪੁਲਿਸ ਨੂੰ ਜਾਂਚ ਦੌਰਾਨ ਫਿਰੌਤੀ ਜਾਂ ਰੰਗਦਾਰੀ ਮੰਗਣ ਦਾ ਕੋਈ ਸਬੂਤ ਨਹੀਂ ਮਿਲਿਆ। ਇਸ ਨਾਲ ਇਹ ਸਪੱਸ਼ਟ ਹੋ ਗਿਆ ਕਿ 5 ਹਜ਼ਾਰ ਰੁਪਏ ਦੀ ਮਦਦ ਦੀ ਅਪੀਲ ਨੂੰ ਗਲਤ ਢੰਗ ਨਾਲ 50 ਲੱਖ ਦੀ ਫਿਰੌਤੀ ਵਜੋਂ ਪੇਸ਼ ਕੀਤਾ ਗਿਆ ਸੀ।



News Source link

- Advertisement -

More articles

- Advertisement -

Latest article