29 C
Patiāla
Friday, April 17, 2026

Free LPG Gas Cylinders: ਆਮ ਜਨਤਾ ਨੂੰ ਵੱਡੀ ਰਾਹਤ, CM ਵੱਲੋਂ ਐਲਾਨ, ਬੋਲੇ- ਮੁਫ਼ਤ ਮਿਲੇਗਾ LPG ਸਿਲੰਡਰ!

Must read


Free LPG Gas Cylinders: ਆਮ ਜਨਤਾ ਨੂੰ ਗੈਸ ਦੀ ਕਿੱਲਤ ਵਿਚਾਲੇ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਅਸਾਮ ਵਿੱਚ ਮੁੱਖ ਮੰਤਰੀ ਹੇਮੰਤ ਵਿਸ਼ਵਾ ਸ਼ਰਮਾ ਨੇ ਜਨਤਾ ਲਈ ਵੱਡਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਚਰਾਈਦੇਵ ਜ਼ਿਲ੍ਹੇ ਦੇ ਮਹਮੋਰਾ ਹਲਕੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਦੇ ਸਭ ਤੋਂ ਵੱਡੇ ਤਿਉਹਾਰਾਂ ਰੋਂਗਾਲੀ ਬੀਹੂ ਅਤੇ ਦੁਰਗਾ ਪੂਜਾ ਦੇ ਖ਼ਾਸ ਮੌਕੇ ‘ਤੇ ਲੋਕਾਂ ਨੂੰ ਇੱਕ-ਇੱਕ ਐਲਪੀਜੀ (LPG) ਸਿਲੰਡਰ ਮੁਫ਼ਤ ਪ੍ਰਦਾਨ ਕਰੇਗੀ।

ਤਿਉਹਾਰਾਂ ਦਾ ਦਿੱਤਾ ਵੱਡਾ ਤੋਹਫ਼ਾ

ਮੁੱਖ ਮੰਤਰੀ ਨੇ ਰੈਲੀ ਦੌਰਾਨ ਕਿਹਾ, “ਹੁਣ ਅਸੀਂ ਬੀਹੂ ਅਤੇ ਦੁਰਗਾ ਪੂਜਾ ਦੌਰਾਨ ਦੋ ਮੁਫ਼ਤ ਗੈਸ ਸਿਲੰਡਰ ਵੰਡਾਂਗੇ ਤਾਂ ਜੋ ਲੋਕ ਖੁਸ਼ੀ ਨਾਲ ਤਿਉਹਾਰ ਮਨਾ ਸਕਣ। ਇਨ੍ਹਾਂ ਦੋਵਾਂ ਸਿਲੰਡਰਾਂ ਦਾ ਭੁਗਤਾਨ ‘ਮਾਮਾ’ (ਮੁੱਖ ਮੰਤਰੀ) ਵੱਲੋਂ ਕੀਤਾ ਜਾਵੇਗਾ।” ਉਨ੍ਹਾਂ ਅੱਗੇ ਕਿਹਾ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਮੁਫ਼ਤ ਚੌਲਾਂ ਦੇ ਨਾਲ-ਨਾਲ ਦਾਲ, ਖੰਡ, ਨਮਕ ਅਤੇ ਸਰ੍ਹੋਂ ਦਾ ਤੇਲ ਵੀ ਸਬਸਿਡੀ ਵਾਲੀਆਂ ਦਰਾਂ ‘ਤੇ ਮਿਲਦਾ ਰਹੇਗਾ।

ਵਿਰੋਧੀ ਧਿਰ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼

ਹੇਮੰਤ ਵਿਸ਼ਵਾ ਸ਼ਰਮਾ ਦੇ ਇਸ ਐਲਾਨ ਤੋਂ ਬਾਅਦ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਕਾਂਗਰਸ ਨੇ ਇਸ ਨੂੰ ਚੋਣ ਜ਼ਾਬਤੇ (MCC) ਦੀ ਸ਼ਰੇਆਮ ਉਲੰਘਣਾ ਕਰਾਰ ਦਿੱਤਾ ਹੈ। ਅਸਾਮ ਪ੍ਰਦੇਸ਼ ਕਾਂਗਰਸ ਦੇ ਮੀਡੀਆ ਵਿਭਾਗ ਦੇ ਚੇਅਰਮੈਨ ਬੇਦਾਬਰਤ ਬੋਰਾ ਨੇ ਕਿਹਾ ਕਿ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਅਜਿਹੀਆਂ ਸਕੀਮਾਂ ਦਾ ਐਲਾਨ ਕਰਨਾ ਗੈਰ-ਕਾਨੂੰਨੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਦੀ ਚੁੱਪ ‘ਤੇ ਵੀ ਸਵਾਲ ਚੁੱਕੇ ਹਨ।

 
ਅਸਾਮ ਚੋਣਾਂ 2026 

ਅਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ 2026 ਨੂੰ ਵੋਟਾਂ ਪੈਣਗੀਆਂ, ਜਿਸ ਦੇ ਚੋਣਾਂ ਦੇ ਨਤੀਜੇ 4 ਮਈ 2026 ਨੂੰ ਐਲਾਨੇ ਜਾਣਗੇ। ਰੋਂਗਾਲੀ ਬੀਹੂ ਦਾ ਤਿਉਹਾਰ 14 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ, ਜਦਕਿ ਦੁਰਗਾ ਪੂਜਾ ਅਕਤੂਬਰ ਵਿੱਚ ਮਨਾਈ ਜਾਵੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਸਾਮ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਵਿੱਚ ਕੁਝ ਕਿੱਲਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਮੁੱਖ ਮੰਤਰੀ ਦਾ ਇਹ ਐਲਾਨ ਚੋਣਾਂ ਦੇ ਨਜ਼ਰੀਏ ਤੋਂ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article