TN Government Free Gold Coin : ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਥਲਪਤੀ ਵਿਜੈ ਹੁਣ ਸਿਰਫ਼ ਫ਼ਿਲਮੀ ਹੀਰੋ ਹੀ ਨਹੀਂ, ਸਗੋਂ ਲੋਕਾਂ ਲਈ ਅਸਲ ਜ਼ਿੰਦਗੀ ਦੇ ਹੀਰੋ ਵੀ ਬਣਦੇ ਨਜ਼ਰ ਆ ਰਹੇ ਹਨ। ਚੋਣਾਂ ਤੋਂ ਪਹਿਲਾਂ ਆਪਣੇ ਘੋਸ਼ਣਾ ਪੱਤਰ ਵਿੱਚ ਕੀਤੇ ਵਾਅਦਿਆਂ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਨਿਭਾ ਰਹੇ ਹਨ। ਇਸ ਦੀ ਝਲਕ ਹਾਲ ਹੀ ਵਿੱਚ ਪੇਸ਼ ਕੀਤੇ ਤਾਮਿਲਨਾਡੂ ਦੇ ਬਜਟ ਵਿੱਚ ਵੇਖਣ ਨੂੰ ਮਿਲੀ ਹੈ।
ਤਾਮਿਲਨਾਡੂ ਸਰਕਾਰ ਦਾ ਖ਼ਾਸ ਤੋਹਫ਼ਾ
ਤਾਮਿਲਨਾਡੂ ਸਰਕਾਰ ਨੇ ਆਪਣੇ 2026-27 ਦੇ ਬਜਟ ਵਿੱਚ ਲੋਕਾਂ ਨਾਲ ਕੀਤੇ ਕਈ ਵਾਅਦੇ ਪੂਰੇ ਕਰਨ ਲਈ ਪ੍ਰਬੰਧ ਕੀਤਾ ਹੈ। ਇਨ੍ਹਾਂ ਵਿੱਚੋਂ ਇੱਕ ਵਾਅਦਾ ਰਾਜ ਦੀਆਂ ਭੈਣਾਂ ਲਈ ਕੀਤਾ ਗਿਆ ਸੀ। ਇਸ ਵਾਅਦੇ ਨੂੰ ‘ਬਰਦਰਜ਼ ਗਿਫਟ ਸਕੀਮ’ ਤਹਿਤ ਪੂਰਾ ਕੀਤਾ ਜਾ ਰਿਹਾ ਹੈ, ਜਿਸ ਲਈ 12 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਕੀ ਹੈ ‘ਬਰਦਰਜ਼ ਗਿਫਟ ਸਕੀਮ’?
‘ਬਰਦਰਜ਼ ਗਿਫਟ ਸਕੀਮ’ ਤਾਮਿਲਨਾਡੂ ਸਰਕਾਰ ਦੀ ਇੱਕ ਵਿਸ਼ੇਸ਼ ਯੋਜਨਾ ਹੈ। ਇਸ ਦੇ ਤਹਿਤ ਵਿਆਹ ਵਾਲੀਆਂ ਯੋਗ ਮਹਿਲਾਵਾਂ ਨੂੰ 8 ਗ੍ਰਾਮ ਸੋਨੇ ਦਾ ਸਿੱਕਾ ਅਤੇ ਰੇਸ਼ਮੀ ਸਾੜੀ ਤੋਹਫ਼ੇ ਵਜੋਂ ਦਿੱਤੀ ਜਾਵੇਗੀ। ਹਾਲਾਂਕਿ ਇਹ ਲਾਭ ਹਰ ਮਹਿਲਾ ਨੂੰ ਨਹੀਂ ਮਿਲੇਗਾ, ਸਗੋਂ ਸਿਰਫ਼ ਯੋਗਤਾ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਹੀ ਦਿੱਤਾ ਜਾਵੇਗਾ।
