Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!

Must read


Holiday In Punjab: ਸਾਲ 2026 ਦਾ ਜਨਵਰੀ ਮਹੀਨਾ ਛੁੱਟੀਆਂ ਦੇ ਪੱਖ ਤੋਂ ਬਹੁਤ ਹੀ ਖਾਸ ਰਿਹਾ ਹੈ। ਖਾਸ ਕਰਕੇ ਬੱਚਿਆਂ ਦੇ ਲਈ, ਪਹਿਲਾਂ ਦੋ ਵਾਰ ਸਿਆਲ ਦੀਆਂ ਛੁੱਟੀਆਂ ਦੇ ਵਿੱਚ ਵਾਧਾ ਕੀਤਾ ਗਿਆ, ਤੇ ਹੁਣ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਜੀ ਹਾਂ ਪੰਜਾਬ ਵਿੱਚ ਸ਼ੁੱਕਰਵਾਰ, ਯਾਨੀ 23 ਜਨਵਰੀ ਨੂੰ ਸੂਬੇ ਭਰ ਵਿੱਚ ਰਿਜ਼ਰਵ ਛੁੱਟੀ ਯਾਨੀਕਿ ਰਾਖਵੀਂ ਛੁੱਟੀ ਰਹੇਗੀ। ਸਾਲ 2026 ਦੇ ਅਧਿਕਾਰਕ ਹਾਲੀਡੇਅ ਕੈਲੰਡਰ ਮੁਤਾਬਕ ਇਸ ਦਿਨ ਬਸੰਤ ਪੰਚਮੀ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਵੱਲੋਂ ਰਿਜ਼ਰਵ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਤਿੰਨ ਛੁੱਟੀਆਂ ਤੋਂ ਬਾਅਦ ਗਣਤੰਤਰ ਦਿਵਸ ਦੀ ਵੀ ਛੁੱਟੀ

23 ਜਨਵਰੀ ਨੂੰ ਸ਼ੁੱਕਰਵਾਰ ਹੋਣ ਕਰਕੇ ਕਰਮਚਾਰੀਆਂ ਨੂੰ ਇਸ ਦਿਨ ਛੁੱਟੀ ਦਾ ਲਾਭ ਮਿਲੇਗਾ। ਇਸ ਤੋਂ ਬਾਅਦ ਸ਼ਨੀਚਰਵਾਰ ਅਤੇ ਐਤਵਾਰ ਨੂੰ ਵੀ ਲਗਭਗ ਸਾਰੇ ਦਫ਼ਤਰਾਂ ਅਤੇ ਵਿਭਾਗਾਂ ਵਿੱਚ ਛੁੱਟੀ ਰਹਿੰਦੀ ਹੈ। ਇਸ ਤਰ੍ਹਾਂ ਪੰਜਾਬ ਵਿੱਚ ਲਗਾਤਾਰ ਤਿੰਨ ਦਿਨਾਂ ਦੀਆਂ ਛੁੱਟੀਆਂ ਬਣਨ ਨਾਲ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਆਰਾਮ ਅਤੇ ਮਨੋਰੰਜਨ ਦਾ ਮੌਕਾ ਬਣ ਗਿਆ ਹੈ। ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਕਿਤੇ ਘੁੰਮਣਾ ਦਾ ਪ੍ਰੋਗਰਾਮ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਕ ਕਾਫੀ ਲਾਹੇਵੰਦ ਰਹੇਗਾ। ਕਿਉਂਕਿ ਇਸ ਤੋਂ ਬਾਅਦ 26 ਜਨਵਰੀ ਨੂੰ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਦੀ ਛੁੱਟੀ ਰਹੇਗੀ। ਇਸ ਦੇ ਨਾਲ ਹੀ ਰਿਪਬਲਿਕ ਡੇ ਪਰੇਡ ਵਿੱਚ ਭਾਗ ਲੈਣ ਵਾਲੇ ਬੱਚਿਆਂ ਲਈ ਵੀ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸਦਾ ਸਿੱਧਾ ਅਰਥ ਹੈ ਕਿ ਇਸ ਮਹੀਨੇ ਕਈ ਛੁੱਟੀਆਂ ਇਕੱਠਿਆਂ ਆ ਰਹੀਆਂ ਹਨ। ਅਜਿਹੇ ਵਿੱਚ ਕਰਮਚਾਰੀਆਂ ਅਤੇ ਪਰਿਵਾਰਾਂ ਲਈ ਚੰਗਾ ਮੌਕਾ ਬਣਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਜਾਂ ਕਿਤੇ ਘੁੰਮਣ-ਫਿਰਣ ਦਾ ਪ੍ਰੋਗਰਾਮ ਵੀ ਬਣਾ ਸਕਦੇ ਹਨ।

Holiday In Punjab: ਪੰਜਾਬ 'ਚ ਛੁੱਟੀਆਂ ਦੀ ਝੜੀ! ਲਗਾਤਾਰ ਆ ਗਈਆਂ ਚਾਰ ਛੁੱਟੀਆਂ, ਬੱਚਿਆਂ ਸਣੇ ਮੁਲਾਜ਼ਮਾਂ ਦੀਆਂ ਮੌਜਾਂ!

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article