Khanna 'ਚ ਦਿਨ-ਦਿਹਾੜੇ ਆੜ੍ਹਤੀਏ ਤੋਂ ਲੁੱਟੇ 15 ਲੱਖ ਰੁਪਏ , ਕਾਰ ਵੀ ਖੋਹ ਕੇ ਫ਼ਰਾਰ ਹੋਏ ਲੁਟੇਰੇ 

Must read


Khanna Robbery : ਖੰਨਾ ਵਿੱਚ ਵੀਰਵਾਰ ਨੂੰ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। HDFC ਬੈਂਕ ਦੇ ਬਾਹਰ ਇੱਕ ਆੜ੍ਹਤੀਏ ਤੋਂ ਕਰੀਬ 15 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ ਹੈ। ਲੁਟੇਰੇ ਆੜ੍ਹਤੀਏ ਦੀ ਕਾਰ ਵੀ ਲੈ ਕੇ ਫਰਾਰ ਹੋ ਗਏ। ਮੁੱਢਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਦੇ ਮੰਡੀ ਗੋਬਿੰਦਗੜ੍ਹ ਵੱਲ ਭੱਜਣ ਦੀ ਗੱਲ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਆੜ੍ਹਤੀਆਂ ਅਮਲੋਹ ਤੋਂ ਪੇਮੈਂਟ ਲੈਣ ਲਈ ਖੰਨਾ ਸਥਿਤ HDFC ਬੈਂਕ ਪਹੁੰਚਿਆ ਸੀ। ਬੈਂਕ ਤੋਂ ਪੈਸੇ ਕਢਵਾਉਣ ਤੋਂ ਬਾਅਦ ਜਿਵੇਂ ਹੀ ਉਹ ਆਪਣੀ ਕਾਰ ਵਿੱਚ ਬੈਠਿਆ ਤਾਂ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਲੁਟੇਰਿਆਂ ਨੇ ਉਸ ਦੇ ਮੱਥੇ ’ਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ 15 ਲੱਖ ਰੁਪਏ ਦੀ ਨਕਦੀ ਖੋਹ ਲਈ।

ਇਸ ਤੋਂ ਬਾਅਦ ਲੁਟੇਰੇ ਆੜ੍ਹਤੀਏ ਦੀ ਵੇਨਿਊ ਕਾਰ ਵੀ ਲੈ ਕੇ ਫਰਾਰ ਹੋ ਗਏ। ਵਾਰਦਾਤ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਅਤੇ ਲੁਟੇਰਿਆਂ ਦੀ ਭਾਲ ਲਈ ਟੀਮਾਂ ਲਗਾ ਦਿੱਤੀਆਂ ਹਨ। ਆੜ੍ਹਤੀਏ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਕਰਨ ਲਈ ਇਹ ਪੈਸੇ ਕਢਵਾਏ ਗਏ ਸਨ।

ਅਮਲੋਹ ਦੇ ਪਿੰਡ ਭੱਦਲਥੂਹਾ ‘ਚ ਆੜ੍ਹਤ ਦਾ ਕਾਰੋਬਾਰ

ਲੁੱਟ ਦਾ ਸ਼ਿਕਾਰ ਹੋਏ ਆੜ੍ਹਤੀਏ ਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਮਲੋਹ ਦੇ ਪਿੰਡ ਭੱਦਲਥੂਹਾ ਵਿੱਚ ਉਸ ਦਾ ਆੜ੍ਹਤ ਦਾ ਕਾਰੋਬਾਰ ਹੈ। ਖੰਨਾ ਵਿੱਚ ਵੀ ਉਹ ਕਾਰੋਬਾਰੀ ਕੰਮਕਾਜ ਦੇ ਸਿਲਸਿਲੇ ਵਿੱਚ ਪੈਸਿਆਂ ਦਾ ਲੈਣ-ਦੇਣ ਕਰਦਾ ਹੈ। ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਅਤੇ ਹੋਰ ਕਾਰੋਬਾਰੀ ਕੰਮਾਂ ਲਈ ਵੱਡੀਆਂ ਪੇਮੈਂਟਾਂ ਦਾ ਲੈਣ-ਦੇਣ ਹੁੰਦਾ ਹੈ।

ਖੰਨਾ ਪੁਲਿਸ ਕਰ ਰਹੀ ਜਾਂਚ

ਖੰਨਾ ਦੇ ਸਿਟੀ ਥਾਣਾ-1 ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। SHO ਹਰਵਿੰਦਰ ਸਿੰਘ ਨੇ ਲੁੱਟ ਦੀ ਵਾਰਦਾਤ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਤਾਬਕ ਸੂਚਨਾ ਮਿਲਦੇ ਹੀ SSP ਡਾ. ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ’ਤੇ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰਵਾਈ ਗਈ। ਸਿਟੀ ਥਾਣਾ-1 ਅਤੇ CIA ਸਟਾਫ਼ ਦੀਆਂ ਟੀਮਾਂ ਲੁਟੇਰਿਆਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।



News Source link

- Advertisement -

More articles

- Advertisement -

Latest article