Epidemic of Ebola Disease: ਕਾਂਗੋ ਦੇ ਪੂਰਬੀ ਇਟੂਰੀ ਸੂਬੇ ਵਿੱਚ ਇਬੋਲਾ ਕਾਰਨ ਹੁਣ ਤੱਕ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 246 ਸ਼ੱਕੀ ਮਾਮਲੇ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਇਸਨੂੰ ਇੱਕ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਹੈ। ਹਾਲਾਂਕਿ, WHO ਦਾ ਕਹਿਣਾ ਹੈ ਕਿ ਇਹ ਮਹਾਂਮਾਰੀ ਦੀ ਕੈਟੇਗਰੀ ਵਿੱਚ ਨਹੀਂ ਆਉਂਦੀ।
ਕਾਂਗੋ ਦੇ ਸਿਹਤ ਮੰਤਰੀ ਸੈਮੂਅਲ-ਰੋਜਰ ਕਾਂਬਾ ਦੇ ਅਨੁਸਾਰ, ਪਹਿਲਾ ਮਾਮਲਾ ਇੱਕ ਨਰਸ ਦਾ ਮੰਨਿਆ ਜਾ ਰਿਹਾ ਹੈ ਜਿਸਦੀ 24 ਅਪ੍ਰੈਲ ਨੂੰ ਮੌਤ ਹੋ ਗਈ ਸੀ। ਜਾਂਚਾ ਨੇ ਹੁਣ ਤੱਕ ਇਬੋਲਾ ਦੇ ਬੁੰਡੀਬੁਗਿਓ ਸਟ੍ਰੇਨ ਦੇ ਅੱਠ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।
‘ਗਲੋਬਲ ਪੱਧਰ ‘ਤੇ ਜਨਤਕ ਸਿਹਤ ਐਮਰਜੈਂਸੀ’
ਦੱਸਣਯੋਗ ਹੈ ਕਿ ਸਾਲ 2019 ‘ਚ ਕੋਰੋਨਾ ਦੇ ਆਤੰਕ ਕਾਰਨ ਪੂਰੀ ਦੁਨੀਆ ਹੀ ਘਰਾਂ ‘ਚ ਡੱਕੇ ਜਾਣ ਲਈ ਮਜਬੂਰ ਹੋ ਗਈ ਸੀ ਤੇ ਲੱਖਾਂ ਲੋਕਾਂ ਨੂੰ ਆਪਣੀ ਜਾਨ ਤੱਕ ਗੁਆਉਣੀ ਪੈ ਗਈ ਸੀ। ਇਸੇ ਦੌਰਾਨ ਅਫ਼ਰੀਕੀ ਦੇਸ਼ ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ ‘ਚ ਇਬੋਲਾ ਵਾਇਰਸ ਦੇ ਇੱਕ ਦੁਰਲੱਭ ਸਟ੍ਰੇਨ ਦੇ ਫੈਲਣ ਕਾਰਨ ਹਾਹਾਕਾਰ ਮਚੀ ਹੋਈ ਹੈ। ਦੱਸ ਦੇਈਏ ਕਿ ਹੁਣ ਤੱਕ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ਨੂੰ ‘ਗਲੋਬਲ ਪੱਧਰ ‘ਤੇ ਜਨਤਕ ਸਿਹਤ ਐਮਰਜੈਂਸੀ’ ਐਲਾਨ ਦਿੱਤਾ ਹੈ।
ਇਸ ਤੋਂ ਇਲਾਵਾ ਅਫ਼ਰੀਕਾ ਸੀ.ਡੀ.ਸੀ. ਮੁਤਾਬਕ ਇਹ ਪ੍ਰਕੋਪ ਇਬੋਲਾ ਦੇ ‘ਬੁੰਡੀਬੁਗਿਓ’ ਸਟ੍ਰੇਨ ਕਾਰਨ ਫੈਲ ਰਿਹਾ ਹੈ। ਇਬੋਲਾ ਦੇ ਆਮ ਸਟ੍ਰੇਨਾਂ ਦੇ ਉਲਟ, ਇਸ ਖ਼ਾਸ ਦੁਰਲੱਭ ਸਟ੍ਰੇਨ ਦੀ ਰੋਕਥਾਮ ਲਈ ਇਸ ਵੇਲੇ ਕੋਈ ਵੀ ਪ੍ਰਮਾਣਿਤ ਵੈਕਸੀਨ ਮੌਜੂਦ ਨਹੀਂ ਹੈ। ਕਾਂਗੋ ਦੇ ਪੂਰਬੀ ਸੂਬੇ ‘ਇਤੁਰੀ’ ਦੇ ਮਾਈਨਿੰਗ ਖੇਤਰਾਂ ਵਿੱਚ ਸ਼ੁਰੂ ਹੋਇਆ ਇਹ ਵਾਇਰਸ ਹੁਣ ਤੱਕ 336 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ। ਗੁਆਂਢੀ ਦੇਸ਼ ਯੂਗਾਂਡਾ ਵਿੱਚ ਵੀ ਇਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਂਗੋ ਤੋਂ ਆਏ ਇੱਕ ਸੰਕਰਮਿਤ ਵਿਅਕਤੀ ਦੀ ਮੌਤ ਹੋ ਗਈ।
ਸਖ਼ਤ ਨਿਗਰਾਨੀ ਅਤੇ ਸਾਂਝੇ ਯਤਨਾਂ ਦੀ ਤੁਰੰਤ ਲੋੜ
ਇਲਾਕੇ ਵਿੱਚ ਸਰਗਰਮ ਅੱਤਵਾਦੀ ਸੰਗਠਨਾਂ ਦੀ ਹਿੰਸਾ ਕਾਰਨ ਸਿਹਤ ਕਰਮਚਾਰੀਆਂ ਨੂੰ ਮਰੀਜ਼ਾਂ ਦੀ ਸਕ੍ਰੀਨਿੰਗ ਅਤੇ ਕਾਂਟੈਕਟ ਟ੍ਰੇਸਿੰਗ ਕਰਨ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। WHO ਨੇ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਇਸ ਨੂੰ ਅਜੇ ਮਹਾਮਾਰੀ ਨਹੀਂ ਐਲਾਨਿਆ ਗਿਆ, ਪਰ ਦੂਜੇ ਦੇਸ਼ਾਂ ਵਿੱਚ ਇਸ ਦੇ ਫੈਲਣ ਦੇ ਉੱਚ ਜੋਖਮ ਨੂੰ ਦੇਖਦੇ ਹੋਏ ਵਿਸ਼ਵ ਪੱਧਰ ‘ਤੇ ਸਖ਼ਤ ਨਿਗਰਾਨੀ ਅਤੇ ਸਾਂਝੇ ਯਤਨਾਂ ਦੀ ਤੁਰੰਤ ਲੋੜ ਹੈ।
ਹੋਰ ਪੜ੍ਹੋ