Indian Cricket Team: ਟੀ-20 ਸੀਰੀਜ਼ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਵਿੱਚ ਵਾਪਸੀ ਲਈ ਸੰਘਰਸ਼ ਕਰ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਸੁਰਖੀਆਂ ਵਿੱਚ ਹਨ। ਇਸ ਵਾਰ, ਸ਼ਮੀ ਮੈਦਾਨ ‘ਤੇ ਆਪਣੀ ਧਮਾਕੇਦਾਰ ਗੇਂਦਬਾਜ਼ੀ ਲਈ ਨਹੀਂ, ਸਗੋਂ ਮੈਦਾਨ ਤੋਂ ਬਾਹਰ ਇੱਕ ਮੀਟਿੰਗ ਨੂੰ ਲੈ ਕੇ ਚਰਚਾ ਵਿੱਚ ਹਨ। ਦਰਅਸਲ, ਸ਼ਮੀ ਨੇ ਦਿੱਲੀ ਵਿੱਚ ਰਾਸ਼ਟਰੀ ਲੋਕ ਦਲ (RLD) ਦੇ ਮੁਖੀ ਜਯੰਤ ਚੌਧਰੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ, ਰਿਪੋਰਟਾਂ ਆਉਣ ਲੱਗੀਆਂ ਕਿ ਸ਼ਮੀ ਰਾਜਨੀਤੀ ਵਿੱਚ ਆਉਣ ਵਾਲੇ ਹਨ। ਸੋਸ਼ਲ ਮੀਡੀਆ ਵਿੱਚ ਦਾਅਵੇ ਕੀਤੇ ਜਾਣ ਲੱਗੇ ਕਿ ਮੁਹੰਮਦ ਸ਼ਮੀ ਰਾਸ਼ਟਰੀ ਲੋਕ ਦਲ ਦੀ ਟਿਕਟ ‘ਤੇ ਅਮਰੋਹਾ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਪਰ ਇਨ੍ਹਾਂ ਅਫਵਾਹਾਂ ਵਿੱਚ ਕਿੰਨੀ ਸੱਚਾਈ ਹੈ? ਇਸ ਲਈ ਇੱਥੇ ਜਾਣੋ…
ਸੂਤਰਾਂ ਅਨੁਸਾਰ, ਮੁਹੰਮਦ ਸ਼ਮੀ ਨੂੰ ਲੈ ਕੇ ਕੀਤਾ ਜਾ ਰਹੇ ਇਹ ਸਾਰੇ ਦਾਅਵੇ ਸਿਰਫ਼ ਅਫਵਾਹਾਂ ਅਤੇ ਕਿਆਸਅਰਾਈਆਂ ਹਨ। ਸ਼ਮੀ ਨੇ ਅਜੇ ਤੱਕ ਰਾਜਨੀਤੀ ਵਿੱਚ ਆਉਣ ਜਾਂ ਯੂਪੀ ਵਿਧਾਨ ਸਭਾ ਚੋਣਾਂ ਲੜਨ ਦਾ ਫੈਸਲਾ ਨਹੀਂ ਕੀਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ। ਹਾਲਾਂਕਿ, ਇਸ ਮਾਮਲੇ ‘ਤੇ ਸ਼ਮੀ ਜਾਂ ਆਰਐਲਡੀ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ। ਕਈ ਖੇਡ ਪੱਤਰਕਾਰਾਂ ਨੇ ਵੀ ਸ਼ਮੀ ਦੇ ਚੋਣ ਲੜਨ ਦੀਆਂ ਖ਼ਬਰਾਂ ਨੂੰ ਸਿਰਫ਼ ਅਫਵਾਹਾਂ ਦੱਸ ਕੇ ਖਾਰਜ ਕਰ ਦਿੱਤਾ ਹੈ।
ਸਾਲ 2025 ਵਿੱਚ ਭਾਰਤ ਲਈ ਖੇਡਿਆ ਆਖਰੀ ਵਾਰ ਮੈਚ
ਸ਼ਮੀ ਨੇ ਆਖਰੀ ਵਾਰ ਭਾਰਤ ਲਈ ਮਾਰਚ 2025 ਵਿੱਚ ਖੇਡਿਆ ਸੀ। ਉਹ 2025 ਦੀ ਚੈਂਪੀਅਨਜ਼ ਟਰਾਫੀ ਵਿੱਚ ਖੇਡੇ ਸੀ। ਉਦੋਂ ਤੋਂ ਉਹ ਭਾਰਤੀ ਟੀਮ ਤੋਂ ਬਾਹਰ ਹੈ। 36 ਸਾਲਾ ਖਿਡਾਰੀ ਇਸ ਸਮੇਂ ਘਰੇਲੂ ਕ੍ਰਿਕਟ ਖੇਡ ਰਿਹਾ ਹੈ ਅਤੇ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਮੀ ਨੇ ਭਾਰਤ ਲਈ 64 ਟੈਸਟ, 108 ਵਨਡੇ ਅਤੇ 25 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸ ਨੇ ਟੈਸਟ ਵਿੱਚ 229 ਵਿਕਟਾਂ ਅਤੇ ਵਨਡੇ ਵਿੱਚ 206 ਵਿਕਟਾਂ ਲਈਆਂ ਹਨ। ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 27 ਵਿਕਟਾਂ ਵੀ ਲਈਆਂ ਹਨ। ਸ਼ਮੀ ਨੇ ਹੁਣ ਤੱਕ ਆਈਪੀਐਲ ਵਿੱਚ 132 ਮੈਚ ਖੇਡੇ ਹਨ, ਜਿਸ ਵਿੱਚ 145 ਵਿਕਟਾਂ ਲਈਆਂ ਹਨ। ਉਹ ਇਸ ਸਮੇਂ ਆਈਪੀਐਲ ਵਿੱਚ ਲਖਨਊ ਸੁਪਰ ਜਾਇੰਟਸ ਟੀਮ ਦਾ ਹਿੱਸਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।