HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ

Must read


Bank Interest Rate : ਦੇਸ਼ ਦੇ ਸਭ ਤੋਂ ਵੱਡੇ ਪ੍ਰਾਈਵੇਟ ਬੈਂਕ HDFC Bank ਨੇ ਹਾਲ ਹੀ ਵਿੱਚ MCLR (ਮਾਰਜਿਨਲ ਕਾਸਟ ਆਫ ਫੰਡਜ਼ ਬੇਸਡ ਲੈਂਡਿੰਗ ਰੇਟ) ਵਿੱਚ 5 ਤੋਂ 10 ਬੇਸਿਸ ਪੌਇੰਟ ਦਾ ਵਾਧਾ ਕੀਤਾ ਹੈ। ਇਸ ਦੇ ਨਾਲ 1 ਸਾਲ ਦਾ MCLR, ਜਿਸ ਨਾਲ ਜ਼ਿਆਦਾਤਰ ਰਿਟੇਲ ਲੋਨ ਜੁੜੇ ਹੁੰਦੇ ਹਨ, 8.35% ਤੋਂ ਵੱਧ ਕੇ 8.40% ਹੋ ਗਿਆ ਹੈ। ਇਸੇ ਤਰ੍ਹਾਂ 2 ਸਾਲ ਦੀ ਮਿਆਦ ਵਾਲੇ ਲੋਨ ਲਈ MCLR ਵਿੱਚ 10 ਬੇਸਿਸ ਪੌਇੰਟ ਦਾ ਵਾਧਾ ਕਰਕੇ ਇਸਨੂੰ 8.55% ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ RBI ਵੱਲੋਂ ਹਾਲ ਹੀ ਵਿੱਚ ਰੇਪੋ ਰੇਟ ਨੂੰ 5.25% ‘ਤੇ ਸਥਿਰ ਰੱਖਣ ਦੇ ਬਾਵਜੂਦ ਬੈਂਕਾਂ ਨੇ ਫੰਡਿੰਗ ਖਰਚ ਵਧਣ ਕਾਰਨ MCLR ਵਿੱਚ ਵਾਧਾ ਕੀਤਾ ਹੈ। ਇਸ ਦਾ ਸਿੱਧਾ ਅਸਰ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਲੈਣ ਵਾਲੇ ਗਾਹਕਾਂ ਦੀ ਮਹੀਨਾਵਾਰ EMI ‘ਤੇ ਪਵੇਗਾ।

ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ

ਬੈਂਕ ਆਫ ਬੜੌਦਾ (Bank of Baroda) – ਇਸ ਸਰਕਾਰੀ ਬੈਂਕ ਨੇ ਆਪਣੀਆਂ ਵਿਆਜ ਦਰਾਂ ਵਿੱਚ ਸੋਧ ਕਰਦੇ ਹੋਏ ਨਵਾਂ ਰੇਟ ਸਲੈਬ ਲਾਗੂ ਕੀਤਾ ਹੈ। ਇਸ ਤਹਿਤ ਪੰਜ ਵੱਖ-ਵੱਖ ਮਿਆਦਾਂ ਵਾਲੇ ਕਰਜ਼ਿਆਂ ਲਈ ਵਿਆਜ ਦਰ ਵਿੱਚ 0.05% ਦਾ ਵਾਧਾ ਕੀਤਾ ਗਿਆ ਹੈ। 1 ਸਾਲ ਦਾ MCLR 8.70% ਤੋਂ ਵੱਧ ਕੇ 8.75% ਹੋ ਗਿਆ ਹੈ। 6 ਮਹੀਨੇ ਦਾ MCLR 8.45% ਤੋਂ ਵੱਧ ਕੇ 8.50% ਹੋ ਗਿਆ ਹੈ। 3 ਮਹੀਨੇ ਦਾ MCLR 8.15% ਤੋਂ ਵੱਧ ਕੇ 8.20% ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ 1 ਮਹੀਨੇ ਦਾ MCLR ਵੱਧ ਕੇ 7.95% ਅਤੇ 1 ਦਿਨ ਦਾ MCLR ਵੱਧ ਕੇ 7.85% ਕਰ ਦਿੱਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਬੈਂਕ ਦੇ MCLR ਨਾਲ ਜੁੜੇ ਲੋਨਾਂ ਦੀ EMI ਮਹਿੰਗੀ ਹੋ ਸਕਦੀ ਹੈ।

