Gold Silver Rate Today: ਗਾਹਕਾਂ ਵਿਚਾਲੇ ਮੱਚਿਆ ਹਾਹਾਕਾਰ, ਕੀਮਤਾਂ 'ਚ ਆਇਆ ਵੱਡਾ ਉਛਾਲ; ਚਾਂਦੀ ਦੇ 20 ਹਜ਼ਾਰ ਰੁਪਏ ਤੱਕ ਵਧੇ ਰੇਟ; ਜਾਣੋ ਸੋਨੇ ਦਾ ਭਾਅ…

Must read


Gold Silver Rate Today: ਦੇਸ਼ ਭਰ ‘ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਉਛਾਲ ਲਗਾਤਾਰ ਜਾਰੀ ਹੈ। ਆਏ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਜਿਸ ਕਾਰਨ ਆਮ ਜਨਤਾ ਲਈ ਸੋਨਾ ਅਤੇ ਚਾਂਦੀ ਖਰੀਦਣਾ ਮੁਸ਼ਕਿਲ ਹੋ ਗਿਆ ਹੈ। ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦੇ ਕਾਰਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਦਾ ਹੈ। 

ਦੱਸ ਦੇਈਏ ਕਿ ਮੰਗਲਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਕਾਰੋਬਾਰ ਸ਼ੁਰੂ ਹੁੰਦੇ ਹੀ ਦੋਵੇਂ ਕੀਮਤੀ ਧਾਤਾਂ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ (ਲਾਈਫ ਟਾਈਮ ਹਾਈ) ‘ਤੇ ਪਹੁੰਚ ਗਈਆਂ। ਖ਼ਬਰ ਲਿਖੇ ਜਾਣ ਤੱਕ MCX ‘ਤੇ ਸੋਨੇ ਦੀ ਕੀਮਤ ਵਿੱਚ 1.51% ਦਾ ਵਾਧਾ ਹੋਇਆ, ਜਿਸ ਨਾਲ ਸੋਨਾ 3 ਹਜ਼ਾਰ ਰੁਪਏ ਮਹਿੰਗਾ ਹੋ ਗਿਆ। ਜਦਕਿ ਚਾਂਦੀ 19,441.00 (5.46%) ਮਹਿੰਗੀ ਹੋ ਗਈ ਹੈ।

ਸੋਨੇ-ਚਾਂਦੀ ਦੀਆਂ ਕੀਮਤਾਂ

ਸੋਨੇ ਦੀਆਂ ਕੀਮਤਾਂ ਨੇ ਵੀ ਅਸਮਾਨ ਨੂੰ ਛੂਹ ਲਿਆ ਹੈ। ਰਾਤੋ-ਰਾਤ ਕੀਮਤਾਂ ਵਿਚ ਵਾਧਾ ਹੋਣ ਨਾਲ ਸੋਨੇ ਦੀ ਕੀਮਤ 1.60.000 ਤੋਂ ਵੱਧ ਹੋ ਗਈ ਹੈ। ਚਾਂਦੀ ਦੀਆਂ ਕੀਮਤਾਂ ‘ਚ 20,000 ਰੁਪਏ ਦਾ ਵਾਧਾ ਹੋਇਆ ਹੈ, ਜਿਸ ਨਾਲ ਚਾਂਦੀ ਦੀ ਕੀਮਤ 3,75,000 ਪ੍ਰਤੀ ਕਿਲੋ ਤੋਂ ਵੱਧ ਹੋ ਗਈ ਹੈ। 

ਦੱਸ ਦੇਈਏ ਕਿ ਕੀਮਤਾਂ ‘ਚ ਇਸ ਭਾਰੀ ਉਛਾਲ ਦੇ ਪਿੱਛੇ ਕਈ ਗਲੋਬਲ ਕਾਰਨ ਹਨ। ਅਮਰੀਕੀ ਡਾਲਰ ‘ਚ ਕਮਜ਼ੋਰੀ ਅਤੇ ਵਿਆਜ ਦਰਾਂ ‘ਚ ਕਟੌਤੀ ਦੀ ਉਮੀਦ ਨੇ ਸੋਨੇ-ਚਾਂਦੀ ਨੂੰ ਮਜ਼ਬੂਤੀ ਦਿੱਤੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article