High BP Treatment: ਅੱਜਕੱਲ੍ਹ ਲੋਕਾਂ ਦੇ ਖਾਣ-ਪੀਣ ਦਾ ਤਰੀਕਾ ਕਾਫੀ ਬਦਲ ਗਿਆ ਹੈ। ਜ਼ਿਆਦਾਤਰ ਲੋਕ ਘਰ ਦੇ ਖਾਣੇ ਦੇ ਬਜਾਏ ਬਾਹਰ ਦਾ ਖਾਣਾ ਪਸੰਦ ਕਰਦੇ ਹਨ। ਜਿਸ ਕਾਰਨ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਗਲਤ ਖਾਣ-ਪੀਣ ਕਾਰਨ ਹਾਈ ਬਲੱਡ ਪ੍ਰੈਸ਼ਰ ਇਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਨੂੰ ‘ਸਾਈਲੈਂਟ ਕਿਲਰ’ ਵੀ ਕਿਹਾ ਜਾਂਦਾ ਹੈ ਕਿਉਂਕਿ ਕਈ ਵਾਰ ਇਸ ਦੇ ਲੱਛਣ ਸਾਹਮਣੇ ਨਹੀਂ ਆਉਂਦੇ, ਪਰ ਇਹ ਸਿੱਧਾ ਦਿਲ ਅਤੇ ਦਿਮਾਗ ‘ਤੇ ਹਮਲਾ ਕਰਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਜੇਕਰ ਹਾਈ ਬੀਪੀ ਦੇ ਮਰੀਜ਼ ਆਪਣੀ ਖੁਰਾਕ ‘ਚ ਕੁਝ ਖ਼ਾਸ ਚੀਜ਼ਾਂ ਦਾ ਪਰਹੇਜ਼ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਵਰਗੀਆਂ ਘਾਤਕ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਹਾਈ ਬੀਪੀ ਦੇ ਮਰੀਜ਼ਾਂ ਲਈ ‘ਜ਼ਹਿਰ’ ਸਮਾਨ ਹੋ ਸਕਦੀਆਂ ਹਨ :-
ਕੈਫੀਨ (ਚਾਹ ਅਤੇ ਕੌਫੀ)
ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਚਾਹ ਅਤੇ ਕੌਫੀ ਸ਼ਾਮਲ ਹਨ। ਬਹੁਤ ਜ਼ਿਆਦਾ ਚਾਹ ਜਾਂ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਅਚਾਨਕ ਵਧ ਸਕਦਾ ਹੈ। ਕੈਫੀਨ ਦਿਲ ਦੀ ਧੜਕਣ ਨੂੰ ਤੇਜ਼ ਕਰਦੀ ਹੈ, ਜਿਸ ਨਾਲ ਹਾਈ ਬੀਪੀ ਵਾਲੇ ਮਰੀਜ਼ਾਂ ਦੀ ਬੇਚੈਨੀ ਵਧ ਸਕਦੀ ਹੈ।
ਮਿੱਠੀਆਂ ਚੀਜ਼ਾਂ ਅਤੇ ਸੋਫਟ ਡ੍ਰਿੰਕਸ
– ਜ਼ਿਆਦਾ ਖੰਡ ਦਾ ਸੇਵਨ ਸਿਰਫ਼ ਸ਼ੂਗਰ ਹੀ ਨਹੀਂ, ਸਗੋਂ ਬਲੱਡ ਪ੍ਰੈਸ਼ਰ ਵੀ ਵਧਾਉਂਦਾ ਹੈ। ਮਿੱਠੇ ਪੀਣ ਵਾਲੇ ਪਦਾਰਥ ਮੋਟਾਪਾ ਵਧਾਉਂਦੇ ਹਨ, ਜੋ ਕਿ ਹਾਈ ਬੀਪੀ ਦਾ ਇੱਕ ਵੱਡਾ ਕਾਰਨ ਹੈ।
ਸ਼ਰਾਬ ਅਤੇ ਸਿਗਰਟਨੋਸ਼ੀ
– ਸ਼ਰਾਬ ਪੀਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਦਿਲ ਨੂੰ ਖੂਨ ਪੰਪ ਕਰਨ ਲਈ ਜ਼ਿਆਦਾ ਜ਼ੋਰ ਲਗਾਉਣਾ ਪੈਂਦਾ ਹੈ। ਇਸੇ ਤਰ੍ਹਾਂ ਸਿਗਰਟਨੋਸ਼ੀ ਵੀ ਨਾੜੀਆਂ ਨੂੰ ਸਖ਼ਤ ਕਰ ਦਿੰਦੀ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ।
ਵਾਧੂ ਨਮਕ ਅਤੇ ਅਚਾਰ
– ਨਮਕ ‘ਚ ਮੌਜੂਦ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹਾਈ ਬੀਪੀ ਦੇ ਮਰੀਜ਼ਾਂ ਨੂੰ ਉੱਪਰੋਂ ਨਮਕ ਪਾ ਕੇ ਖਾਣ ਤੋਂ ਬਚਣਾ ਚਾਹੀਦਾ ਹੈ। ਖ਼ਾਸ ਕਰਕੇ ਅਚਾਰ, ਪਾਪੜ ਅਤੇ ਚਿਪਸ ਵਰਗੀਆਂ ਚੀਜ਼ਾਂ ‘ਚ ਨਮਕ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜੋ ਨੁਕਸਾਨਦੇਹ ਹੋ ਸਕਦੀ ਹੈ।
ਪੈਕਟ ਬੰਦ ਅਤੇ ਪ੍ਰੋਸੈਸਡ ਫੂਡ
– ਬਜ਼ਾਰ ‘ਚ ਮਿਲਣ ਵਾਲੇ ਡੱਬਾਬੰਦ ਸੂਪ, ਸੌਸ, ਅਤੇ ਫਰੋਜ਼ਨ ਫੂਡ ਨੂੰ ਲੰਬੇ ਸਮੇਂ ਤੱਕ ਖ਼ਰਾਬ ਹੋਣ ਤੋਂ ਬਚਾਉਣ ਲਈ ਬਹੁਤ ਸਾਰੇ ਪ੍ਰੀਜ਼ਰਵੇਟਿਵਜ਼ ਅਤੇ ਸੋਡੀਅਮ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚੀਜ਼ਾਂ ਨਾੜੀਆਂ ‘ਚ ਦਬਾਅ ਵਧਾਉਂਦੀਆਂ ਹਨ।
ਜਾਣੋ ਇਸ ਤੋਂ ਕਿਵੇਂ ਪਾਈਏ ਰਾਹਤ ?
– ਰੋਜ਼ਾਨਾ ਘੱਟੋ-ਘੱਟ 30 ਮਿੰਟ ਸੈਰ ਜਾਂ ਯੋਗਾ ਕਰੋ।
– ਆਪਣੀ ਡਾਈਟ ‘ਚ ਹਰੀਆਂ ਸਬਜ਼ੀਆਂ, ਫਲ ਅਤੇ ਸਾਬਤ ਅਨਾਜ ਸ਼ਾਮਲ ਕਰੋ।
– ਤਣਾਅ ਤੋਂ ਬਚੋ ਅਤੇ ਪੂਰੀ ਨੀਂਦ ਲਓ।
– ਸਮੇਂ-ਸਮੇਂ ‘ਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹੋ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