Famous Singer: ਹਰਿਆਣਵੀ ਡਾਂਸਰ-ਗਾਇਕਾ ਸਪਨਾ ਚੌਧਰੀ ਦੀ ਨਿੱਜੀ ਜ਼ਿੰਦਗੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਸਪਨਾ ਨੇ ਆਪਣੇ ਪਤੀ ਵੀਰ ਸਾਹੂ ‘ਤੇ ਕੁੱਟਮਾਰ ਦਾ ਦੋਸ਼ ਲਗਾਉਂਦੇ ਹੋਏ ਦਿੱਲੀ ਦੀ ਦਵਾਰਕਾ ਮਹਿਲਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ ਦੀ ਅਦਾਲਤ ਨੇ ਮਸ਼ਹੂਰ ਅਦਾਕਾਰਾ ਅਤੇ ਸਿੰਗਰ ਸਪਨਾ ਚੌਧਰੀ ਨੂੰ ‘ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟ’ ਤਹਿਤ ਅੰਤਰਿਮ ਸੁਰੱਖਿਆ ਦੇ ਹੁਕਮ ਦਿੱਤੇ ਹਨ। ਇਸ ਤਹਿਤ ਉਨ੍ਹਾਂ ਦੇ ਪਤੀ ਨੂੰ ਅਗਲੀ ਸੁਣਵਾਈ ਤੱਕ ਸਪਨਾ ਨਾਲ ਸੰਪਰਕ ਕਰਨ ਜਾਂ ਉਨ੍ਹਾਂ ਦੇ ਘਰ, ਕੰਮ ਵਾਲੀ ਥਾਂ ਜਾਂ ਫ਼ਿਲਮ ਪ੍ਰੀਮੀਅਰ ਵਾਲੀ ਜਗ੍ਹਾ ‘ਤੇ ਜਾਣ ਤੋਂ ਰੋਕ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਦਵਾਰਕਾ ਕੋਰਟ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਸਪਨਾ ਚੌਧਰੀ ਵੱਲੋਂ ਪੇਸ਼ ਹੋਈ ਵਕੀਲ ਪ੍ਰੀਤੀ ਸਿੰਘ ਦੀਆਂ ਦਲੀਲਾਂ ਸੁਣਨ ਤੋਂ ਬਾਅਦ 9 ਜੂਨ, 2026 ਨੂੰ ਇਹ ਹੁਕਮ ਜਾਰੀ ਕੀਤਾ। ਅਦਾਲਤ ਨੇ ਪ੍ਰੋਟੈਕਸ਼ਨ ਅਫ਼ਸਰ ਅਤੇ ਸਥਾਨਕ SHO ਨੂੰ ਹੁਕਮ ਦਿੱਤਾ ਹੈ ਕਿ ਇਸ ਫੈਸਲੇ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋੜ ਪੈਣ ‘ਤੇ ਸਪਨਾ ਚੌਧਰੀ ਦੀ ਮਦਦ ਕੀਤੀ ਜਾਵੇ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਤੀ ਦੀ ਕਾਨੂੰਨੀ ਪਤਨੀ ਸਪਨਾ ਚੌਧਰੀ, ਉਸ ਦੇ ਮਾੜੇ ਵਿਵਹਾਰ ਕਾਰਨ ਸਹੁਰਾ ਘਰ ਛੱਡ ਕੇ ਚਲੀ ਗਈ ਸੀ ਅਤੇ ਇਸ ਵੇਲੇ ਨਜਫ਼ਗੜ੍ਹ, ਨਵੀਂ ਦਿੱਲੀ ਵਿਖੇ ਆਪਣੇ ਪੇਕੇ ਘਰ ਰਹਿ ਰਹੀ ਹੈ।
ਅਦਾਲਤ ਨੇ ਜਾਰੀ ਕੀਤੇ ਹੁਕਮ
ਅਦਾਲਤ ਨੇ ਸਪਨਾ ਦੇ ਵਿਆਹ ਬਾਰੇ ਉਨ੍ਹਾਂ ਵੱਲੋਂ ਜਮ੍ਹਾਂ ਕਰਵਾਏ ਗਏ ਹਲਫ਼ਨਾਮੇ (Affidavit) ‘ਤੇ ਗੌਰ ਕੀਤਾ ਅਤੇ ਕਿਹਾ ਕਿ ਅਗਲੀ ਸੁਣਵਾਈ ‘ਚ ਇਸ ਨਾਲ ਸਬੰਧਤ ਦਸਤਾਵੇਜ਼ ਜਮ੍ਹਾਂ ਕੀਤੇ ਜਾਣਗੇ। ਸ਼ੁਰੂਆਤੀ ਤੌਰ ‘ਤੇ ਲੋੜੀਂਦੇ ਸਬੂਤ ਮਿਲਣ ‘ਤੇ, ਅਦਾਲਤ ਨੇ ਪਤੀ ਨੂੰ ਸੰਮਨ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਪ੍ਰੋਟੈਕਸ਼ਨ ਅਫ਼ਸਰ ਨੂੰ ਘਰੇਲੂ ਘਟਨਾ ਰਿਪੋਰਟ (DIR) ਦਾਖਲ ਕਰਨ ਦਾ ਨਿਰਦੇਸ਼ ਦਿੱਤਾ।
