Film Actor Found Dead: ਫਿਲਮ 'ਨਾਨਕ ਨਾਮ ਜਹਾਜ਼' ਦੇ ਕਲਾਕਾਰ ਦਾ ਕਤਲ, ਖਹਿਰਾ ਨੇ ਸੀਐਮ ਤੇ ਡੀਜੀਪੀ ਨੂੰ ਅਪੀਲ

Must read


Gatka Teacher and Punjabi Film Actor Found Dead: 9 ਮਈ ਤੋਂ ਲਾਪਤਾ ਪੰਜਾਬੀ ਕਲਾਕਾਰ ਤੇ ਗੱਤਕਾ ਅਧਿਆਪਕ ਦੀ ਲਾਸ਼ ਕਪੂਰਥਲਾ ਵਿੱਚ ਸ਼ੱਕੀ ਹਾਲਾਤ ਵਿੱਚ ਮਿਲੀ ਹੈ। ਉਹ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਕੰਮ ਕਰ ਚੁੱਕਾ ਸੀ। ਕਪੂਰਥਲਾ ਦੇ ਐਸਪੀ-ਡੀ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਲਾਸ਼ ਬੁੱਧਵਾਰ ਸਵੇਰੇ ਫੱਤੂਢੀਂਗਾ-ਮੁੰਡੀ ਮੋੜ ਵਿਖੇ ਇੱਕ ਪੈਟਰੋਲ ਪੰਪ ਦੇ ਨੇੜੇ ਮਿਲੀ।

ਗੱਤਕਾ ਅਧਿਆਪਕ ਸੋਂਧ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਸੀ। ਉਸ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਗੁਰੂ ਨਾਨਕ ਜਹਾਜ਼’ ਵਿੱਚ ਕੰਮ ਕੀਤਾ ਸੀ। ਸੋਂਧ ਸਿੰਘ 9 ਮਈ ਤੋਂ ਲਾਪਤਾ ਸੀ। ਉਹ ਅਕਾਲ ਅਕੈਡਮੀ ਧਾਲੀਵਾਲ ਬੇਟ ਤੇ ਰਾਏਪੁਰ ਪੀਰ ਬਖਸ਼ਵਾਲਾ ਵਿੱਚ ਗੱਤਕਾ ਅਧਿਆਪਕ ਵਜੋਂ ਕੰਮ ਕਰ ਰਿਹਾ ਸੀ।

ਮ੍ਰਿਤਕ ਦੇ ਭਰਾ ਜੁਝਾਰ ਸਿੰਘ ਨੇ ਕਿਹਾ ਕਿ ਉਸ ਨੇ ਪੁਲਿਸ ਸਟੇਸ਼ਨ ਭੁਲੱਥ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ ਤੇ ਉਨ੍ਹਾਂ ਨੂੰ ਖੁਦ ਆਪਣੇ ਭਰਾ ਦੀ ਭਾਲ ਕਰਨੀ ਪਈ। ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ‘ਤੇ ਥਾਣਾ ਫੱਤੂਢੀਂਗਾ ਵਿਖੇ ਅਣਪਛਾਤੇ ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

ਉਧਰ, ਵਿਧਾਨ ਸਭਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੋਸਟ ‘ਤੇ ਲਿਖਿਆ ਕਿ ਸੋਂਧ ਸਿੰਘ ਦੀ ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼ ਦੀ ਬਰਾਮਦਗੀ ਬਾਰੇ ਜਾਣ ਕੇ ਬਹੁਤ ਹੈਰਾਨੀ ਹੋਈ, ਜੋ ਅੱਜ ਕਪੂਰਥਲੇ ਦੇ ਫਤੂਢਿੰਗਾ ਵਿਖੇ 4-5 ਦਿਨਾਂ ਬਾਅਦ ਮਿਲੀ। ਉਹ ਪਟੀ (ਤਰਨ ਤਾਰਨ) ਦੇ ਸਰਹਾਲੀ ਕਲਾਂ ਨਾਲ ਸਬੰਧਤ ਸੀ ਅਤੇ ਮੇਰੇ ਹਲਕੇ ਭੁਲੱਥ ਵਿੱਚ ਅਕਾਲ ਅਕੈਡਮੀ ਵਿੱਚ ਗਤਕਾ ਇੰਸਟ੍ਰਕਟਰ ਵਜੋਂ ਕੰਮ ਕਰਦਾ ਸੀ ਤੇ ਹਾਲ ਹੀ ਵਿੱਚ ਪੰਜਾਬੀ ਫਿਲਮ ਨਾਨਕ ਨਾਮ ਜਹਾਜ਼ ਵਿੱਚ ਕੰਮ ਕੀਤਾ ਸੀ।

ਖਹਿਰਾ ਨੇ ਕਿਹਾ ਕਿ ਮੈਂ ਭਗਵੰਤ ਮਾਨ, DGP ਪੰਜਾਬ, ਐਸਐਸਪੀ ਕਪੂਰਥਲਾ ਅਤੇ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਓ, ਨਹੀਂ ਤਾਂ ਅਜਿਹੇ ਹੋਰ ਨਿਰਦੋਸ਼ ਲੋਕ ਅਜਿਹੇ ਅਪਰਾਧੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article