Punjab Jeweler Gold Robbery : ਹਰਿਆਣਾ ਦੇ ਯਮੁਨਾਨਗਰ ਵਿੱਚ ਬਦਮਾਸ਼ਾਂ ਨੇ ਦਿਨ ਦਿਹਾੜੇ ਇੱਕ ਸਰਾਫਾ ਵਪਾਰੀ ਤੋਂ ਕਰੀਬ 3 ਕਰੋੜ ਰੁਪਏ ਮੁੱਲ ਦਾ ਸੋਨਾ ਲੁੱਟ ਲਿਆ। ਵਪਾਰੀ ਪੰਜਾਬ ਦੇ ਅੰਮ੍ਰਿਤਸਰ ਤੋਂ ਯਮੁਨਾਨਗਰ ਦੇ ਜੁਐਲਰਾਂ ਨੂੰ ਕਰੀਬ 2 ਕਿਲੋ ਸੋਨੇ ਦਾ ਰਾਅ ਮਟੀਰੀਅਲ ਸਪਲਾਈ ਕਰਨ ਆ ਰਹੇ ਸਨ।
ਭੰਭੋਲੀ ਇਲਾਕੇ ਵਿੱਚ ਬਾਈਕ ‘ਤੇ ਆਏ ਦੋ ਬਦਮਾਸ਼ਾਂ ਨੇ ਵਪਾਰੀ ਦੀ ਕਾਰ ਰੁਕਵਾਈ ਅਤੇ ਉਸਦੇ ਪੁੱਤ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ। ਜਦੋਂ ਵਪਾਰੀ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸਦੇ ਪੇਟ ਵਿੱਚ ਚਾਕੂ ਮਾਰ ਕੇ ਕਾਰ ਵਿੱਚ ਪਿਆ ਸੋਨੇ ਵਾਲਾ ਬੈਗ ਲੈ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਛੱਪਰ ਥਾਣਾ ਪੁਲਿਸ ਅਤੇ CIA-1 ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀ ਵਪਾਰੀ ਜੈਪਾਲ ਸਿੰਘ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਛੱਪਰ ਥਾਣਾ ਮੁਖੀ ਅਜੈ ਕੁਮਾਰ ਨੇ ਦੱਸਿਆ ਕਿ ਵਪਾਰੀ ਤੋਂ ਕਰੀਬ 1 ਕਿਲੋ 200 ਗ੍ਰਾਮ ਸੋਨਾ ਲੁੱਟਿਆ ਗਿਆ ਹੈ।
ਅੰਮ੍ਰਿਤਸਰ ਤੋਂ ਸਪਲਾਈ ਦੇਣ ਆਏ ਸਨ
ਅੰਮ੍ਰਿਤਸਰ ਦੇ ਰਹਿਣ ਵਾਲੇ ਸੋਨਾ ਕਾਰੋਬਾਰੀ ਜੈਪਾਲ ਸਿੰਘ ਆਪਣੇ ਪੁੱਤ ਇੰਦਰਵੀਰ ਨਾਲ ਹਰ ਸ਼ੁੱਕਰਵਾਰ ਯਮੁਨਾਨਗਰ ਅਤੇ ਜਗਾਧਰੀ ਦੇ ਜੁਐਲਰਾਂ ਨੂੰ ਸੋਨੇ ਦੀ ਸਪਲਾਈ ਦੇਣ ਆਉਂਦੇ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਮਹਲਾਵਾਲੀ ਵਿੱਚ ਸੋਨਾ ਪਹੁੰਚਾਉਣਾ ਸੀ। ਜਿਵੇਂ ਹੀ ਉਹ ਪੰਚਕੂਲਾ-ਸਹਾਰਨਪੁਰ ਹਾਈਵੇ ਤੋਂ ਖੁੰਡੇਵਾਲਾ-ਮਹਲਾਵਾਲੀ ਵੱਲ ਖੇਤਾਂ ਵਾਲੇ ਰਸਤੇ ‘ਤੇ ਪਹੁੰਚੇ, ਉੱਥੇ ਬਦਮਾਸ਼ਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ।
ਬਾਈਕ ‘ਤੇ ਆਏ ਦੋ ਨਕਾਬਪੋਸ਼ ਬਦਮਾਸ਼
