ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 28 ਫਰਵਰੀ
ਅੰਬਾਲਾ ਨੇੜਲੇ ਪਿੰਡਾਂ ਅਤੇ ਬਰਾੜਾ ਵਿਚ ਅੱਜ ਸ਼ਾਮੀਂ ਗੜੇ ਪੈਣ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮਛੌਂਡਾ ਪਿੰਡ ਦੇ ਕਿਸਾਨ ਆਗੂ ਮਨਜੀਤ ਸਿੰਘ ਸ਼ੇਰਗਿਲ ਨੇ ਦੱਸਿਆ ਕਿ ਤੇਜਾ ਮੌਹੜੀ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜ਼ਬਰਦਸਤ ਗੜੇਮਾਰੀ ਹੋਈ ਹੈ ਜਿਸ ਨਾਲ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਉਨ੍ਹਾਂ ਕਿਹਾ ਕਿ ਅਸਲ ਨੁਕਸਾਨ ਦਾ ਸਵੇਰੇ ਪਤਾ ਲੱਗੇਗਾ।

ਉਨ੍ਹਾਂ ਦੱਸਿਆ ਕਿ ਜੀਟੀ ਰੋਡ ’ਤੇ ਪੂਰੀ ਤਰ੍ਹਾਂ ਗੜਿਆਂ ਦੀ ਚਾਦਰ ਵਿਛ ਗਈ। ਬਰਾੜਾ ਵਿਚ ਵੀ ਭਾਰੀ ਗੜੇਮਾਰੀ ਹੋਈ ਹੈ।