India New Zealand FTA : ਨਿਊਜ਼ੀਲੈਂਡ ਨਾਲ ਫ੍ਰੀ ਟ੍ਰੇਡ ਡੀਲ ‘ਤੇ ਦਸਤਖਤ ਕਰਕੇ ਭਾਰਤ ਨੂੰ ਕੀ ਲਾਭ ਹੋਵੇਗਾ ? 

Must read


India New Zealand FTA: ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ 27 ਅਪ੍ਰੈਲ ਨੂੰ ਇੱਕ ਇਤਿਹਾਸਕ ਫ੍ਰੀ ਟ੍ਰੇਡ ਐਗਰੀਮੈਂਟ (FTA) ‘ਤੇ ਹਸਤਾਖਰ ਕੀਤੇ ਗਏ। ਨਵੀਂ ਦਿੱਲੀ ਅਤੇ ਵੈਲਿੰਗਟਨ ਵਿੱਚ ਟੀਮਾਂ ਨੇ ਦਸੰਬਰ 2025 ਵਿੱਚ ਗੱਲਬਾਤ ਪੂਰੀ ਕੀਤੀ ਸੀ , ਜਿਸ ਤੋਂ ਬਾਅਦ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ ਗਿਆ। ਇਸ FTA ਵਿੱਚ 20 ਚੈਪਟਰ ਸ਼ਾਮਲ ਹਨ, ਜਿਸ ‘ਚ ਸਮਾਨ ਦਾ ਵਪਾਰ, ਵਿਵਾਦ ਸਮਾਧਾਨ , ਕਾਨੂੰਨੀ ਸਮਾਧਾਨ ਅਤੇ ਹੋਰ ਮੁੱਖ ਪਹਿਲੂ ਸ਼ਾਮਿਲ ਹਨ।

 9 ਮਹੀਨਿਆਂ ਵਿੱਚ ਤਿਆਰ ਹੋਇਆ ਸਮਝੌਤਾ 

ਪਿਊਸ਼ ਗੋਇਲ ਨੇ ਕਿਹਾ ਕਿ ਸਿਰਫ਼ 9 ਮਹੀਨਿਆਂ ਵਿੱਚ ਪੂਰਾ ਹੋਇਆ ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਅਤੇ ਸਾਂਝੇ ਟੀਚਿਆਂ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਇਸਨੂੰ “ਵਿਕਸਤ ਭਾਰਤ 2047” ਵੱਲ ਇੱਕ ਵੱਡਾ ਕਦਮ ਦੱਸਿਆ ਅਤੇ ਕਿਹਾ ਕਿ ਇਹ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦਾ ਸੱਤਵਾਂ ਵਪਾਰ ਸਮਝੌਤਾ ਹੈ।

PM ਮੋਦੀ ਅਤੇ ਨਿਊਜ਼ੀਲੈਂਡ ਦੇ PM ਦੀ ਪ੍ਰਤੀਕਿਰਿਆ

ਨਰਿੰਦਰ ਮੋਦੀ ਨੇ ਕਿਹਾ ਕਿ ਇਹ ਸਮਝੌਤਾ ਕਿਸਾਨਾਂ, ਨੌਜਵਾਨਾਂ, ਔਰਤਾਂ, MSME, ਕਾਰੀਗਰਾਂ, ਸਟਾਰਟਅੱਪਸ ਅਤੇ ਵਿਦਿਆਰਥੀਆਂ ਲਈ ਲਾਭਦਾਇਕ ਹੋਵੇਗਾ। ਇਹ ਨਵੇਂ ਮੌਕੇ ਪੈਦਾ ਕਰੇਗਾ ਅਤੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਏਗਾ। ਇਸ ਦੌਰਾਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਇਹ ਡੀਲ ਉਨ੍ਹਾਂ ਦੇ ਦੇਸ਼ ਲਈ ਇੱਕ ਨਵਾਂ ਅਤੇ “ਗਤੀਸ਼ੀਲ” ਬਾਜ਼ਾਰ ਖੋਲ੍ਹੇਗੀ ਅਤੇ ਨਿਰਯਾਤ ਨੂੰ ਵਧਾਉਣ ਵਿੱਚ ਮਦਦ ਕਰੇਗੀ ।

FTA ਦੀਆਂ ਪਮੁੱਖ ਗੱਲਾਂ 

ਇਸ ਸਮਝੌਤੇ ਦੇ ਤਹਿਤ ਨਿਊਜ਼ੀਲੈਂਡ ਅਗਲੇ 15 ਸਾਲਾਂ ਵਿੱਚ 20 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗਾ। ਨਿਊਜ਼ੀਲੈਂਡ ਨੂੰ ਹੋਣ ਵਾਲੇ ਸਾਰੇ ਭਾਰਤੀ ਨਿਰਯਾਤ ‘ਤੇ 100% ਡਿਊਟੀ ਖਤਮ ਕਰ ਦਿੱਤੀ ਜਾਵੇਗੀ। ਭਾਰਤੀ ਪੇਸ਼ੇਵਰਾਂ ਨੂੰ ਸਾਲਾਨਾ ਘੱਟੋ-ਘੱਟ 5,000 ਵੀਜ਼ੇ ਦਿੱਤੇ ਜਾਣਗੇ, ਜਿਸ ਨਾਲ ਉਹ ਉੱਥੇ ਤਿੰਨ ਸਾਲਾਂ ਤੱਕ ਕੰਮ ਕਰ ਸਕਣਗੇ।

ਭਾਰਤੀ ਉਤਪਾਦ ਜਿਵੇਂ ਕਿ ਟੈਕਸਟਾਈਲ, ਚਮੜਾ, ਪਲਾਸਟਿਕ ਅਤੇ ਇੰਜੀਨੀਅਰਿੰਗ ਨਿਊਜ਼ੀਲੈਂਡ ‘ਚ ਬਿਨ੍ਹਾਂ ਡਿਊਟੀ ਤੋਂ ਜਾਣਗੇ। ਭਾਰਤ ਨੇ ਆਪਣੀ 70% ਟੈਰਿਫ ਲਾਈਨਸ ਨਿਊਜ਼ੀਲੈਂਡ ਲਈ ਖੋਲ੍ਹ ਦਿੱਤੀ ਹੈ। ਨਿਊਜ਼ੀਲੈਂਡ ਨੂੰ ਉੱਨ, ਵਾਈਨ, ਲੱਕੜ, ਕੋਲਾ ਅਤੇ ਐਵੋਕਾਡੋ ਅਤੇ ਬਲੂਬੇਰੀ ਵਰਗੇ ਫਲਾਂ ਦੇ ਨਿਰਯਾਤ ਤੋਂ ਲਾਭ ਹੋਵੇਗਾ। ਇਸ FTA ਦੇ ਤਹਿਤ ਖੇਤੀਬਾੜੀ ਵਿੱਚ ਸਹਿਯੋਗ ਵੀ ਵਧੇਗਾ। ਭਾਰਤੀ ਕਿਸਾਨਾਂ ਨੂੰ ਕੀਵੀ ਅਤੇ ਸੇਬ ਉਗਾਉਣ ਵਿੱਚ ਸਹਾਇਤਾ ਮਿਲੇਗੀ, ਅਤੇ ਸ਼ਹਿਦ ਉਤਪਾਦਨ ‘ਤੇ ਵੀ ਕੰਮ ਹੋਵੇਗਾ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article