ਕੇਰਲ, 8 ਫਰਵਰੀ
Delhi Elections Results 2025: ਸ਼ਨਿੱਚਰਵਾਰ ਸਵੇਰੇ ਕੰਨੂਰ ਹਵਾਈ ਅੱਡੇ ’ਤੇ ਪਹੁੰਚੀ ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਦੀ ਜਾਂਚ ਨਹੀਂ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਵਾਇਨਾਡ ਦੀ ਸੰਸਦ ਮੈਂਬਰ ਨੇ ਅੱਜ ਚੋਣ ਕਮਿਸ਼ਨ ਦੁਆਰਾ ਪੋਸਟ ਕੀਤੇ ਸ਼ੁਰੂਆਤੀ ਰੁਝਾਨਾਂ ਵਿੱਚ ਪੇਸ਼ ਕੀਤੇ ਨਤੀਜਿਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, “ਮੈਨੂੰ ਨਹੀਂ ਪਤਾ, ਮੈਂ ਅਜੇ ਤੱਕ ਨਤੀਜੇ ਨਹੀਂ ਦੇਖੇ ਹਨ।” ਦਿੱਲੀ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਦੀ ਮਿਲਕੀਪੁਰ ਸੀਟ ਅਤੇ ਤਾਮਿਲਨਾਡੂ ਦੀ ਇਰੋਡ ਸੀਟ ‘ਤੇ ਵੀ ਉਪ ਚੋਣਾਂ ਦੀ ਗਿਣਤੀ ਜਾਰੀ ਹੈ। ਏਐੱਨਆਈ
ਇਹ ਵੀ ਪੜ੍ਹੋ:
Live Delhi Polls Results: ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਹੜੇ ਪ੍ਰਮੁੱਖ ਆਗੂ ਅੱਗੇ ਅਤੇ ਕਿਹੜੇ ਪਿੱਛੇ
Live Delhi Election Results: ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਨੂੰ ਬਹੁਮਤ, ‘ਆਪ’ 28 ਅਤੇ ਕਾਂਗਰਸ ਨੂੰ 1 ਸੀਟ
- New Income Tax Bill: ਨਵਾਂ ਇਨਕਮ ਟੈਕਸ ਬਿੱਲ ਅਗਲੇ ਹਫ਼ਤੇ ਸੰਸਦ ’ਚ ਕੀਤਾ ਜਾਵੇਗਾ ਪੇਸ਼
The post Delhi Elections Results 2025: ‘‘ਪਤਾ ਨਹੀਂ, ਅਜੇ ਤੱਕ ਨਤੀਜੇ ਨਹੀਂ ਦੇਖੇ’’: ਪ੍ਰਿਅੰਕਾ ਗਾਂਧੀ appeared first on Punjabi Tribune.