ਵਕੀਲ ਨੇ ਕਥਿਤ ਘਰੇਲੂ ਹਿੰਸਾ ਅਤੇ ਉਸ ਦੇ ਦੁਬਾਰਾ ਹੋਣ ਤਸ਼ੱਦਦ ਦਾ ਹਵਾਲਾ ਦਿੰਦੇ ਹੋਏ, ਇੱਕਪਾਸੜ ਸੁਰੱਖਿਆ ਹੁਕਮਾਂ ਰਾਹੀਂ ਤੁਰੰਤ ਅੰਤਰਿਮ ਰਾਹਤ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸਪਨਾ ਚੌਧਰੀ ਨੇ 10 ਜੂਨ, 2026 ਨੂੰ ਆਪਣੀ ਫ਼ਿਲਮ ‘ਮੋਮਾਕੂ’ ਦੇ ਪ੍ਰੀਮੀਅਰ ‘ਚ ਸ਼ਾਮਲ ਹੋਣਾ ਸੀ, ਅਤੇ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਧਮਕਾ ਸਕਦਾ ਹੈ, ਉਨ੍ਹਾਂ ‘ਤੇ ਹਮਲਾ ਕਰ ਸਕਦਾ ਹੈ ਜਾਂ ਜਨਤਕ ਤੌਰ ‘ਤੇ ਹੰਗਾਮਾ ਖੜ੍ਹਾ ਕਰ ਸਕਦਾ ਹੈ, ਜਿਸ ਨਾਲ ਉਨ੍ਹਾਂ ਦੇ ਅਕਸ ਅਤੇ ਕੰਮ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਕੀਲ ਨੇ ਤਰਕ ਦਿੱਤਾ ਕਿ ਅਸਥਾਈ ਸੁਰੱਖਿਆ ਹੁਕਮ ਦੇਣ ਤਾਂ ਜੋ ਕੋਈ ਨੁਕਸਾਨ ਨਾ ਹੋਵੇ, ਜਦਕਿ ਇਸ ਤੋਂ ਇਨਕਾਰ ਕਰਨ ਨਾਲ ਸਪਨਾ ਦੀ ਸੁਰੱਖਿਆ ਅਤੇ ਕੰਮ ਪ੍ਰਭਾਵਿਤ ਹੋ ਸਕਦਾ ਹੈ।
ਸਪਨਾ ਦੇ ਪਤੀ ‘ਤੇ ਲੱਗੀਆਂ ਇਹ ਪਾਬੰਦੀਆਂ
ਅਦਾਲਤ ਨੇ ਸਾਰੇ ਸਬੂਤਾਂ ਦੀ ਸਮੀਖਿਆ ਕੀਤੀ, ਜਿਨ੍ਹਾਂ ‘ਚ ਯਾਚਿਕਾਕਾਰਤਾ ਦਾ ਹਲਫ਼ਨਾਮਾ, ਕਥਿਤ ਸੱਟਾਂ ਨੂੰ ਦਿਖਾਉਣ ਵਾਲੀਆਂ ਤਸਵੀਰਾਂ ਅਤੇ ਦੋਸ਼ਾਂ ਦਾ ਸਮਰਥਨ ਕਰਨ ਵਾਲੀ ਆਡੀਓ ਰਿਕਾਰਡਿੰਗ ਵਾਲੀ ਪੈਨ ਡਰਾਈਵ ਸ਼ਾਮਲ ਸੀ। ਇਸ ਦੇ ਆਧਾਰ ‘ਤੇ, ਕੋਰਟ ਨੇ ਪਤੀ ਨੂੰ ਅਗਲੀ ਸੁਣਵਾਈ ਤੱਕ ਸਪਨਾ ਚੌਧਰੀ ਦੇ ਨੇੜੇ ਜਾਣ ਜਾਂ ਉਨ੍ਹਾਂ ਨਾਲ ਸੰਪਰਕ ਕਰਨ, ਉਨ੍ਹਾਂ ਦੇ ਘਰ, ਦਫ਼ਤਰ ਜਾਂ ਫ਼ਿਲਮ ਪ੍ਰੀਮੀਅਰ ਵਾਲੀ ਥਾਂ ‘ਤੇ ਜਾਣ ਅਤੇ ਕਿਸੇ ਵੀ ਤਰ੍ਹਾਂ ਦੀ ਘਰੇਲੂ ਹਿੰਸਾ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ SHO ਨੂੰ ਸਪਨਾ ਚੌਧਰੀ ਨੂੰ ਜ਼ਰੂਰੀ ਸੁਰੱਖਿਆ ਤੇ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 25 ਜੁਲਾਈ, 2026 ਨੂੰ ਤੈਅ ਕੀਤੀ ਗਈ ਹੈ।
CM Mann’s order? No NOC! — Majithia’s big claim