29.8 C
Patiāla
Saturday, May 30, 2026

Fazilka 'ਚ ਜੂਸ ਪੀਣ ਜਾ ਰਹੀਆਂ ਸਹੇਲੀਆਂ ਨਾਲ ਵਾਪਰਿਆ ਵੱਡਾ ਹਾਦਸਾ ,  ਜੁਗਾੜੂ ਰੇਹੜੀ ਨੇ ਮਾਰੀ ਟੱਕਰ 

Must read


Fazilka News : ਫਾਜ਼ਿਲਕਾ (Fazilka Accident ) ਦੇ ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਨੇੜੇ ਜੁਗਾੜੂ ਰੇਹੜੀ ਨੇ ਇੱਕ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ‘ਚ ਜ਼ਖਮੀ ਦੋਵੇਂ ਲੜਕੀਆਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇੱਕ ਲੜਕੀ ਦੀ ਮੌਤ ਹੋ ਗਈ ਹੈ ,ਜਦਕਿ ਦੂਜੀ ਲੜਕੀ ਨੂੰ ਲੱਤ ਟੁੱਟਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਕੂਟਰੀ ਸਵਾਰ ਬੱਚਾ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਜੂਸ ਪੀਣ ਜਾ ਰਹੇ ਸਨ।

ਦਰਅਸਲ, ਇਸਲਾਮਵਾਲਾ ਦੀ ਰਹਿਣ ਵਾਲੀ ਕਾਜਲ ਨਾਮ ਦੀ ਇੱਕ 13 ਸਾਲਾ ਲੜਕੀ ਆਪਣੇ ਛੋਟੇ ਭਰਾ ਨਾਲ ਸਕੂਟਰੀ ‘ਤੇ ਆਪਣੀ ਸਹੇਲੀ ਸਿਮਰ ਦੇ ਘਰ ਗਈ ਸੀ। ਉੱਥੋਂ ਉਹ ਆਪਣੀ ਸਹੇਲੀ ਨੂੰ ਨਾਲ ਲੈ ਕੇ ਪਿੰਡ ਦੇ ਅੱਡੇ ‘ਤੇ ਜੂਸ ਪੀਣ ਲਈ ਚਲੀਆਂ ਗਈਆਂ ਸਨ। ਇਸ ਦੌਰਾਨ ਉਲਟ ਦਿਸ਼ਾ ਤੋਂ ਆ ਰਹੇ ਇੱਕ ਵਾਹਨ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। 

ਜਿਸ ਨਾਲ ਦੋਵੇਂ ਕੁੜੀਆਂ ਜ਼ਖਮੀ ਹੋ ਗਈਆਂ ,ਜਦਕਿ ਉਨ੍ਹਾਂ ਦੇ ਨਾਲ ਛੋਟਾ ਬੱਚਾ ਇੱਕ ਪਾਸੇ ਡਿੱਗ ਗਿਆ। ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਫਾਜ਼ਿਲਕਾ ਦੇ ਇੱਕ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਕਾਜਲ ਨੂੰ ਮ੍ਰਿਤਕ ਐਲਾਨ ਦਿੱਤਾ। ਕਾਜਲ 8ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ।

ਹਾਦਸੇ ‘ਚ ਕਾਜਲ ਦੇ 3 ਸਾਲ ਦੇ ਭਰਾ ਅਤੇ ਉਸਦੀ ਸਹੇਲੀ ਬਚ ਗਏ। ਹਾਲਾਂਕਿ, ਉਸਦੀ ਸਹੇਲੀ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਸੀ। ਉਸਨੂੰ ਵੀ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੂੰ ਹਾਦਸੇ ਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article