Good News For Women: ਔਰਤਾਂ ਲਈ ਖਾਸ ਖਬਰ ਸਾਹਮਣੇ ਆ ਰਹੀ ਹੈ, ਜਿਸ ਨਾਲ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹਿਣ ਵਾਲੀਆਂ ਮਹਿਲਾਵਾਂ ਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਖਾਸ ਮੌਕਾ ਵੀ ਮਿਲੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਆਰਥਿਕ ਤੌਰ ‘ਤੇ ਕਮਜ਼ੋਰ ਹੋਣ ਕਾਰਨ ਔਰਤਾਂ ਦੇ ਕਾਰੋਬਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ, ਇਸ ਲਈ ਸਰਕਾਰ ‘ਮੁੱਖ ਮੰਤਰੀ ਮਹਿਲਾ ਰੁਜ਼ਗਾਰ ਯੋਜਨਾ’ ਚਲਾ ਰਹੀ ਹੈ। ਇਸ ਯੋਜਨਾ ਦੇ ਤਹਿਤ ਯੋਗ ਔਰਤਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸ਼ੁਰੂਆਤੀ ਪੂੰਜੀ ਵਜੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ₹10,000 ਦੀ ਸਿੱਧੀ ਵਿੱਤੀ ਸਹਾਇਤਾ ਭੇਜੀ ਜਾਂਦੀ ਹੈ। ਬਿਹਤਰ ਪ੍ਰਦਰਸ਼ਨ ਕਰਨ ‘ਤੇ ਔਰਤਾਂ ਨੂੰ 2 ਲੱਖ ਰੁਪਏ ਤੱਕ ਦੀ ਵਾਧੂ ਰਕਮ ਵੀ ਮਿਲ ਸਕਦੀ ਹੈ।
ਬੈਂਕ ਖਾਤੇ ਵਿੱਚ ਸਿੱਧੇ ₹10,000 ਦੀ ਰਕਮ ਟ੍ਰਾਂਸਫਰ ਕਰੇਗੀ ਸਰਕਾਰ
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਦਮ ਬਿਹਾਰ ਸਰਕਾਰ ਵੱਲੋਂ ਚੁੱਕਿਆ ਜਾ ਰਿਹਾ ਹੈ। ਇਸ ਯੋਜਨਾ ਅਧੀਨ ਚੁਣੇ ਜਾਣ ਤੋਂ ਬਾਅਦ ਸਰਕਾਰ ਲਾਭਪਾਤਰੀ ਔਰਤ ਦੇ ਬੈਂਕ ਖਾਤੇ ਵਿੱਚ ਸਿੱਧੇ ₹10,000 ਦੀ ਰਕਮ ਟ੍ਰਾਂਸਫਰ ਕਰਦੀ ਹੈ। ਔਰਤਾਂ ਇਸ ਰਕਮ ਦੀ ਵਰਤੋਂ ਆਪਣੀ ਸਹੂਲਤ ਅਤੇ ਹੁਨਰ ਦੇ ਅਨੁਸਾਰ ਸਿਲਾਈ, ਸੱਤੂ/ਮਸਾਲਾ ਬਣਾਉਣਾ, ਕਰਿਆਨੇ ਦੀਆਂ ਦੁਕਾਨਾਂ ਜਾਂ ਕੋਈ ਹੋਰ ਛੋਟਾ ਰੋਜ਼ੀ-ਰੋਟੀ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਰ ਸਕਦੀਆਂ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਔਰਤਾਂ ਨੂੰ ਸਵੈ-ਨਿਰਭਰਤਾ ਨਾਲ ਸਸ਼ਕਤ ਬਣਾਉਣਾ ਹੈ। ਇਸ ਲਈ ਸਹਾਇਤਾ ਰਕਮ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ।
ਜੇਕਰ ਪਹਿਲੇ ਪੜਾਅ ਵਿੱਚ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ 10,000 ਰੁਪਏ ਦੀ ਪਹਿਲੀ ਸਹਾਇਤਾ ਦਿੱਤੀ ਜਾਂਦੀ ਹੈ। ਦੂਜੇ ਪੜਾਅ ਵਿੱਚ, ਜਦੋਂ ਕੋਈ ਔਰਤ ਇਸ ਰਕਮ ਨਾਲ ਇੱਕ ਛੋਟਾ ਕਾਰੋਬਾਰ ਸ਼ੁਰੂ ਕਰਦੀ ਹੈ ਅਤੇ ਇਸਨੂੰ ਛੇ ਮਹੀਨਿਆਂ ਤੱਕ ਸਫਲਤਾਪੂਰਵਕ ਚਲਾਉਂਦੀ ਹੈ, ਤਾਂ ਉਸਦੇ ਕਾਰੋਬਾਰ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਜੇਕਰ ਕਾਰੋਬਾਰ ਵਿਚ ਤਰੱਕੀ ਹੁੰਦੀ ਦਿਖਾਈ ਦਿੰਦੀ ਹੈ ਤਾਂ ਸਰਕਾਰ ਇਸਨੂੰ ਅੱਗੇ ਵਧਾਉਣ ਲਈ 2 ਲੱਖ ਰੁਪਏ ਤੱਕ ਦੀ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ।
ਇੰਨਾ ਔਰਤਾਂ ਨੂੰ ਮਿਲੇਗਾ ਇਸ ਯੋਜਨਾ ਦਾ ਲਾਭ?
