Harbhajan Singh News :ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਸੰਸਦ ਮੈਂਬਰ ਹਰਭਜਨ ਸਿੰਘ (Harbhajan Singh) ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਟ੍ਰੋਲਰਾਂ ਨੂੰ ਤਿੱਖਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਨੂੰ “ਗੱਦਾਰ” ਕਹਿ ਰਹੇ ਹਨ, ਪਹਿਲਾਂ ਉਹ ਆਪਣੇ ਲੋਕਾਂ ਤੋਂ ਪੁੱਛਣ ਕਿ ਪੰਜਾਬ ਦੀ ਰਾਜ ਸਭਾ ਸੀਟ ਕਿੰਨੇ ਵਿੱਚ ਵੇਚੀ ਗਈ ਸੀ। ਉਨ੍ਹਾਂ ਕਿਹਾ ਕਿ ਸਮਾਂ ਆਉਣ ‘ਤੇ ਹਰ ਗੱਲ ਦਾ ਜਵਾਬ ਦਿੱਤਾ ਜਾਵੇਗਾ।
ਹਰਭਜਨ ਸਿੰਘ ਹਰਭਜਨ ਸਿੰਘ (Harbhajan Singh News )ਨੇ ਕਿਹਾ ਕਿ ਜੇ ਉਹ ਨਾ ਦੱਸਣ ਤਾਂ ਉਹ ਖੁਦ ਦੱਸਣਗੇ ਕਿ ਕਿਸਨੂੰ ਕਿੰਨਾ ਚੜ੍ਹਾਵਾ ਗਿਆ ਅਤੇ ਕਿਸ ਦੀ ਤਰਫੋਂ ਗਿਆ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਪੰਜਾਬ ਨੂੰ ਲੁੱਟਣ ਲਈ ਅਤੇ “ਲਾਲਾ ਨੂੰ ਮਾਲ ਪਹੁੰਚਾਉਣ” ਲਈ ਕਿਵੇਂ ਕਿਸਨੂੰ ਮੰਤਰੀ ਅਤੇ ਸੰਤਰੀ ਬਣਾਇਆ ਗਿਆ। ਪੰਜਾਬ ਨੂੰ ਲੁੱਟਣ ਲਈ ਕੌਣ ਕੀ ਕਰਦਾ ਰਿਹਾ।
ਇੱਕ ਹੋਰ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਹਰਭਜਨ ਸਿੰਘ ਨੇ ਕਿਹਾ ਇਹ ਰਾਜਨੀਤਿਕ ਪਾਰਟੀ ਹੀ ਸੀ ਜਿਸਨੇ ਮੇਰੇ ਘਰ ਦੇ ਬਾਹਰ ਪੁਤਲਾ ਸਾੜਿਆ ਅਤੇ ਉਨ੍ਹਾਂ ਨੂੰ ਗੱਦਾਰ ਲਿਖਿਆ। ਆਮ ਲੋਕ ਅਜਿਹੇ ਕੰਮ ਨਹੀਂ ਕਰਦੇ। ਪਾਰਟੀ ਦੇ ਮੈਂਬਰਾਂ ਨੂੰ ਇਹ ਸਭ ਕਰਨ ਲਈ ਕਿਸਨੇ ਕਿਹਾ?”ਭੱਜੀ ਨੇ ਕਿਹਾ ਕਿ ਇਹ ਘਟੀਆ ਸੋਚ ਨੂੰ ਦਰਸਾਉਂਦਾ ਹੈ ਅਤੇ ਦੇਸ਼ ਦੀ ਜਨਤਾ ਤੈਅ ਕਰੇਗੀ ਕਿ ਉਹਨਾਂ ਨੂੰ ਕਿਵੇਂ ਯਾਦ ਕੀਤਾ ਜਾਵੇ।
ਦਰਅਸਲ, 21 ਮਈ ਨੂੰ ਮੋਹਾਲੀ ਦੇ ਕੁਰਾਲੀ ਇਲਾਕੇ ਵਿੱਚ ਦਾਦਾ-ਦਾਦੀ ਦੇ ਸਾਹਮਣੇ ਇੱਕ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਦੀ ਵੀਡੀਓ ਸ਼ੇਅਰ ਕਰਦੇ ਹੋਏ ਹਰਭਜਨ ਸਿੰਘ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕੁਝ ਯੂਜ਼ਰਾਂ ਨੇ ਉਨ੍ਹਾਂ ਦੀ ਪਾਰਟੀ ਬਦਲਣ ਨੂੰ ਲੈ ਕੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ।
ਜ਼ਿਕਰਯੋਗ ਹੈ ਕਿ ਕ੍ਰਿਕਟ ਦੀ ਦੁਨੀਆ ਤੋਂ ਰਾਜਨੀਤੀ ਵਿੱਚ ਆਉਣ ਵਾਲੇ ਹਰਭਜਨ ਸਿੰਘ 2022 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸਨ। ਹਾਲ ਹੀ ਵਿੱਚ ਉਨ੍ਹਾਂ ਨੇ ਰਾਘਵ ਚੱਢਾ ਅਤੇ ਸਵਾਤੀ ਮਾਲੀਵਾਲ ਸਮੇਤ ਸੱਤ ਹੋਰ ਰਾਜ ਸਭਾ ਸੰਸਦ ਮੈਂਬਰਾਂ ਦੇ ਨਾਲ ਪਾਰਟੀ ਛੱਡ ਦਿੱਤੀ ਅਤੇ ਭਾਜਪਾ ਦਾ ਦਾਮਨ ਥਾਮ ਲਿਆ।
ਹੋਰ ਪੜ੍ਹੋ