Rajya Sabha Election Schedule: ਭਾਰਤੀ ਚੋਣ ਕਮਿਸ਼ਨ (ECI) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 37 ਰਾਜ ਸਭਾ ਸੀਟਾਂ ਲਈ ਚੋਣਾਂ ਅਗਲੇ ਮਹੀਨੇ 16 ਮਾਰਚ ਨੂੰ ਹੋਣਗੀਆਂ। ਇਸ ਦੌਰਾਨ ਸੂਬਿਆਂ ਵਿੱਚ ਖਾਲੀ ਸੀਟਾਂ ਭਰੀਆਂ ਜਾਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਉਸੇ ਦਿਨ ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ। ਇਹ ਚੋਣਾਂ ਇਸ ਲਈ ਹੋ ਰਹੀਆਂ ਹਨ ਕਿਉਂਕਿ 37 ਮੌਜੂਦਾ ਰਾਜ ਸਭਾ ਮੈਂਬਰਾਂ ਦੇ ਕਾਰਜਕਾਲ ਅਪ੍ਰੈਲ 2026 ਵਿੱਚ ਖਤਮ ਹੋ ਰਹੇ ਹਨ।

ਇਹ ਸੀਟਾਂ ਕਿਹੜੇ ਰਾਜਾਂ ਦੀਆਂ ਹਨ?

ਇਨ੍ਹਾਂ ਚੋਣਾਂ ਲਈ 26 ਫਰਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 5 ਮਾਰਚ ਤੱਕ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ। ਇਨ੍ਹਾਂ ਦੀ ਜਾਂਚ 6 ਮਾਰਚ ਨੂੰ ਹੋਵੇਗੀ। ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਾਰੀਖ਼ 9 ਮਾਰਚ ਤੈਅ ਕੀਤੀ ਗਈ ਹੈ। ਇਨ੍ਹਾਂ ਸੀਟਾਂ ਲਈ ਵੋਟਿੰਗ 16 ਮਾਰਚ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਹੋਵੇਗੀ। ਚੋਣ ਕਮਿਸ਼ਨ ਅਨੁਸਾਰ ਇਹ ਸਾਰੀ ਚੋਣ ਪ੍ਰਕਿਰਿਆ 20 ਮਾਰਚ ਤੱਕ ਮੁਕੰਮਲ ਕਰ ਲਈ ਜਾਵੇਗੀ।

ਜਾਣੋ ਕੁੱਲ ਕਿੰਨੀਆ ਸੀਟਾਂ?

10 ਰਾਜਾਂ ਤੋਂ ਕੁੱਲ 37 ਰਾਜ ਸਭਾ ਸੀਟਾਂ ਖਾਲੀ ਹੋ ਰਹੀਆਂ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 7 ਸੀਟਾਂ ਹਨ, ਇਸ ਤੋਂ ਬਾਅਦ ਤਾਮਿਲਨਾਡੂ ਅਤੇ ਬਿਹਾਰ ਵਿੱਚ 6-6, ਪੱਛਮੀ ਬੰਗਾਲ ਵਿੱਚ 5, ਓਡੀਸ਼ਾ ਵਿੱਚ 4, ਅਸਾਮ ਵਿੱਚ 3, ਤੇਲੰਗਾਨਾ, ਛੱਤੀਸਗੜ੍ਹ ਅਤੇ ਹਰਿਆਣਾ ਵਿੱਚ 2-2 ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਸੀਟਾਂ ਹਨ। ਇਹ ਸੀਟਾਂ ਅਪ੍ਰੈਲ ਵਿੱਚ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਕਾਰਨ ਖਾਲੀ ਹੋ ਜਾਣਗੀਆਂ। ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਵਰਗੇ ਪ੍ਰਮੁੱਖ ਨੇਤਾਵਾਂ ਦੀਆਂ ਸੀਟਾਂ ਵੀ ਸ਼ਾਮਲ ਹੋ ਸਕਦੀਆਂ ਹਨ, ਜਿਨ੍ਹਾਂ ਨੇ ਦੁਬਾਰਾ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ। ਮਹਾਰਾਸ਼ਟਰ ਦੀ 288 ਮੈਂਬਰੀ ਵਿਧਾਨ ਸਭਾ ਵਿੱਚ, ਰਾਜ ਸਭਾ ਸੀਟ ਲਈ 37 ਵੋਟਾਂ ਦੀ ਲੋੜ ਹੈ, ਜਿਸ ਕਾਰਨ ਇਹ ਇੱਕ ਸਖ਼ਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ।

ਇੱਥੇ ਵੇਖੋ ਸੂਬਿਆਂ ਦੀ ਲਿਸਟ…

ਮਹਾਰਾਸ਼ਟਰ: 7 ਸੀਟਾਂ
ਓਡੀਸ਼ਾ: 4 ਸੀਟਾਂ
ਤਾਮਿਲਨਾਡੂ: 6 ਸੀਟਾਂ
ਪੱਛਮੀ ਬੰਗਾਲ: 5 ਸੀਟਾਂ
ਅਸਾਮ: 3 ਸੀਟਾਂ
ਬਿਹਾਰ: 5 ਸੀਟਾਂ
ਛੱਤੀਸਗੜ੍ਹ: 2 ਸੀਟਾਂ
ਹਿਮਾਚਲ: 1
ਤੇਲੰਗਾਨਾ: 2

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

News Source link
Election Schedule: ਵੱਡੀ ਖਬਰ, ਫਿਰ ਪੈਣਗੀਆਂ ਵੋਟਾਂ! ਜਾਣੋ ਕਿਹੜੀਆਂ 37 ਸੀਟਾਂ ਉਤੇ ਕਦੋਂ ਪੈਣਗੀਆਂ ਵੋਟਾਂ…
- Advertisement -