ਦੱਸਣਯੋਗ ਹੈ ਕਿ ਇਹ ਯੋਜਨਾ ਮੁੱਖ ਤੌਰ ‘ਤੇ ਬਿਹਾਰ ਵਿੱਚ ਸਵੈ-ਸਹਾਇਤਾ ਸਮੂਹਾਂ (SHGs) ਅਤੇ ਜੀਵਿਕਾ ਨਾਲ ਜੁੜੀਆਂ ਔਰਤਾਂ ਲਈ ਕੇਂਦਰਿਤ ਹੈ। ਲਾਭਪਾਤਰੀ ਦਾ ਆਪਣਾ ਬੈਂਕ ਖਾਤਾ ਚਾਲੂ ਹੋਣਾ ਚਾਹੀਦਾ ਹੈ ਅਤੇ ਬੈਂਕ ਵੇਰਵੇ ਵਿਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਇਸ ਯੋਜਨਾ ਤਹਿਤ ਪਹਿਲਾਂ ਜਿਹੜੀਆਂ ਔਰਤਾਂ ਨੂੰ ਸਹਾਇਤਾ ਰਾਸ਼ੀ ਮਿਲ ਚੁੱਕੀ ਹੈ, ਉਹ ਦੁਬਾਰਾ ਅਰਜ਼ੀ ਨਹੀਂ ਦੇ ਸਕਦੀਆਂ। ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਹਾਡੇ ਕੋਲ ਹੇਠ ਲਿਖੇ ਦਸਤਾਵੇਜ਼ ਅਤੇ ਜਾਣਕਾਰੀ ਹੋਣੀ ਚਾਹੀਦੀ ਹੈ: ਜਿਵੇਂ…
ਆਧਾਰ ਕਾਰਡ ਦੇ ਵੇਰਵੇ ਅਤੇ ਐਕਟਿਵ ਮੋਬਾਈਲ ਨੰਬਰ
ਬੈਂਕ ਪਾਸਬੁੱਕ ਦੀ ਕਾਪੀ (ਚਾਲੂ ਹੋਵੇ ਖਾਤਾ)
ਸਿੱਖਿਆ ਯੋਗਤਾ ਸਰਟੀਫਿਕੇਟ (ਮੈਟ੍ਰਿਕ ਜਾਂ ਇੰਟਰਮੀਡੀਏਟ ਮਾਰਕ ਸ਼ੀਟ)
ਰਿਹਾਇਸ਼ੀ ਸਰਟੀਫਿਕੇਟ ਅਤੇ ਜਾਤੀ ਸਰਟੀਫਿਕੇਟ
ਪਾਸਪੋਰਟ-ਆਕਾਰ ਦੀ ਫੋਟੋ, ਦਸਤਖਤ ਅਤੇ (ਜੇ ਲਾਗੂ ਹੋਵੇ) ਅਪੰਗਤਾ ਸਰਟੀਫਿਕੇਟ
ਸ਼ੁਰੂ ਕੀਤੇ ਕਾਰੋਬਾਰ ਦੀ ਜਾਣਕਾਰੀ