Canara Bank – ਕੇਨਰਾ ਬੈਂਕ ਨੇ ਵੀ ਹਾਲ ਹੀ ਵਿੱਚ ਆਪਣੀ ਵਿੱਤੀ ਸਮੀਖਿਆ ਤੋਂ ਬਾਅਦ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕ ਨੇ 1 ਦਿਨ ਦੀ MCLR ਦਰ 7.90% ਤੋਂ ਵਧਾ ਕੇ 7.95% ਕਰ ਦਿੱਤੀ ਹੈ। 1 ਮਹੀਨੇ ਦੀ MCLR 7.95% ਤੋਂ ਵਧਾ ਕੇ 8.00% ਅਤੇ 3 ਮਹੀਨਿਆਂ ਦੀ MCLR 8.20% ਤੋਂ ਵਧਾ ਕੇ 8.25% ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ 6 ਮਹੀਨਿਆਂ ਦੀ MCLR ਦਰ 8.55% ਤੋਂ ਵਧਾ ਕੇ 8.60% ਕਰ ਦਿੱਤੀ ਗਈ ਹੈ।

 ਇੰਡਿਅਨ ਬੈਂਕ (Indian Bank) – ਇੰਡਿਅਨ ਬੈਂਕ ਨੇ ਆਪਣੇ 1 ਸਾਲ ਦੇ MCLR ਵਿੱਚ 10 ਬੇਸਿਸ ਪੌਇੰਟ ਦਾ ਵਾਧਾ ਕਰਦੇ ਹੋਏ ਇਸ ਨੂੰ 8.45% ਤੋਂ ਵਧਾ ਕੇ 8.55% ਕਰ ਦਿੱਤਾ ਹੈ।

ਬੈਂਕ ਆਫ ਇੰਡੀਆ (Bank of India) – ਬੈਂਕ ਆਫ ਇੰਡੀਆ ਨੇ ਵੀ ਆਪਣੇ 1 ਸਾਲ ਦੇ MCLR ਵਿੱਚ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਇਹ 8.75% ਹੋ ਗਿਆ ਹੈ।

ਗਾਹਕਾਂ ‘ਤੇ ਕੀ ਅਸਰ ਪਵੇਗਾ?

ਜੇ ਤੁਹਾਡਾ ਮੌਜੂਦਾ ਹੋਮ ਲੋਨ ਜਾਂ ਕਾਰ ਲੋਨ MCLR ਅਧਾਰਿਤ ਫਲੋਟਿੰਗ ਰੇਟ ਨਾਲ ਜੁੜਿਆ ਹੋਇਆ ਹੈ, ਤਾਂ ਲੋਨ ਦੀ ਰੀਸੈੱਟ ਤਾਰੀਖ ਆਉਣ ‘ਤੇ  ਤੁਹਾਡੀ ਮਹੀਨਾਵਾਰ EMI ਵੱਧ ਸਕਦੀ ਹੈ ਜਾਂ  ਲੋਨ ਦੀ ਮਿਆਦ (Tenure) ਲੰਬੀ ਹੋ ਸਕਦੀ ਹੈ। ਇਸ ਦੇ ਨਾਲ ਹੀ ਨਵੇਂ ਗਾਹਕਾਂ ਨੂੰ ਹੁਣ ਹੋਮ ਲੋਨ, ਕਾਰ ਲੋਨ ਅਤੇ ਪਰਸਨਲ ਲੋਨ ਪਹਿਲਾਂ ਦੇ ਮੁਕਾਬਲੇ ਵੱਧ ਵਿਆਜ ਦਰਾਂ ‘ਤੇ ਮਿਲ ਸਕਦੇ ਹਨ।



News Source link

- Advertisement -

More articles

- Advertisement -

Latest article