Hardeep Nijjar Murder Case: ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ, ਬਦਨਾਮ ਗੈਂਗਸਟਰ ਬੋਲਿਆ- "ਮੈਂ ਮਰਵਾਇਆ, ਮੇਰੇ ਭਰਾਵਾਂ ਨੂੰ ਮਾਰਨ ਵਾਲੇ ਉਸਦੀ ਕੋਠੀ ਵਿੱਚ…"

Must read


Hardeep Nijjar Murder Case: ਗੈਂਗਸਟਰ ਗੋਲਡੀ ਬਰਾੜ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕਤਲ ਉਸਨੇ ਹੀ ਕਰਵਾਇਆ ਸੀ। ਇਸ ਨਾਲ ਜੁੜੀ ਇੱਕ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ। ਜਿਸ ਵਿੱਚ ਗੋਲਡੀ ਬਰਾੜ ਅੱਤਵਾਦੀ ਪਰਮਜੀਤ ਸਿੰਘ ਉਰਫ਼ ਪੰਮਾ ਨੂੰ ਕਹਿ ਰਿਹਾ ਹੈ ਕਿ ਨਿੱਝਰ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ, ਉਸਦੇ ਭਰੇ ਦੇ ਕਤਲ ਤੋਂ ਬਾਅਦ ਸੁੱਖਾ ਦੁੱਨੇਕੇ ਅਤੇ ਅਰਸ਼ ਡਾਲਾ ਵਰਗੇ ਲੋਕ ਨਿੱਝਰ ਦੀ ਕੋਠੀ ਵਿੱਚ ਰਹਿ ਰਹੇ ਸਨ। ਹਾਲਾਂਕਿ ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ। 

ਆਡੀਓ ਵਿੱਚ ਉਹ ਕੀ ਕਹਿ ਰਿਹਾ ਹੈ

ਜਿਨ੍ਹਾਂ ਕੋਠੀਆਂ ਵਿੱਚ ਬੈਠ ਕੇ ਮੇਰੇ ਭਰਾ ਨੂੰ ਮਰਵਾਇਆ ਗਿਆ, ਉਹ ਉਨ੍ਹਾਂ ਲੋਕਾਂ ਦੀ ਸੀ। ਇਸ ਕਾਰਨ ਮੇਰਾ ਖੂਨ ਖੌਲ ਉੱਠਿਆ ਸੀ। ਮੈਂ ਉਸ ਨੂੰ ਛੱਡ ਨਹੀਂ ਸਕਦਾ ਸੀ। ਗੁਰੂ ਘਰ ਦੇ ਸਤਿਕਾਰ ਵਜੋਂ, ਅੰਦਰ ਕੋਈ ਗੋਲੀ ਨਹੀਂ ਚਲਾਈ ਗਈ। ਜੇਕਰ ਅੰਦਰ ਗੋਲੀਆਂ ਚਲਾਈਆਂ ਗਈਆਂ ਹੁੰਦੀਆਂ ਜਾਂ ਦੁਰਵਿਵਹਾਰ ਕੀਤਾ ਗਿਆ ਹੁੰਦਾ, ਤਾਂ ਅਰਸ਼ ਡਾਲਾ ਵੀ ਮਾਰਿਆ ਜਾਂਦਾ।
 
ਗੋਲਡੀ ਬਰਾੜ ਨੇ ਕਥਿਤ ਆਡੀਓ ਵਿੱਚ, ਕਿਹਾ ਕਿ ਗੁਰੂ ਘਰ ਦੇ ਸਤਿਕਾਰ ਲਈ ਸਬਰ ਰੱਖਿਆ ਅਤੇ ਗੇਟ ਦੇ ਬਾਹਰ ਆਉਣ ਤੱਕ ਇੰਤਜ਼ਾਰ ਕੀਤਾ। ਉਸਨੂੰ ਲੱਗਿਆ ਸੀ ਕਿ ਅਰਸ਼ ਡਾਲਾ ਵੀ ਕਾਰ ਵਿੱਚ ਹੈ। ਉਸਨੇ ਇਸਨੂੰ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਜੇਕਰ ਉਸ ਸਮੇਂ ਅਰਸ਼ ਡਾਲਾ ਨੂੰ ਵੀ ਮਾਰ ਦਿੱਤਾ ਜਾਂਦਾ ਤਾਂ, ਉਸਨੂੰ ਵਾਰ-ਵਾਰ ਸਪੱਸ਼ਟੀਕਰਨ ਦੇਣ ਦੀ ਜ਼ਰੂਰਤ ਨਹੀਂ ਪੈਂਦੀ।

ਧਿਆਨ ਦੇਣ ਯੋਗ ਹੈ ਕਿ ਨਿੱਝਰ ਦਾ ਕਤਲ 18 ਜੂਨ, 2023 ਨੂੰ ਕੈਨੇਡਾ ਦੇ ਸਰੀ ਵਿੱਚ ਹੋਇਆ ਸੀ। ਹਮਲਾਵਰਾਂ ਨੇ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਉਸਨੂੰ ਘੇਰ ਲਿਆ ਅਤੇ 50 ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ 34 ਨਿੱਝਰ ਦੇ ਲੱਗੀਆਂ ਸੀ।

ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੇ ਕਤਲ ਪਿੱਛੇ ਭਾਰਤੀ ਸਰਕਾਰੀ ਏਜੰਟਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਹਾਲਾਂਕਿ, ਭਾਰਤ ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ “ਬੇਤੁਕਾ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ” ਕਰਾਰ ਦਿੱਤਾ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article