FD Interest Rates 2026 : ਜੇਕਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਥਾਂ ‘ਤੇ ਨਿਵੇਸ਼ ਕਰਕੇ ਚੰਗਾ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਫਿਕਸਡ ਡਿਪਾਜ਼ਿਟ (FD) ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦੀ ਹੈ। ਅਕਤੂਬਰ ਅਤੇ ਨਵੰਬਰ 2026 ਦੌਰਾਨ ਦੇਸ਼ ਦੇ ਚਾਰ ਬੈਂਕਾਂ ਨੇ ਆਪਣੀਆਂ FD ਦੀਆਂ ਵਿਆਜ ਦਰਾਂ ਵਿੱਚ ਬਦਲਾਅ ਕੀਤਾ ਹੈ। ਇਨ੍ਹਾਂ ਵਿੱਚ ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਉਤਕਰਸ਼ ਸਮਾਲ ਫਾਈਨਾਂਸ ਬੈਂਕ ਅਤੇ ਸੂਰਯੋਦਯ ਸਮਾਲ ਫਾਈਨਾਂਸ ਬੈਂਕ ਸ਼ਾਮਲ ਹਨ।
ਨਵੀਆਂ ਦਰਾਂ ਲਾਗੂ ਹੋਣ ਤੋਂ ਬਾਅਦ ਕੁਝ ਸਮੇਂ ਦੀ FD ‘ਤੇ ਗਾਹਕਾਂ ਨੂੰ ਪਹਿਲਾਂ ਨਾਲੋਂ ਵੱਧ ਵਿਆਜ ਮਿਲੇਗਾ। ਖਾਸ ਗੱਲ ਇਹ ਹੈ ਕਿ ਸੀਨੀਅਰ ਸਿਟੀਜ਼ਨ (Senior Citizens) ਨੂੰ ਆਮ ਗਾਹਕਾਂ ਦੇ ਮੁਕਾਬਲੇ ਜ਼ਿਆਦਾ ਵਿਆਜ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਚਾਰਾਂ ਬੈਂਕਾਂ ਵਿੱਚੋਂ ਸੂਰਯੋਦਯ ਸਮਾਲ ਫਾਈਨਾਂਸ ਬੈਂਕ ਸੀਨੀਅਰ ਸਿਟੀਜ਼ਨ ਨੂੰ 5 ਸਾਲ ਦੀ FD ‘ਤੇ ਸਭ ਤੋਂ ਵੱਧ 8.60 ਫੀਸਦੀ ਸਾਲਾਨਾ ਵਿਆਜ ਦੇ ਰਿਹਾ ਹੈ। ਉੱਥੇ ਹੀ ਉਤਕਰਸ਼ ਸਮਾਲ ਫਾਈਨਾਂਸ ਬੈਂਕ ਵਿੱਚ 666 ਦਿਨਾਂ ਦੀ FD ‘ਤੇ ਸੀਨੀਅਰ ਸਿਟੀਜ਼ਨ ਨੂੰ 8.50 ਫੀਸਦੀ ਵਿਆਜ ਮਿਲ ਰਿਹਾ ਹੈ।
ਕੋਟਕ ਮਹਿੰਦਰਾ ਬੈਂਕ ਦੀਆਂ ਨਵੀਆਂ FD ਦਰਾਂ
