Famous Artist: ਮਸ਼ਹੂਰ ਕਲਾਕਾਰ ਜ਼ਿੰਦਗੀ ਅਤੇ ਮੌਤ ਦੀ ਲੜ੍ਹ ਰਿਹਾ ਜੰਗ ! ICU 'ਚ ਭਰਤੀ, ਕਿਡਨੀ ਦੀ ਬਿਮਾਰੀ ਤੋਂ ਬਾਅਦ ਜਿਗਰ ਵੀ ਸਹੀ ਢੰਗ ਨਾਲ ਨਹੀਂ ਕਰ ਰਿਹਾ ਕੰਮ…

Must read

Famous Artist: ਮਸ਼ਹੂਰ ਕਲਾਕਾਰ ਜ਼ਿੰਦਗੀ ਅਤੇ ਮੌਤ ਦੀ ਲੜ੍ਹ ਰਿਹਾ ਜੰਗ ! ICU 'ਚ ਭਰਤੀ, ਕਿਡਨੀ ਦੀ ਬਿਮਾਰੀ ਤੋਂ ਬਾਅਦ ਜਿਗਰ ਵੀ ਸਹੀ ਢੰਗ ਨਾਲ ਨਹੀਂ ਕਰ ਰਿਹਾ ਕੰਮ…


Famous Artist Admitted in ICU: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ‘ਐੱਫ.ਆਈ.ਆਰ.’ ਅਤੇ ‘ਭਾਬੀਜੀ ਘਰ ਪਰ ਹੈਂ 2.0’ ਵਰਗੇ ਸ਼ੋਅਜ਼ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਟੈਲੀਵਿਜ਼ਨ ਕਲਾਕਾਰ ਈਸ਼ਵਰ ਠਾਕੁਰ ਨੂੰ ਕਿਡਨੀ ਦੀ ਬਿਮਾਰੀ ਕਾਰਨ ਮਹਾਰਾਸ਼ਟਰ ਦੇ ਥਾਣੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਹੁਣ ਉਨ੍ਹਾਂ ਦੇ ਇਲਾਜ ਦਾ ਖਰਚਾ ਚੁੱਕਣ ਲਈ ‘ਕਰਾਊਡ-ਫੰਡਿੰਗ’ (ਜਨਤਕ ਸਹਿਯੋਗ) ਰਾਹੀਂ ਵਿੱਤੀ ਮਦਦ ਦੀ ਅਪੀਲ ਕੀਤੀ ਹੈ।

ਪਰਿਵਾਰ ਨੇ ਵਿੱਤੀ ਮਦਦ ਦੀ ਅਪੀਲ ਕੀਤੀ

ਜਾਣਕਾਰੀ ਲਈ ਦੱਸ ਦੇਈਏ ਕਿ ਈਸ਼ਵਰ ਦੀ ਭੈਣ ਜੈਸ਼੍ਰੀ ਨੇ ਅਦਾਕਾਰ ਦੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿੱਚ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿੱਤੀ ਮਦਦ ਦੀ ਅਪੀਲ ਕੀਤੀ। ਬਿਆਨ ਵਿੱਚ ਕਿਹਾ ਗਿਆ, “ਮਦਦ ਲਈ ਇੱਕ ਨਿਮਰ ਅਪੀਲ। ਮੈਂ ਜੈਸ਼੍ਰੀ ਹਾਂ, ਈਸ਼ਵਰ ਠਾਕੁਰ ਦੀ ਭੈਣ। ਮੇਰੇ ਭਰਾ ਦੀ ਸਿਹਤ ਇਸ ਸਮੇਂ ਬਹੁਤ ਗੰਭੀਰ ਹੈ ਅਤੇ ਮੈਂ ਤੁਹਾਡੇ ਅੱਗੇ ਮਦਦ ਲਈ ਨਿਮਰ ਅਪੀਲ ਕਰ ਰਹੀ ਹਾਂ। ਕੀ ਹੋਇਆ ਹੈ? ਮੇਰੇ ਭਰਾ ਨੂੰ ਕਿਡਨੀ ਦੀ ਗੰਭੀਰ ਇਨਫੈਕਸ਼ਨ ਹੋ ਗਈ ਹੈ। ਉਨ੍ਹਾਂ ਦੇ ਪੈਰ ‘ਤੇ ਲੱਗੀ ਸੱਟ ਕਾਰਨ ਹੋਈ ਇਨਫੈਕਸ਼ਨ ਹੁਣ ਪੂਰੇ ਸਰੀਰ ਵਿੱਚ ਫੈਲ ਗਈ ਹੈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ICU ਵਿੱਚ ਭਰਤੀ ਕੀਤਾ ਹੈ।”

