IPL: ਆਈਪੀਐੱਲ: ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਨੂੰ ਛੇ ਵਿਕਟਾਂ ਨਾਲ ਹਰਾਇਆ

Must read


ਲਖਨਊ, 12 ਅਪਰੈਲ

ਨਿਕੋਲਸ ਪੂਰਨ ਤੇ ਐਡਨ ਮਾਰਕਮ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਇੱਥੇ ਆਈਪੀਐਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਜਰਾਤ ਨੇ ਨਿਰਧਾਰਤ ਵੀਹ ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਲਖਨਊ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ਨਾਲ 186 ਦੌੜਾਂ ਬਣਾ ਕੇ ਜੇਤੂ ਟੀਚਾ ਹਾਸਲ ਕੀਤਾ। ਟੀਮ ਵਲੋਂ ਪੂਰਨ (34 ਗੇਂਦਾਂ ਵਿੱਚ 61 ਦੌੜਾਂ) ਅਤੇ ਮਾਰਕਮ (31 ਗੇਂਦਾਂ ਵਿੱਚ 58 ਦੌੜਾਂ) ਨੇ ਦੂਜੇ ਵਿਕਟ ਲਈ 29 ਗੇਂਦਾਂ ਵਿੱਚ 58 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ 181 ਦੌੜਾਂ ਦਾ ਟੀਚਾ 19.3 ਓਵਰਾਂ ਵਿੱਚ ਪੂਰਾ ਕਰ ਲਿਆ। ਇਸ ਤੋਂ ਪਹਿਲਾਂ ਕਪਤਾਨ ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਨੇ ਵਧੀਆ ਬੱਲੇਬਾਜ਼ੀ ਕੀਤੀ ਪਰ ਗੁਜਰਾਤ ਨੂੰ ਜਿੱਤ ਨਾ ਦਿਵਾ ਸਕੇ।



News Source link

- Advertisement -

More articles

- Advertisement -

Latest article