IPL: ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

Must read


ਅਹਿਮਦਾਬਾਦ, 19 ਅਪਰੈਲ

ਇੱਥੇ ਆਈਪੀਐਲ ਦੇ ਖੇਡੇ ਜਾ ਰਹੇ ਮੈਚ ਵਿਚ ਗੁਜਰਾਤ ਟਾਈਟਨਜ਼ ਨੇ ਦਿੱਲੀ ਕੈਪੀਟਲ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਅੱਠ ਵਿਕਟਾਂ ਦੇ ਨੁਕਸਾਨ ਨਾਲ 203 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਗੁਜਰਾਤ ਨੇ 19.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਜੇਤੂ ਟੀਚਾ ਸਰ ਕੀਤਾ। ਦਿੱਲੀ ਵੱਲੋਂ ਅਕਸ਼ਰ ਨੇ 39 ਤੇ ਆਸ਼ੂਤੋਸ਼ ਨੇ 37 ਦੌੜਾਂ ਦਾ ਯੋਗਦਾਨ ਪਾਇਆ ਜਦਕਿ ਗੁਜਰਾਤ ਵਲੋਂ ਜੋਸ ਬਟਲਰ ਨੇ 54 ਗੇਂਦਾਂ ਵਿਚ 97 ਦੌੜਾਂ ਬਟੋਰੀਆਂ ਤੇ ਅੰਤ ਤਕ ਆਊਟ ਨਾ ਹੋਇਆ। ਇਸ ਤੋਂ ਇਲਾਵਾ ਸਾਈ ਸੁਦਰਸ਼ਨ ਨੇ 36 ਦੌੜਾਂ ਤੇ ਰਦਰਫੋਰਡ ਨੇ 43 ਦੌੜਾਂ ਦਾ ਯੋਗਦਾਨ ਪਾਇਆ। ਪੀਟੀਆਈ

 



News Source link

- Advertisement -

More articles

- Advertisement -

Latest article