Gold Silver Rate Today: ਸੋਨੇ-ਚਾਂਦੀ ਦੀਆਂ ਮੂਧੇ ਮੂੰਹ ਡਿੱਗੀਆਂ ਕੀਮਤਾਂ, ਜਾਣੋ ਕਿੰਨਾ ਹੋਇਆ ਸਸਤਾ? 10 ਗ੍ਰਾਮ ਦਾ ਇੰਨਾ ਰੇਟ…

Must read


Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਲਗਾਤਾਰ ਜਾਰੀ ਹੈ। ਜਿਸਦੇ ਚੱਲਦੇ ਗਾਹਕਾਂ ਵਿਚਾਲੇ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਰਾਤ 8:30 ਵਜੇ ਭਾਰੀ ਗਿਰਾਵਟ ਆਈ। ਜਿਸਦੇ ਚੱਲਦੇ ਚਾਂਦੀ ਦੀਆਂ ਕੀਮਤਾਂ ਜਲਦੀ ਹੀ 2.26 ਲੱਖ ਰੁਪਏ ਦੇ ਨੇੜੇ ਪਹੁੰਚ ਗਈਆਂ। ਸੋਨੇ ਦੀਆਂ ਕੀਮਤਾਂ ਵਿੱਚ ਵੀ ਰਿਕਾਰਡ ਗਿਰਾਵਟ ਦਰਜ ਕੀਤੀ ਗਈ। ਇਹ ਗਿਰਾਵਟ ਮਲਟੀ-ਕਮੋਡਿਟੀ ਮਾਰਕੀਟ (MCX) ‘ਤੇ ਪ੍ਰਤੀਬਿੰਬਤ ਹੋਈ। ਮੰਗਲਵਾਰ ਰਾਤ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨਾ ਕਰੀਬ 3,800 ਰੁਪਏ ਤੱਕ ਟੁੱਟ ਗਿਆ, ਜਦਕਿ ਚਾਂਦੀ ਦੀਆਂ ਕੀਮਤਾਂ ਵਿੱਚ 5.58 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਮੰਗਲਵਾਰ ਰਾਤ ਨੂੰ MCX ‘ਤੇ 5 ਮਾਰਚ ਦੇ ਵਾਅਦਾ ਬਾਜ਼ਾਰ ਲਈ ਚਾਂਦੀ ਦੀ ਕੀਮਤ 13,378 ਰੁਪਏ ਪ੍ਰਤੀ ਕਿਲੋ ਡਿੱਗ ਕੇ 2,26,513 ਰੁਪਏ ‘ਤੇ ਆ ਗਈ ਹੈ। ਸੋਨੇ ਦੀਆਂ ਕੀਮਤਾਂ ਵਿੱਚ ਵੀ ਰਿਕਾਰਡ ਗਿਰਾਵਟ ਦੇਖੀ ਗਈ ਹੈ। 2 ਅਪ੍ਰੈਲ ਦੇ ਵਾਅਦਾ ਬਾਜ਼ਾਰ ਲਈ 10 ਗ੍ਰਾਮ ਸੋਨੇ ਦੀ ਕੀਮਤ 3,796 ਰੁਪਏ (2.45%) ਦੀ ਗਿਰਾਵਟ ਨਾਲ 1,50,964 ਰੁਪਏ ‘ਤੇ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਰਿਕਾਰਡ ਪੱਧਰ ‘ਤੋਂ ਕਿੰਨਾ ਸਸਤਾ ਹੋਇਆ ਸੋਨਾ-ਚਾਂਦੀ

ਦੱਸ ਦੇਈਏ ਕਿ 29 ਜਨਵਰੀ ਨੂੰ ਸੋਨਾ ਅਤੇ ਚਾਂਦੀ ਦੇ ਭਾਅ ਨੇ ਰਿਕਾਰਡ ਹਾਈ ਲੈਵਲ ਲਗਾਇਆ ਸੀ। ਚਾਂਦੀ ਦਾ ਰਿਕਾਰਡ ਹਾਈ ਲੈਵਲ 4.20 ਲੱਖ ਰੁਪਏ ਹੈ, ਜਿੱਥੋਂ ਚਾਂਦੀ ਹੁਣ 1.93 ਲੱਖ ਰੁਪਏ ਤੋਂ ਜ਼ਿਆਦਾ ਸਸਤੀ ਹੋ ਚੁੱਕੀ ਹੈ। ਉਥੇ ਹੀ ਸੋਨੇ ਦਾ ਰਿਕਾਰਡ ਹਾਈ ਲੈਵਲ 1.93 ਲੱਖ ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ਹਿਸਾਲ ਨਾਲ ਤਾਂ ਸੋਨਾ 43 ਹਜ਼ਾਰ ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਹੈ।

ਇੰਟਰਨੈਸ਼ਨਲ ਪੱਧਰ ‘ਤੇ ਸੋਨਾ-ਚਾਂਦੀ ਦੀ ਕੀਮਤ

ਅੰਤਰਰਾਸ਼ਟਰੀ ਪੱਧਰ ‘ਤੇ ਸੋਨਾ 4,920 – 4,950 ਡਾਲਰ ਪ੍ਰਤੀ ਔਂਸ ਅਤੇ ਚਾਂਦੀ 74 – 75 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਹੀ ਸੀ। ਮਾਹਰਾਂ ਦਾ ਮੰਨਣਾ ਹੈ ਕਿ ਮੁਨਾਫਾਖੋਰੀ ਅਤੇ ਡਾਲਰ ਦੀ ਮਜ਼ਬੂਤੀ ਇਸ ਵੱਡੀ ਗਿਰਾਵਟ ਦੇ ਮੁੱਖ ਕਾਰਨ ਹਨ। ਇਸ ਗਿਰਾਵਟ ਕਾਰਨ ਗੋਲਡ ਅਤੇ ਸਿਲਵਰ ETFs ਵਿੱਚ ਵੀ 3 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖੀ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article