IPL ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 154 ਦੌੜਾਂ ’ਤੇ ਰੋਕਿਆ

Must read


ਚੇਨਈ, 25 ਅਪਰੈਲ

ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਵੱਲੋਂ ਲਈਆਂ ਚਾਰ ਵਿਕਟਾਂ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿਚ ਪੰਜ ਵਾਰ ਦੀ ਚੈਂਪੀਅਨ ਚੇਨੱਈ ਸੁਪਰ ਕਿੰਗਜ਼ ਦੀ ਪਾਰੀ (19.5 ਓਵਰਾਂ) 154 ਦੌੜਾਂ ’ਤੇ ਸਮੇਟ ਦਿੱਤੀ।

ਹਰਸ਼ਲ ਪਟੇਲ ਨੇ 28 ਦੌੜਾਂ ਬਦਲੇ ਚਾਰ ਵਿਕਟਾਂ ਲਈਆਂ ਜਦੋਂਕਿ ਕਪਤਾਨ ਪੈਟ ਕਮਿਨਜ਼ ਤੇ ਜੈਦੇਵ ਉਨਾਦਕਟ ਨੇ 21-21 ਦੌੜਾਂ ਬਦਲੇ ਦੋ-ਦੋ ਵਿਕਟਾਂ ਜਦੋਂਕਿ ਕਮਿੰਦੂ ਮੈਂਡਿਸ ਤੇ ਮੁਹੰਮਦ ਸ਼ਾਮੀ ਨੇ ਇਕ ਇਕ ਵਿਕਟ ਲਈ। ਚੇਨੱਈ ਲਈ Dewald Brevis 25 ਗੇਂਦਾਂ ’ਤੇ 42 ਦੌੜਾਂ ਨਾਲ ਟੌਪ ਸਕੋਰਰ ਰਿਹਾ।

ਦੀਪਕ ਹੁੱਡਾ ਨੇ 21 ਗੇਂਦਾਂ ’ਤੇ 22 ਦੌੜਾਂ ਦੀ ਪਾਰੀ ਨਾਲ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। ਆਯੂਸ਼ ਮਹਾਤਰੇ ਨੇ 19 ਗੇਂਦਾਂ ’ਤੇ 30 ਦੌੜਾਂ ਦਾ ਯੋਗਦਾਨ ਪਾਇਆ। ਟੀਮ ਪਾਵਰਪਲੇਅ ਦੇ ਪਹਿਲੇ 6 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 50 ਦੌੜਾਂ ਹੀ ਬਣਾ ਸਕੀ। ਪਹਿਲੇ ਦਸ ਓਵਰਾਂ ਵਿਚ CSK ਦਾ ਸਕੋਰ 76/4 ਸੀ। -ਪੀਟੀਆਈ



News Source link

- Advertisement -

More articles

- Advertisement -

Latest article