34 C
Patiāla
Monday, June 22, 2026

Gippy Grewal: ਗਿੱਪੀ ਗਰੇਵਾਲ ਨੇ ਨਵੀਂ ਐਲਬਮ ਦਾ ਕੀਤਾ ਐਲਾਨ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼

Must read


Gippy Grewal Announces New Album: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹਨ। ਹਾਲ ਹੀ ‘ਚ ਗਿੱਪੀ ਗਰੇਵਾਲ ਦੀ ਫਿਲਮ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਇਤਿਹਾਸ ਰਚ ਦਿੱਤਾ ਹੈ। ਫਿਲਮ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਬਣ ਗਈ ਹੈ। ਇਸ ਤੋਂ ਬਾਅਦ ਗਿੱਪੀ ਗਰੇਵਾਲ ਕਾਫੀ ਲਾਈਮਲਾਈਟ ‘ਚ ਬਣੇ ਰਹਿੰਦੇ ਹਨ। ਇਹੀ ਨਹੀਂ ਹਾਲ ਹੀ ‘ਚ ਗਿੱਪੀ ਨੇ ਬਰੈਂਡ ਨਿਊ ਲੈਂਬੋਰਗਿਨੀ ਕਾਰ ਵੀ ਖਰੀਦੀ ਸੀ।  

ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਨੇ ਆਪਣੇ 41ਵੇਂ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਖਾਸ ਤੋਹਫਾ, ਨਵਾਂ ਗਾਣਾ ਕੀਤਾ ਰਿਲੀਜ਼

ਹੁਣ ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਅਪਡੇਟ ਤੁਹਾਨੂੰ ਦੱਸਣ ਜਾ ਰਹੇ ਹਾਂ। ਗਿੱਪੀ ਗਰੇਵਾਲ ਨੇ ਆਪਣੀ ਨਵੀਂ ਈਪੀ ਯਾਨਿ ਐਲਬਮ ਦਾ ਐਲਾਨ ਕੀਤਾ ਹੈ। ਈਪੀ ਦਾ ਮਤਲਬ ਹੁੰਦਾ ਹੈ ਛੋਟੀ ਐਲਬਮ ਜਿਸ ਵਿੱਚ 4-5 ਗਾਣੇ ਹੁੰਦੇ ਹਨ। ਗਿੱਪੀ ਨੇ ਬੀਤੇ ਦਿਨੀਂ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਇੱਕ ਪੋਸਟ ਸ਼ੇਅਰ ਕੀਤੀ ਸੀ। ਜਿਸ ‘ਤੇ ਲਿਿਖਿਆ ਸੀ ‘ਨਿਊ ਈਪੀ’। ਇਸ ਦੇ ਨਾਲ ਹੀ ਗਿੱਪੀ ਨੇ ਅੱਗ ਵਾਲੀ ਇਮੋਜੀ ਵੀ ਬਣਾਈ ਸੀ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗਿੱਪੀ ਗਰੇਵਾਲ ਵੱਡਾ ਧਮਾਕਾ ਕਰਨ ਜਾ ਰਹੇ ਹਨ। ਗਿੱਪੀ ਦੇ ਇਸ ਅਨਾਊਂਸਮੈਂਟ ਤੋਂ ਬਾਅਦ ਹੀ ਫੈਨਜ਼ ਬੇਸਵਰੀ ਦੇ ਨਾਲ ਉਨ੍ਹਾਂ ਦੀ ਐਲਬਮ ਦਾ ਇੰਤਜ਼ਾਰ ਕਰ ਰਹੇ ਹਨ। 

ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਜਿੰਨੇ ਸਫਲ ਗਾਇਕ ਰਹੇ ਹਨ, ਉਨ੍ਹਾਂ ਹੀ ਉਹ ਬੇਹਤਰੀਨ ਐਕਟਰ ਵੀ ਹਨ। ਗਿੱਪੀ ਜਿਨ੍ਹਾਂ ਵਧੀਆ ਕਾਮੇਡੀ ਕਿਰਦਾਰ ਨਿਭਾਉਂਦੇ ਹਨ, ਉਨ੍ਹਾਂ ਹੀ ਉਹ ਸੰਜੀਦਗੀ ਵਾਲੇ ਕਿਰਦਾਰ ਵੀ ਬਖੂਬੀ ਨਿਭਾਉਂਦੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਗਿੱਪੀ ਨੇ ਇਸੇ ਸਾਲ ਓਟੀਟੀ ‘ਤੇ ਵੀ ਡੈਬਿਊ ਕੀਤਾ ਹੈ। ਕਲਾਕਾਰ ਦੀ ਪਹਿਲੀ ਵੈੱਬ ਸੀਰੀਜ਼ ‘ਆਊਟਲਾਅ’ ਇਸੇ ਸਾਲ ਚੌਪਾਲ ਟੀਵੀ ‘ਤੇ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ‘ਬਿੱਗ ਬੌਸ OTT 2’ ਜੇਤੂ ਐਲਵਿਸ਼ ਯਾਦਵ ਦੀ ਗਰਲ ਫਰੈਂਡ ਕੌਣ ਹੈ? ਯੂਟਿਊਬਰ ਨੇ ਤਾਜ਼ਾ ਵਲੌਗ ‘ਚ ਕੀਤਾ ਖੁਲਾਸਾ, ਜਾਣ ਲੱਗੇਗਾ ਝਟਕਾ



News Source link

- Advertisement -

More articles

- Advertisement -

Latest article