Jagannath Rath Yatra Stampede Situation : ਓਡੀਸ਼ਾ ਦੇ ਪੁਰੀ ਵਿੱਚ ਵੀਰਵਾਰ ਨੂੰ ਜਗਨਨਾਥ ਰਥ ਯਾਤਰਾ ਦੌਰਾਨ ਕਥਿਤ ਤੌਰ ‘ਤੇ ਭਗਦੜ ਵਰਗੇ ਹਾਲਾਤ ਬਣ ਗਏ, ਜਿਸ ਕਾਰਨ ਦਮ ਘੁੱਟਣ ਨਾਲ ਇੱਕ ਸ਼ਰਧਾਲੂ ਦੀ ਮੌਤ ਹੋ ਗਈ। ਹਾਲਾਂਕਿ, ਅਜੇ ਤੱਕ ਨਾ ਤਾਂ ਮੌਤ ਦੀ ਅਤੇ ਨਾ ਹੀ ਭਗਦੜ ਦੀ ਘਟਨਾ ਦੀ ਕੋਈ ਅਧਿਕਾਰਕ ਪੁਸ਼ਟੀ ਹੋਈ ਹੈ।
ਘਟਨਾ ਸਥਾਨ ‘ਤੇ ਮੌਜੂਦ ਇੱਕ ਸ਼ਰਧਾਲੂ ਨੇ ਦੱਸਿਆ ਕਿ ਮਰੀਚੀ ਕੁੰਡ ਚੌਕ ਨੇੜੇ ਜਾਂ ਤਾਂ ਬਾਹਰੀ ਘੇਰੇ ਦੀ ਰੱਸੀ ਵਾਲੀ ਬੈਰੀਕੇਡਿੰਗ ਡਿੱਗ ਗਈ ਜਾਂ ਕੁਝ ਲੋਕਾਂ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਈ ਲੋਕ ਸੜਕ ‘ਤੇ ਡਿੱਗ ਪਏ। ਉਸ ਨੇ ਦੱਸਿਆ ਕਿ ਉਸ ਨੇ ਕਰੀਬ 40 ਤੋਂ 50 ਲੋਕਾਂ ਨੂੰ ਇੱਕ-ਦੂਜੇ ਉੱਤੇ ਡਿੱਗਦੇ ਦੇਖਿਆ, ਜਿਸ ਨਾਲ ਕਈ ਸ਼ਰਧਾਲੂ ਜ਼ਖ਼ਮੀ ਹੋਏ ਅਤੇ 4 ਤੋਂ 5 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ।
ਸ਼ਰਧਾਲੂ ਨੇ ਇਹ ਵੀ ਦੱਸਿਆ ਕਿ ਉਸ ਨੇ ਕਰੀਬ 20 ਲੋਕਾਂ ਨੂੰ ਬਚਾ ਕੇ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ। ਬਾਅਦ ਵਿੱਚ ਉਸ ਨੂੰ ਪਤਾ ਲੱਗਿਆ ਕਿ ਇੱਕ ਬਜ਼ੁਰਗ ਸ਼ਰਧਾਲੂ ਦੀ ਮੌਤ ਹੋ ਗਈ।
200 ਤੋਂ ਵੱਧ ਸ਼ਰਧਾਲੂ ਹਸਪਤਾਲ ਵਿੱਚ ਦਾਖਲ
ਸੂਤਰਾਂ ਅਨੁਸਾਰ ਭਾਰੀ ਭੀੜ ਅਤੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਮ ਘੁੱਟਣ ਅਤੇ ਹੋਰ ਸੱਟਾਂ ਦੀ ਸ਼ਿਕਾਇਤ ਕਰਨ ਵਾਲੇ ਕਰੀਬ 200 ਲੋਕਾਂ ਨੂੰ ਪੁਰੀ ਦੇ ਹਸਪਤਾਲਾਂ ਅਤੇ ਅਸਥਾਈ ਸਿਹਤ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਹੈ।
ਰਥ ਯਾਤਰਾ ਦੇ ਦਰਸ਼ਨਾਂ ਲਈ ਉਮੜੀ ਲੱਖਾਂ ਦੀ ਭੀੜ
ਵੀਰਵਾਰ ਨੂੰ ਪੁਰੀ ਵਿੱਚ ਹੋਣ ਵਾਲੀ ਵਿਸ਼ਵ ਪ੍ਰਸਿੱਧ ਸਾਲਾਨਾ ਜਗਨਨਾਥ ਰਥ ਯਾਤਰਾ ਦੇ ਦਰਸ਼ਨ ਕਰਨ ਲਈ ਲੱਖਾਂ ਸ਼ਰਧਾਲੂ ਇਕੱਠੇ ਹੋਏ। ਰਥ ਯਾਤਰਾ ਦੀ ਸ਼ੁਰੂਆਤ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ‘ਪਹੰਡੀ ਬੀਜੇ’ ਰਸਮ ਨਾਲ ਹੋਈ, ਜਿਸ ਵਿੱਚ ਭਗਵਾਨ ਜਗਨਨਾਥ , ਭਗਵਾਨ ਬਲਭਦਰ, ਦੇਵੀ ਸੁਭਦਰਾ ਅਤੇ ਹੋਰ ਦੇਵੀ-ਦੇਵਤਿਆਂ ਨੂੰ ਮੰਦਰ ਤੋਂ ਰਥਾਂ ਤੱਕ ਵਿਸ਼ਾਲ ਸ਼ੋਭਾ ਯਾਤਰਾ ਰਾਹੀਂ ਲਿਆਂਦਾ ਗਿਆ ਹੈ।
ਰਥਾਂ ‘ਤੇ ਵਿਸ਼ਰਾਮਾਨ ਹੋਏ ਭਗਵਾਨ
‘ਪਹੰਡੀ ਬੀਜੇ’ ਰਸਮ ਦੌਰਾਨ 12ਵੀਂ ਸਦੀ ਦੇ ਸ਼੍ਰੀ ਜਗਨਨਾਥ ਮੰਦਰ ਤੋਂ ਦੇਵੀ-ਦੇਵਤਿਆਂ ਨੂੰ ਸੁੰਦਰ ਤਰੀਕੇ ਨਾਲ ਸਜਾਏ ਗਏ ਰਥਾਂ ਤੱਕ ਲਿਆਂਦਾ ਗਿਆ। ਇਸ ਮੌਕੇ ਘੰਟੇ, ਕਾਹਲੀ ਅਤੇ ਤੇਲਿੰਗੀ ਬਾਜਿਆਂ ਦੀਆਂ ਧੁਨਾਂ ਨਾਲ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ ਹੈ।
ਚੇਨ ਸਨੈਚਰਾਂ ਦੀ ਉਲਟੀ ਪੈ ਗਈ ਚਾਲ! ਲੋਕਾਂ ਨੇ ਇੱਕ ਨੂੰ ਮੌਕੇ ‘ਤੇ ਹੀ ਦਬੋਚਿਆ