
ਦਰਅਸਲ, ਕਿਸ਼ਨ ਕੁਮਾਰ ਦੀ ਜਵਾਨ ਧੀ ਤਿਸ਼ਾ ਕੁਮਾਰ ਇਸ ਦੁਨੀਆਂ ਨੂੰ ਸਿਰਫ 20 ਸਾਲ ਦੀ ਉਮਰ ਵਿੱਚ ਹੀ ਅਲਵਿਦਾ ਕਹਿ ਗਈ ਹੈ। ਕਿਸ਼ਨ ਕੁਮਾਰ ਆਪਣੀ 20 ਸਾਲ ਦੀ ਧੀ ਨੂੰ ਗੁਆਉਣ ਤੋਂ ਬਾਅਦ ਬੇਹੱਦ ਦੁੱਖੀ ਹਨ।

ਕਿਸ਼ਨ ਕੁਮਾਰ ਦੀ ਧੀ ਤਿਸ਼ਾ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਜ਼ੇਰੇ ਇਲਾਜ ਸੀ ਅਤੇ ਕੈਂਸਰ ਨਾਲ ਲੜਾਈ ਲੜ ਰਹੀ ਸੀ। ਜਿਵੇਂ ਹੀ ਕਿਸ਼ਨ ਕੁਮਾਰ ਨੇ ਆਪਣੀ ਧੀ ਦੀ ਅਰਥੀ ਨੂੰ ਮੋਢਾ ਦਿੱਤਾ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਉਹ ਅੰਦਰੋਂ ਟੁੱਟ ਗਿਆ। ਧੀ ਦੀ ਮੌਤ ਨਾਲ ਕਿਸ਼ਨ ਕੁਮਾਰ ਸਣੇ ਪੂਰਾ ਪਰਿਵਾਰ ਬੇਹੱਦ ਦੁਖੀ ਹੈ।

ਤਿਸ਼ਾ ਲੰਬੇ ਸਮੇਂ ਤੋਂ ਕੈਂਸਰ ਨਾਲ ਲੜ ਰਹੀ ਸੀ, ਪਰ ਆਖਿਰਕਾਰ ਉਹ ਦੁਨੀਆ ਤੋਂ ਹਮੇਸ਼ਾ ਲਈ ਰੁਖਸਤ ਹੋ ਗਈ। 20 ਸਾਲ ਦੀ ਜਵਾਨ ਧੀ ਨੂੰ ਗੁਆਉਣ ਦਾ ਦਰਦ ਦੇਖ ਕੇ ਤੁਹਾਡਾ ਦਿਲ ਵੀ ਫੁੱਟ-ਫੁੱਟ ਰੋਣ ਲੱਗ ਜਾਵੇਗਾ।

ਕਿਸ਼ਨ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਤਾਨਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਪ੍ਰਸ਼ੰਸਕਾਂ ਨੂੰ ਕਾਫੀ ਭਾਵੁਕ ਕਰ ਰਹੀਆਂ ਹਨ। 20 ਸਾਲ ਦੀ ਧੀ ਤਿਸ਼ਾ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਉਨ੍ਹਾਂ ਨੇ ਆਪਣੀ ਲਾਡਲੀ ਬੇਟੀ ਦਾ ਅੰਤਿਮ ਸੰਸਕਾਰ ਕੀਤਾ।

ਆਪਣੀ ਬੇਟੀ ਨੂੰ ਮੋਢਾ ਦੇਣ ਤੋਂ ਬਾਅਦ ਕਿਸ਼ਨ ਕੁਮਾਰ ਬੇਸੁੱਦ ਨਜ਼ਰ ਆਏ ਅਤੇ ਉਨ੍ਹਾਂ ਲਈ ਆਪਣੇ ਆਪ ‘ਤੇ ਕਾਬੂ ਰੱਖਣਾ ਮੁਸ਼ਕਲ ਹੋ ਰਿਹਾ ਸੀ। ਕਿਸ਼ਨ ਕੁਮਾਰ ਦੀਆਂ ਅੱਖਾਂ ‘ਚੋਂ ਹੰਝੂ ਨਹੀਂ ਰੁਕ ਰਹੇ ਸਨ, ਜਦਕਿ ਉਨ੍ਹਾਂ ਦੀ ਪਤਨੀ ਤਾਨਿਆ ਵੀ ਬੇਸੁੱਦ ਦੀ ਹਾਲਤ ‘ਚ ਨਜ਼ਰ ਆਈ।
Published at : 23 Jul 2024 08:19 PM (IST)