33.4 C
Patiāla
Sunday, June 21, 2026

Delhi AC Blast : ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬਿਲਡਿੰਗ ‘ਚ ਭਿਆਨਕ ਅੱਗ , ਏਸੀ ਬਲਾਸਟ ਕਾਰਨ 9 ਲੋਕਾਂ ਦੀ ਮੌਤ

Must read


Delhi  AC Blast : ਦਿੱਲੀ ਦੇ ਵਿਵੇਕ ਵਿਹਾਰ ਸਥਿਤ ਇੱਕ ਇਮਾਰਤ ਵਿੱਚ ਐਤਵਾਰ ਸਵੇਰੇ 3:47 ਵਜੇ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਬੁਰੀ ਤਰ੍ਹਾਂ ਝੁਲਸ ਗਏ। ਫਾਇਰ ਕਰਮੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਇਸ ਸਮੇਂ ਕੂਲਿੰਗ ਆਪ੍ਰੇਸ਼ਨ ਚੱਲ ਰਹੇ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ ਵੱਧਣ ਦੀ ਆਸ਼ੰਕਾ ਜਤਾਈ ਹੈ।

ਫਾਇਰ ਕਰਮੀ ਨੇ ਦੱਸਿਆ ਕਿ ਫਾਇਰ ਕੰਟਰੋਲ ਰੂਮ ਨੂੰ ਸਵੇਰੇ 3:47 ਵਜੇ ਦੇ ਕਰੀਬ ਕਾਲ ਮਿਲੀ। ਕਾਲ ਮਿਲਣ ‘ਤੇ 14 ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਅਤੇ ਇਮਾਰਤ ਦੇ ਅੰਦਰ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤਾ। ਬਚਾਅ ਟੀਮਾਂ ਨੇ ਸੰਘਣੇ ਧੂੰਏਂ ਵਿੱਚੋਂ 12 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਮਰਨ ਵਾਲਿਆਂ ਦੀ ਗਿਣਤੀ 8 ਤੋਂ ਵੱਧ ਕੇ 9 ਹੋ ਗਈ ਹੈ ਅਤੇ ਚਾਰ ਹੋਰ ਬੁਰੀ ਤਰ੍ਹਾਂ ਝੁਲਸ ਗਏ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅੱਗ ਲੱਗਣ ਦਾ ਕਾਰਨ ਏਸੀ ਬਲਾਸਟ ਦੱਸਿਆ ਜਾ ਰਿਹਾ ਹੈ। ਅੱਗ ਕਿਸ ਮੰਜ਼ਿਲ ਜਾਂ ਹਿਸੇ ਤੋਂ ਸ਼ੁਰੂ ਹੋਈ , ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ ਪਰ ਕੂਲਿੰਗ ਦੀ ਪ੍ਰਕਿਰਿਆ ਅਜੇ ਵੀ ਚੱਲ ਰਹੀ ਹੈ।

ਦੂਜੀ ਮੰਜ਼ਿਲ ‘ਤੇ ਮ੍ਰਿਤਕ ਪਾਏ ਗਏ ਲੋਕਾਂ ਦੀ ਪਛਾਣ ਅਰਵਿੰਦ ਜੈਨ (60), ਪਤਨੀ ਅਨੀਤਾ ਜੈਨ (58), ਪੁੱਤਰ ਨਿਸ਼ਾਂਤ ਜੈਨ (35), ਨੂੰਹ ਆਂਚਲ ਜੈਨ (33) ਅਤੇ ਪੋਤੇ ਆਕਾਸ਼ ਜੈਨ ਵਜੋਂ ਹੋਈ ਹੈ।ਤੀਜੀ ਮੰਜ਼ਿਲ ‘ਤੇ ਇੱਕ ਪਰਿਵਾਰ ਦੇ ਤਿੰਨ ਮੈਂਬਰ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਪਛਾਣ ਨਿਤਿਨ ਜੈਨ (50), ਉਨ੍ਹਾਂ ਦੀ ਪਤਨੀ ਸ਼ੈਲੀ ਜੈਨ (48) ਅਤੇ ਪੁੱਤਰ ਸਮਯਕ ਜੈਨ (25) ਵਜੋਂ ਹੋਈ ਹੈ। ਪਹਿਲੀ ਮੰਜ਼ਿਲ ‘ਤੇ ਸ਼ਿਖਾ ਜੈਨ (45) ਨਾਮ ਦੀ ਇੱਕ ਔਰਤ ਮ੍ਰਿਤਕ ਪਾਈ ਗਈ, ਜਦੋਂ ਕਿ ਉਸਦਾ ਪਤੀ ਨਵੀਨ ਜੈਨ (48) ਜ਼ਖਮੀ ਹੋ ਗਿਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article