Junior World Cup: ਭਾਰਤ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਪੁੱਜਿਆ – Punjabi Tribune

Must read


ਮਸਕਟ, 12 ਦਸੰਬਰ

India enter semifinals with 9-0 win over Thailand: ਭਾਰਤ ਇੱਥੇ ਖੇਡੇ ਜਾ ਰਹੇ ਮਹਿਲਾ ਹਾਕੀ ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਵਿਚ ਪੁੱਜ ਗਿਆ ਹੈ। ਭਾਰਤ ਨੇ ਦੀਪਿਕਾ ਦੇ ਚਾਰ ਗੋਲਾਂ ਸਦਕਾ ਥਾਈਲੈਂਡ ਨੂੰ 9-0 ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਭਾਰਤ ਨੇ ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ।

ਇਸ ਤੋਂ ਪਹਿਲਾਂ ਭਾਰਤ ਨੇ 17ਵੇਂ ਮਿੰਟ ਵਿੱਚ ਰਾਣਾ ਸਾਕਸ਼ੀ ਦੇ ਗੋਲ ਨਾਲ ਖਾਤਾ ਖੋਲ੍ਹਿਆ।

ਭਾਰਤੀ ਖਿਡਾਰਨਾਂ ਖੇਡ ਦੇ ਸ਼ੁਰੂਆਤੀ ਪਲਾਂ ਵਿੱਚ ਥਾਈਲੈਂਡ ਦੀ ਰੱਖਿਆਤਮਕ ਪੰਕਤੀ ਦਾ ਮੁਕਾਬਲਾ ਕਰਨ ਵਿਚ ਨਾਕਾਮ ਰਹੀਆਂ ਪਰ ਬਾਅਦ ਵਿਚ ਭਾਰਤ ਨੇ ਜੇਤੂ ਲੈਅ ਨਾ ਛੱਡੀ ਤੇ ਇਕ ਤੋਂ ਬਾਅਦ ਇਕ ਗੋਲ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ ਪੰਜ ਟੀਮਾਂ ਦੇ ਟੂਰਨਾਮੈਂਟ ਦੇ ਆਪਣੇ ਪਹਿਲੇ ਦੋ ਮੈਚਾਂ ਵਿੱਚ ਬੰਗਲਾਦੇਸ਼ ਨੂੰ 13-1 ਅਤੇ ਮਲੇਸ਼ੀਆ ਨੂੰ 5-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ।



News Source link

- Advertisement -

More articles

- Advertisement -

Latest article