ਯੋਜਨਾ ਲਈ ਯੋਗਤਾ (Eligibility)
ਲਾਭ ਉਸ ਮਹਿਲਾ ਨੂੰ ਮਿਲੇਗਾ ,ਜਿਸਦਾ ਵਿਆਹ ਜਲਦੀ ਹੋਣਾ ਹੈ।
ਦੁਲਹਨ ਦਾ 10ਵੀਂ ਪਾਸ ਹੋਣਾ ਲਾਜ਼ਮੀ ਹੈ।
ਯੋਜਨਾ ਤਹਿਤ 25,000 ਰੁਪਏ ਦਾ ਚੈਕ ਅਤੇ 8 ਗ੍ਰਾਮ ਸੋਨੇ ਦਾ ਸਿੱਕਾ ਦਿੱਤਾ ਜਾਵੇਗਾ।
ਇਹ ਲਾਭ ਐਸਟੀ (ST) ਵਰਗ ਦੀਆਂ ਦੁਲਹਨਾਂ ਨੂੰ ਮਿਲੇਗਾ, ਜਿਨ੍ਹਾਂ ਦੇ ਪਰਿਵਾਰ ਦੀ ਸਾਲਾਨਾ ਆਮਦਨ 72,000 ਰੁਪਏ ਜਾਂ ਇਸ ਤੋਂ ਘੱਟ ਹੋਵੇ।
ਦੁਲਹਨ ਦੀ ਉਮਰ 18 ਸਾਲ ਅਤੇ ਦੂਲੇ ਦੀ 21 ਸਾਲ ਹੋਣੀ ਲਾਜ਼ਮੀ ਹੈ।
ਇੱਕ ਪਰਿਵਾਰ ਦੀ ਸਿਰਫ਼ ਇੱਕ ਧੀ ਜਾਂ ਮਹਿਲਾ ਨੂੰ ਹੀ ਇਸ ਯੋਜਨਾ ਦਾ ਲਾਭ ਮਿਲੇਗਾ।
ਵਿਆਹ ਤੋਂ 40 ਦਿਨ ਪਹਿਲਾਂ ਅਰਜ਼ੀ ਦੇਣੀ ਲਾਜ਼ਮੀ ਹੋਵੇਗੀ।
ਲੋੜੀਂਦੇ ਦਸਤਾਵੇਜ਼
ਯੋਜਨਾ ਦਾ ਲਾਭ ਲੈਣ ਲਈ ਹੇਠ ਲਿਖੇ ਦਸਤਾਵੇਜ਼ ਲਾਜ਼ਮੀ ਹੋਣਗੇ। 10ਵੀਂ ਦੀ ਮਾਰਕਸ਼ੀਟ ਅਤੇ ਟ੍ਰਾਂਸਫਰ ਸਰਟੀਫਿਕੇਟ (TC) ,ਜਾਤੀ ਸਰਟੀਫਿਕੇਟ ,ਆਮਦਨ ਸਰਟੀਫਿਕੇਟ ,ਰਾਸ਼ਨ ਕਾਰਡ ਦੀ ਫੋਟੋਕਾਪੀ
ਵਿਆਹ ਦਾ ਕਾਰਡ ,ਅਰਜ਼ੀਕਾਰ ਅਤੇ ਮਾਤਾ-ਪਿਤਾ ਦੀਆਂ ਪਾਸਪੋਰਟ ਸਾਈਜ਼ ਫੋਟੋਆਂ।
ਧਿਆਨ ਦੇਣਯੋਗ : ਇਹ ਯੋਜਨਾ ਆਰਥਿਕ ਤੌਰ ‘ਤੇ ਕਮਜ਼ੋਰ ਅਤੇ ਗਰੀਬ ਪਰਿਵਾਰਾਂ ਦੀਆਂ ਯੋਗ ਲੜਕੀਆਂ ਲਈ ਸ਼ੁਰੂ ਕੀਤੀ ਗਈ ਹੈ, ਤਾਂ ਜੋ ਵਿਆਹ ਸਮੇਂ ਉਨ੍ਹਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ ਅਤੇ ਕਿਸੇ ਵੀ ਤਰ੍ਹਾਂ ਦੀ ਵਿੱਤੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।