Fire engulfs TN hospital: ਤਾਮਿਲਨਾਡੂ ਦੇ ਹਸਪਤਾਲ ’ਚ ਅੱਗ; ਸੱਤ ਦੀ ਮੌਤ

Must read


ਡਿੰਡੀਗੁਲ, 12 ਦਸੰਬਰ

Fire: ਇਸ ਜ਼ਿਲ੍ਹੇ ਦੇ ਹੱਡੀਆਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਜ ਰਾਤ ਵੇਲੇ ਅੱਗ ਲੱਗ ਗਈ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਪਰ ਇਨ੍ਹਾਂ ਮੌਤਾਂ ਦੀ ਹਾਲੇ ਤਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਾ ਹੋ ਸਕੀ। ਇਹ ਜਾਣਕਾਰੀ ਮਿਲੀ ਹੈ ਕਿ ਇਹ ਅੱਗ ਗਰਾਊਂਡ ਫਲੋਰ ’ਤੇ ਸ਼ਾਰਟ ਸਰਕਟ ਨਾਲ ਲੱਗੀ ਜਿਸ ਨੇ ਉਪਰਲੀ ਮੰਜ਼ਿਲਾਂ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਟੀਵੀ ਰਿਪੋਰਟਾਂ ਮੁਤਾਬਕ ਇਹ ਮੌਤਾਂ ਦਮ ਘੁਟਣ ਨਾਲ ਹੋਈਆਂ ਕਿਉਂਕਿ ਸਾਰੀ ਇਮਾਰਤ ਵਿਚ ਸੰਘਣਾ ਧੂੰਆਂ ਫੈਲ ਗਿਆ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਪੰਜਾਹ ਗੱਡੀਆਂ ਵੀ ਮੌਕੇ ’ਤੇ ਪੁੱਜ ਗਈਆਂ ਹਨ ਤੇ ਦਸ ਐਂਬੂਲੈਂਸਾਂ ਨੂੰ ਹਸਪਤਾਲ ਦੇ ਬਾਹਰ ਤਾਇਨਾਤ ਕਰ ਦਿੱਤਾ ਗਿਆ ਹੈ। ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਤਿੰਨ ਔਰਤਾਂ, ਤਿੰਨ ਮਰਦ ਤੇ ਇਕ ਬੱਚਾ ਸ਼ਾਮਲ ਹਨ। ਫਾਇਰ ਬ੍ਰਿਗੇਡ ਤੇ ਪੁਲੀਸ ਅਮਲੇ ਵਲੋਂ ਹਸਪਤਾਲ ਵਿਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।



News Source link
#Fire #engulfs #hospital #ਤਮਲਨਡ #ਦ #ਹਸਪਤਲ #ਚ #ਅਗ #ਸਤ #ਦ #ਮਤ

- Advertisement -

More articles

- Advertisement -

Latest article