ਉਨ੍ਹਾਂ ਨੇ ਅੱਗੇ ਲਿਖਿਆ, ‘ਅਸੀਂ ਪੂਰੀ ਸਮਰਥਾ ਨਾਲ ਹੁਣ ਤੱਕ ਦੇ ਇਲਾਜ ਵਿੱਚ ਆਪਣੀ ਪੂਰੀ ਜਮ੍ਹਾ ਪੂੰਜੀ ਲਗਾ ਦਿੱਤੀ ਹੈ। ਹਾਲਾਂਕਿ, ਹੁਣ ਸਾਨੂੰ ਹਸਪਤਾਲ ਦੇ ਖਰਚੇ, ਦਵਾਈਆਂ, ਟੈਸਟਾਂ ਅਤੇ ਹੋਰ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਵਿੱਤੀ ਸਹਾਇਤਾ ਦੀ ਬਹੁਤ ਲੋੜ ਹੈ। ਜੇਕਰ ਸੰਭਵ ਹੋਵੇ ਤਾਂ ਸਾਡੀ ਆਰਥਿਕ ਮਦਦ ਕਰੋ। ਇਸ ਮੁਸ਼ਕਲ ਸਮੇਂ ਵਿੱਚ ਤੁਹਾਡਾ ਛੋਟਾ ਜਿਹਾ ਯੋਗਦਾਨ ਵੀ ਸਾਡੇ ਲਈ ਬਹੁਤ ਮਾਇਨੇ ਰੱਖੇਗਾ।’

ਗੰਭੀਰ ਇਨਫੈਕਸ਼ਨ ਨਾਲ ਇੰਝ ਵਿਗੜੀ ਸਿਹਤ 

ਜਾਣਕਾਰੀ ਲਈ ਦੱਸ ਦੇਈਏ ਕਿ 54 ਸਾਲਾ ਈਸ਼ਵਰ ਪਿਛਲੇ ਕਈ ਸਾਲਾਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਭੈਣ ਜੈਸ਼੍ਰੀ ਅਨੁਸਾਰ, ਇਸ ਸਭ ਦੀ ਸ਼ੁਰੂਆਤ 2020 ਵਿੱਚ-ਕੋਵਿਡ-19 ਲੌਕਡਾਊਨ ਤੋਂ ਲਗਭਗ 3 ਮਹੀਨੇ ਪਹਿਲਾਂ-ਉਨ੍ਹਾਂ ਦੇ ਪੈਰ ‘ਤੇ ਲੱਗੀ ਇੱਕ ਸੱਟ ਨਾਲ ਹੋਈ ਸੀ। ਕਿਉਂਕਿ ਈਸ਼ਵਰ ਸ਼ੂਗਰ (ਡਾਇਬਟੀਜ਼) ਦੇ ਮਰੀਜ਼ ਹਨ, ਇਸ ਲਈ ਉਹ ਜ਼ਖ਼ਮ ਸਹੀ ਢੰਗ ਨਾਲ ਨਹੀਂ ਭਰਿਆ ਅਤੇ ਬਾਅਦ ਵਿੱਚ ਇੱਕ ਗੰਭੀਰ ਇਨਫੈਕਸ਼ਨ ਵਿੱਚ ਬਦਲ ਗਿਆ। ਸਮੇਂ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਅਤੇ ਕਈ ਅੰਗਾਂ ‘ਤੇ ਮਾੜਾ ਅਸਰ ਪਿਆ। ਉਹ ਸ਼ੂਗਰ ਤੋਂ ਪੀੜਤ ਹਨ, ਉਨ੍ਹਾਂ ਨੂੰ ਕਿਡਨੀ ਨਾਲ ਸਬੰਧਤ ਸਮੱਸਿਆਵਾਂ ਹਨ ਅਤੇ ਉਨ੍ਹਾਂ ਦਾ ਜਿਗਰ ਵੀ ਹੁਣ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ।



News Source link

- Advertisement -

More articles

- Advertisement -

Latest article