
ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਅਤੇ ਅਦਾਕਾਰ ਧੀਰਜ ਕੁਮਾਰ (DHEERAJ KUMAR) ਵੱਲੋਂ ਸ਼ੇਅਰ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਕਲਾਕਾਰ ਨੂੰ ਲੈ ਪੋਸਟ ਸ਼ੇਅਰ ਕਰਦੇ ਹੋਏ ਦੁੱਖੀ ਮਨ ਨਾਲ ਇਹ ਵੀ ਦੱਸਿਆ ਹੈ ਕਿ ਆਖਿਰ ਉਨ੍ਹਾਂ ਦੀ ਮੌਤ ਕਿਵੇਂ ਹੋਈ।

ਧੀਰਜ ਕੁਮਾਰ ਦੀ ਪੋਸਟ ਧੀਰਜ ਕੁਮਾਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬਹੁਤ ਤਕਲੀਫ ਹੁੰਦੀ ਏ ਮਨ ਨੂੰ ਇਹੋ ਜਹੀ ਪੋਸਟ ਆਪਣੇ ਹੀ ਉਸ ਬੰਦੇ ਦੀ ਸ਼ੇਅਰ ਕਰਨੀ ਜਿੱਸ ਨਾਲ ਕੁੱਝ ਦਿਨ ਪਹਿਲਾ ਹਾਸੇ ਖੇਡੇ ਦੇ ਦਿਨ ਮਾਣ ਰਹੇ ਹੋਵੋ ਤੇ ਇੱਕ ਦਮ ਅਕਾਲ ਪੁਰਖ ਉਸ ਇਨਸਾਨ ਨੂੰ ਆਪਣੇ ਕੋਲ ਬੁਲਾ ਲਵੇ🙏🏻 ਸੋਨੂੰ ਮੈਨੂੰ ਯਾਦ ਆ ਆਪਾ ਜਦੋ ਰੀਲ ਬਣਾਉਂਦੇ ਸੀ ਤਾਂ ਮੈਂ ਤੈਨੂੰ ਸਵੇਰੇ ਸਵੇਰੇ ਕਾਲ ਕਰਕੇ ਆਖਣਾ ਕਿ ਕੋਲੈਬ ਕਰ ਮੈ ਰੀਲ ਪਾ ਦਿੱਤੀ ਓ , ਉਹ ਲੋਕਾਂ ਦੇ ਚੇਹਰਿਆ ਤੇ ਤੈਨੂੰ ਵੇਖ ਹਾਸਾ ਆਉਦਾ ਸੀ 🙏🏻, ਅੱਜ ਤੇਰੇ ਲਈ ਤੇਰੇ ਭੋਗ ਦਾ ਪੋਸਟਰ ਪਾਉਣਾ ਮੇਰੇ ਲਈ ਬਹੁਤ ਤਕਲੀਫਦੇਹ ਹੈ 😭🙏🏻 ਤੂੰ ਹਰ ਖੁਸ਼ੀ ਗ਼ਮੀ ਵੇਲੇ ਯਾਦ ਆਵੇਗਾ…@mr.sonu446

ਜਾਣੋ ਕਿਵੇਂ ਹੋਈ ਮੌਤ? ਅਦਾਕਾਰ ਧੀਰਜ ਕੁਮਾਰ ਨੇ ਅੱਗੇ ਲਿਖਦੇ ਹੋਏ ਕਿਹਾ ਕਿ, ਸੋਨੂੰ ਦੀ ਛੋਟੀ ਉਮਰ ਵਿੱਚ ਹੀ ਬਾਈਪਾਸ ਸਰਜਰੀ ਹੋਈ ਸੀ, ਉਹ ਲਗਾਤਾਰ ਦਵਾਈ ਖਾ ਰਿਹਾ ਸੀ , ਇਹ ਸਾਲ ਦੇ ਜਨਵਰੀ ਵਿੱਚ ਵੀ ਪਹਿਲਾ ਕਾਫੀ ਬਿਮਾਰ ਹੋਇਆ ਸੀ ਪਰ ਅਕਾਲ ਪੁਰਖ ਦੀ ਕਿਰਪਾ ਸਕਦਾ ਠੀਕ ਹੋ ਗਿਆ ਸੀ , ਪਰ ਇਸ ਵਾਰ ਅਚਾਨਕ ਉਸ ਨੂੰ ਫਿਰ ਪਰੇਸ਼ਾਨੀ ਆਈ ਤੇ ਉਹ ਸਾਨੁੰ ਸਭ ਨੂੰ ਅਲਵਿਦਾ ਕਹਿ ਗਿਆ , ਸੋਨੂੰ ਦੇ ਪਰਿਵਾਰ ਨੇ ਹਮੇਸ਼ਾ ਹੀ ਉਹਦੀ ਹਰ ਖੁਸ਼ੀ ਦਾ ਉਹਦੀ ਦਵਾਈ ਦਾ ਉਹਦੇ ਖਾਣ ਪੀਣ ਦਾ ਬਹੁਤ ਖਿਆਲ ਰੱਖਿਆ , ਵਾਹਿਗੁਰੂ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ 🙏🏻…

ਕਲਾਕਾਰ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਵੀ ਦੁੱਖ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਵੱਲੋਂ ਕਲਾਕਾਰ ਦੀ ਮੌਤ ਉੱਪਰ ਸੋਗ ਜਤਾਇਆ ਜਾ ਰਿਹਾ ਹੈ।
Published at : 02 Oct 2025 10:44 AM (IST)