40.6 C
Patiāla
Sunday, June 21, 2026

Haryana ਦੇ ਇੱਕ ਹੋਟਲ 'ਚ ਪੰਜਾਬੀ ਨਰਸ ਨਾਲ ਜਬਰ ਜ਼ਿਨਾਹ , ਵੀਡੀਓ ਬਣਾਈ, ਸੋਸ਼ਲ ਮੀਡੀਆ 'ਤੇ ਹੋਈ ਸੀ ਦੋਸਤੀ

Must read


Punjabi Nurse Rape : ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਪੰਜਾਬ ਦੀ ਇੱਕ ਲੜਕੀ ਨਾਲ ਹੋਟਲ ਵਿੱਚ ਕਈ ਵਾਰ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੇ ਅਨੁਸਾਰ ਆਰੋਪੀ ਨੌਜਵਾਨ ਨਾਲ ਉਸਦੀ ਮੁਲਾਕਾਤ ਸੋਸ਼ਲ ਮੀਡੀਆ ‘ਤੇ ਹੋਈ ਸੀ। ਜਿਵੇਂ ਹੀ ਗੱਲਬਾਤ ਸ਼ੁਰੂ ਹੋਈ ਤਾਂ ਉਸਨੇ ਉਸਨੂੰ ਦਾਅਵਤ ਦੇ ਬਹਾਨੇ ਹੋਟਲ ਵਿੱਚ ਬੁਲਾ ਲਿਆ।

ਜਿੱਥੇ ਉਸ ਨਾਲ ਜ਼ਬਰ ਜਿਨਾਹ ਕੀਤਾ ਗਿਆ ਅਤੇ ਉਸਦੀ ਵੀਡੀਓ ਬਣਾਈ। ਫਿਰ ਈਦ ‘ਤੇ ਆਪਣੇ ਪਿੰਡ ਲੈ ਗਿਆ, ਉਸਨੂੰ ਬੰਧਕ ਬਣਾਇਆ ਅਤੇ ਵਾਰ-ਵਾਰ ਬਲਾਤਕਾਰ ਕੀਤਾ। ਉਸਨੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਇਸਲਾਮ ਕਬੂਲ ਕਰਨ ਲਈ ਦਬਾਅ ਪਾਇਆ। ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਉਸਨੇ ਉਸਨੂੰ ਜਾਨੋਂ ਮਾਰਨ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੀ ਧਮਕੀ ਦਿੱਤੀ।

ਜਾਣੋ ਪੰਜਾਬ ‘ਚ ਕਿੰਨੇ ਦਿਨਾਂ ਦਾ ਹੈ ਤੇਲ ਤੇ LPG ਦਾ ਸਟਾਕ

ਇਸ ਤੋਂ ਬਾਅਦ ਲੜਕੀ ਸ਼ਨੀਵਾਰ ਰਾਤ ਨੂੰ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਘਟਨਾ ਦੀ ਰਿਪੋਰਟ ਫਿਰੋਜ਼ਪੁਰ ਝਿਰਕਾ ਪੁਲਿਸ ਸਟੇਸ਼ਨ ਨੂੰ ਦਿੱਤੀ। ਪੁਲਿਸ ਨੇ ਹੁਣ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ 19 ਸਾਲਾ ਨੌਜਵਾਨ ਇੱਕ ਟਰੱਕ ਡਰਾਈਵਰ ਹੈ, ਜਦੋਂ ਕਿ 24 ਸਾਲਾ ਔਰਤ ਨਰਸ ਵਜੋਂ ਕੰਮ ਕਰਦੀ ਹੈ।

ਲੜਕੀ ਵਿਆਹੀ ਹੋਈ ਹੈ ਪਰ ਤਲਾਕਸ਼ੁਦਾ ਹੈ। ਪੁੱਛਗਿੱਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਨੌਜਵਾਨ ਦੀ ਵਜ੍ਹਾ ਕਾਰਨ ਉਸ ਦਾ ਵਿਆਹ ਟੁੱਟ ਗਿਆ ਸੀ। ਪੁਲਿਸ ਹੁਣ ਨੌਜਵਾਨ ਤੋਂ ਪੁੱਛਗਿੱਛ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article