Energy drinks impact on liver: ਅੱਜ-ਕੱਲ੍ਹ ਲੋਕਾਂ ਵਿਚਾਲੇ ਐਨਰਜੀ ਡਰਿੰਕਸ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਖਾਸ ਕਰਕੇ ਨੌਜਵਾਨ ਪੀੜ੍ਹੀ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਚੁੱਕੀ ਹੈ। ਪਰ ਹਾਲ ਹੀ ਵਿੱਚ ਇਸਨੂੰ ਲੈ ਕੇ ਮਾਹਿਰਾਂ ਨੇ ਇੱਕ ਗੰਭੀਰ ਚਿਤਾਵਨੀ ਦਿੱਤੀ ਹੈ ਕਿ ਇਹ ਡਰਿੰਕਸ ਨੌਜਵਾਨਾਂ ਦੇ ਲਿਵਰ (ਜਿਗਰ) ‘ਤੇ ਬਹੁਤ ਡੂੰਘਾ ਅਤੇ ਭਾਰੀ ਪ੍ਰਭਾਵ ਪਾ ਰਹੇ ਹਨ।
ਨੌਜਵਾਨਾਂ ‘ਚ ਵਧ ਰਿਹਾ ਖਤਰਾ
ਮੈਡੀਕਲ ਰਿਪੋਰਟਾਂ ਅਨੁਸਾਰ, ਜੋ ਲਿਵਰ ਦੀਆਂ ਬਿਮਾਰੀਆਂ ਪਹਿਲਾਂ ਵਧੇਰੇ ਉਮਰ ਦੇ ਲੋਕਾਂ ‘ਚ ਦੇਖੀਆਂ ਜਾਂਦੀਆਂ ਸਨ, ਹੁਣ ਉਹੀ ਸਮੱਸਿਆਵਾਂ 20 ਤੋਂ 30 ਸਾਲ ਦੇ ਨੌਜਵਾਨਾਂ ਵਿੱਚ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ‘BMJ Case Reports’ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ, ਇਨ੍ਹਾਂ ਡਰਿੰਕਸ ਵਿੱਚ ਮੌਜੂਦ ਵਾਧੂ ਕੈਫੀਨ, ਸ਼ੂਗਰ ਅਤੇ ਕੈਮੀਕਲ ਲਿਵਰ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾਉਂਦੇ ਹਨ।
ਜਾਣੋ ਲਿਵਰ ਲਈ ਕਿਉਂ ਖ਼ਤਰਨਾਕ ਹਨ ਇਹ ਡਰਿੰਕਸ?
ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਐਨਰਜੀ ਡਰਿੰਕਸ ਵਿੱਚ ਮੌਜੂਦ ਨਿਆਸਿਨ (ਵਿਟਾਮਿਨ B3) ਦੀ ਜ਼ਿਆਦਾ ਮਾਤਰਾ ਲਿਵਰ ‘ਤੇ ਜ਼ਹਿਰੀਲਾ ਪ੍ਰਭਾਵ ਪਾ ਸਕਦੀ ਹੈ, ਜਿਸ ਨਾਲ ‘ਐਕਿਊਟ ਹੈਪੇਟਾਈਟਸ’ ਵਰਗੀ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈ ਸ਼ੂਗਰ ਅਤੇ ਕੈਫੀਨ ਤੱਤ ਲਿਵਰ ‘ਤੇ ਵਾਧੂ ਦਬਾਅ ਪਾਉਂਦੇ ਹਨ। ਲਗਾਤਾਰ ਸੇਵਨ ਨਾਲ ਲਿਵਰ ਵਿੱਚ ਚਰਬੀ (Fat) ਜਮ੍ਹਾ ਹੋਣ ਲੱਗਦੀ ਹੈ, ਜਿਸ ਨਾਲ ਸੋਜ ਅਤੇ ਆਕਸੀਡੇਟਿਵ ਸਟ੍ਰੈੱਸ ਵਧਦਾ ਹੈ। ਰਿਪੋਰਟਾਂ ਅਨੁਸਾਰ, ਭਾਰਤ ਦੀ ਲਗਭਗ 25 ਤੋਂ 30 ਫੀਸਦੀ ਸ਼ਹਿਰੀ ਆਬਾਦੀ ਨਾਨ-ਅਲਕੋਹਲਿਕ ਫੈਟੀ ਲਿਵਰ ਡਿਜ਼ੀਜ਼ (NAFLD) ਤੋਂ ਪ੍ਰਭਾਵਿਤ ਹੋ ਸਕਦੀ ਹੈ।
ਸ਼ਰਾਬ ਸਣੇ ਸੇਵਨ ਵਧਾਉਂਦਾ ਮੌਤ ਦਾ ਖਤਰਾ
ਡਾਕਟਰਾਂ ਨੇ ਵਿਸ਼ੇਸ਼ ਤੌਰ ‘ਤੇ ਚਿਤਾਵਨੀ ਦਿੱਤੀ ਹੈ ਕਿ ਐਨਰਜੀ ਡਰਿੰਕਸ ਨੂੰ ਸ਼ਰਾਬ ਦੇ ਨਾਲ ਮਿਲਾ ਕੇ ਪੀਣਾ ਬੇਹੱਦ ਖ਼ਤਰਨਾਕ ਹੈ। ਕੈਫੀਨ ਸ਼ਰਾਬ ਦੇ ਨਸ਼ੇ ਨੂੰ ਲੁਕਾ ਦਿੰਦੀ ਹੈ, ਜਿਸ ਕਾਰਨ ਵਿਅਕਤੀ ਹੱਦ ਤੋਂ ਜ਼ਿਆਦਾ ਸ਼ਰਾਬ ਪੀ ਲੈਂਦਾ ਹੈ। ਇਸ ਨਾਲ ਲਿਵਰ ‘ਤੇ ਦੋਹਰਾ ਅਸਰ ਪੈਂਦਾ ਹੈ, ਜੋ ਅੱਗੇ ਜਾ ਕੇ ਸਿਰੋਸਿਸ ਅਤੇ ਫਾਈਬਰੋਸਿਸ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਇੱਥੇ ਜਾਣੋ ਬਚਾਅ ਦੇ ਤਰੀਕੇ
ਮਾਹਿਰਾਂ ਅਨੁਸਾਰ, ਇਸ ਆਦਤ ਨੂੰ ਸਮੇਂ ਸਿਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਸਹੀ ਖ਼ੁਰਾਕ, ਨਿਯਮਿਤ ਕਸਰਤ ਅਤੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਦੂਰੀ ਬਣਾ ਕੇ ਹੀ ਲਿਵਰ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