ਕੋਟਕ ਮਹਿੰਦਰਾ ਬੈਂਕ ਨੇ 4 ਨਵੰਬਰ 2026 ਤੋਂ ਆਪਣੀਆਂ ਕੁਝ FD ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਬੈਂਕ ਆਮ ਗਾਹਕਾਂ ਨੂੰ 2 ਸਾਲ ਤੋਂ 3 ਸਾਲ ਤੋਂ ਘੱਟ ਸਮੇਂ ਦੀ FD ‘ਤੇ ਸਭ ਤੋਂ ਵੱਧ 6.80 ਫੀਸਦੀ ਸਾਲਾਨਾ ਵਿਆਜ ਦੇ ਰਿਹਾ ਹੈ। ਇਸੇ ਸਮੇਂ ਲਈ ਸੀਨੀਅਰ ਸਿਟੀਜ਼ਨ ਨੂੰ 7.55 ਫੀਸਦੀ ਵਿਆਜ ਮਿਲੇਗਾ। ਪਹਿਲਾਂ ਇਹ ਦਰਾਂ ਕ੍ਰਮਵਾਰ 6.75 ਅਤੇ 7.25 ਫੀਸਦੀ ਸਨ।
ਉਤਕਰਸ਼ ਸਮਾਲ ਫਾਈਨਾਂਸ ਬੈਂਕ ਦੀ FD
ਉਤਕਰਸ਼ ਸਮਾਲ ਫਾਈਨਾਂਸ ਬੈਂਕ ਨੇ 1 ਨਵੰਬਰ 2026 ਤੋਂ FD ਦੀਆਂ ਨਵੀਆਂ ਦਰਾਂ ਲਾਗੂ ਕੀਤੀਆਂ ਹਨ। ਬੈਂਕ ਆਮ ਗਾਹਕਾਂ ਨੂੰ 666 ਦਿਨਾਂ ਦੀ FD ‘ਤੇ ਸਭ ਤੋਂ ਵੱਧ 8.10 ਫੀਸਦੀ ਵਿਆਜ ਦੇ ਰਿਹਾ ਹੈ। ਜਦਕਿ ਸੀਨੀਅਰ ਸਿਟੀਜ਼ਨ ਲਈ ਇਹ ਦਰ 8.50 ਫੀਸਦੀ ਹੈ। ਪਹਿਲਾਂ ਸੀਨੀਅਰ ਸਿਟੀਜ਼ਨ ਨੂੰ ਵੱਧ ਤੋਂ ਵੱਧ 8.25 ਫੀਸਦੀ ਵਿਆਜ ਮਿਲਦਾ ਸੀ।
ਐਕਸਿਸ ਬੈਂਕ ਦੀਆਂ ਨਵੀਆਂ ਦਰਾਂ
ਐਕਸਿਸ ਬੈਂਕ ਨੇ 29 ਅਕਤੂਬਰ 2026 ਤੋਂ ਕੁਝ ਸਮੇਂ ਦੀਆਂ FD ‘ਤੇ ਵਿਆਜ ਦਰਾਂ ਵਧਾਈਆਂ ਹਨ। ਹੁਣ ਆਮ ਗਾਹਕਾਂ ਨੂੰ 2 ਸਾਲ ਤੋਂ ਲੈ ਕੇ 10 ਸਾਲ ਤੱਕ ਦੀ FD ‘ਤੇ ਵੱਧ ਤੋਂ ਵੱਧ 6.60 ਫੀਸਦੀ ਸਾਲਾਨਾ ਵਿਆਜ ਮਿਲ ਰਿਹਾ ਹੈ। ਸੀਨੀਅਰ ਸਿਟੀਜ਼ਨ ਲਈ 5 ਸਾਲ ਤੋਂ 10 ਸਾਲ ਦੀ FD ‘ਤੇ ਸਭ ਤੋਂ ਵੱਧ 7.35 ਫੀਸਦੀ ਵਿਆਜ ਤੈਅ ਕੀਤਾ ਗਿਆ ਹੈ। ਪਹਿਲਾਂ ਇਹ ਦਰਾਂ ਕ੍ਰਮਵਾਰ 6.50 ਅਤੇ 7.25 ਫੀਸਦੀ ਸਨ।
ਸੂਰਯੋਦਯ ਬੈਂਕ ਦੇ ਰਿਹਾ ਸਭ ਤੋਂ ਵੱਧ ਵਿਆਜ
ਸੂਰਯੋਦਯ ਸਮਾਲ ਫਾਈਨਾਂਸ ਬੈਂਕ ਦੀਆਂ ਨਵੀਆਂ ਦਰਾਂ 30 ਅਕਤੂਬਰ 2026 ਤੋਂ ਲਾਗੂ ਹਨ। ਬੈਂਕ ਆਮ ਗਾਹਕਾਂ ਨੂੰ 5 ਸਾਲ ਦੀ FD ‘ਤੇ 8.25 ਫੀਸਦੀ ਸਾਲਾਨਾ ਵਿਆਜ ਦੇ ਰਿਹਾ ਹੈ। ਜਦਕਿ ਸੀਨੀਅਰ ਸਿਟੀਜ਼ਨ ਲਈ ਇਸੇ ਮਿਆਦ ‘ਤੇ 8.60 ਫੀਸਦੀ ਵਿਆਜ ਮਿਲ ਰਿਹਾ ਹੈ। ਇਹ ਚਾਰਾਂ ਬੈਂਕਾਂ ਵਿੱਚ ਸਭ ਤੋਂ ਵੱਧ ਵਿਆਜ ਦਰ ਹੈ।