ਜੈਪਾਲ ਸਿੰਘ ਦੇ ਮੁਤਾਬਕ ਦੋਵੇਂ ਬਦਮਾਸ਼ ਬਾਈਕ ‘ਤੇ ਸਵਾਰ ਸਨ ਅਤੇ ਉਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਇੱਕ ਦੇ ਹੱਥ ਵਿੱਚ ਪਿਸਤੌਲ ਅਤੇ ਦੂਜੇ ਦੇ ਹੱਥ ਵਿੱਚ ਚਾਕੂ ਸੀ। ਆਉਂਦੇ ਹੀ ਉਨ੍ਹਾਂ ਨੇ ਕਿਹਾ, “ਜੋ ਵੀ ਸਮਾਨ ਹੈ, ਕੱਢ ਦਿਓ।”
ਪੁੱਤ ਦੇ ਸਿਰ ‘ਤੇ ਪਿਸਤੌਲ ਤਾਣੀ
ਜੈਪਾਲ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਨ੍ਹਾਂ ਦੇ ਪੁੱਤ ਇੰਦਰਵੀਰ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਕਾਰ ਵਿੱਚੋਂ ਬੈਗ ਚੁੱਕਣ ਲੱਗੇ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਇੱਕ ਬਦਮਾਸ਼ ਨੇ ਉਨ੍ਹਾਂ ਦੇ ਪੇਟ ਵਿੱਚ ਕਈ ਵਾਰ ਚਾਕੂ ਮਾਰ ਦਿੱਤਾ। ਪਿਤਾ ਨੂੰ ਜ਼ਖ਼ਮੀ ਦੇਖ ਕੇ ਇੰਦਰਵੀਰ ਘਬਰਾ ਗਿਆ ਅਤੇ ਉਸ ਨੇ ਸੋਨੇ ਵਾਲਾ ਬੈਗ ਬਦਮਾਸ਼ਾਂ ਦੇ ਹਵਾਲੇ ਕਰ ਦਿੱਤਾ।
ਬੈਗ ਵਿੱਚ ਸੀ ਕਰੀਬ 3 ਕਰੋੜ ਦਾ ਸੋਨਾ
ਜੈਪਾਲ ਸਿੰਘ ਨੇ ਦੱਸਿਆ ਕਿ ਬੈਗ ਵਿੱਚ ਕਰੀਬ 2 ਕਿਲੋ ਸੋਨੇ ਦਾ ਰਾਅ ਮਟੀਰੀਅਲ ਸੀ, ਜਿਸ ਨਾਲ ਸੋਨੇ ਦੇ ਗਹਿਣੇ ਤਿਆਰ ਕੀਤੇ ਜਾਂਦੇ ਹਨ। ਬਦਮਾਸ਼ ਸੋਨਾ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਪੁੱਤ ਨੇ ਤੁਰੰਤ ਡਾਇਲ-112 ‘ਤੇ ਕਾਲ ਕਰਕੇ ਪੁਲਿਸ ਨੂੰ ਸੂਚਨਾ ਦਿੱਤੀ।
ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜ਼ਖ਼ਮੀ ਜੈਪਾਲ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਘਟਨਾ ਦੀ ਖ਼ਬਰ ਮਿਲਦੇ ਹੀ ਇਲਾਕੇ ਦੇ ਕਈ ਜੁਐਲਰ ਵੀ ਹਸਪਤਾਲ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਜੈਪਾਲ ਸਿੰਘ ਕਾਫ਼ੀ ਸਮੇਂ ਤੋਂ ਪੰਜਾਬ ਤੋਂ ਯਮੁਨਾਨਗਰ ਵਿੱਚ ਸੋਨੇ ਦੀ ਸਪਲਾਈ ਕਰਦੇ ਆ ਰਹੇ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
CM ਮਾਨ ਦਾ ਤਿੱਖਾ ਵਾਰ! ‘ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ’