Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ…

Must read


Actor Death: ਮਨੋਰੰਜਨ ਜਗਤ ਤੋਂ ਲਗਾਤਾਰ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਹਾਲੀਵੁੱਡ ਦੇ ਦਿੱਗਜ ਸਿਟਕਾਮ ਅਦਾਕਾਰ ਪੈਟ ਫਿਨ (Pat Finn), ‘ਦਿ ਮਿਡਲ’ ਅਤੇ ‘ਮਰਫੀ ਬ੍ਰਾਊਨ’ ਫੇਮ ਦਾ ਸੋਮਵਾਰ ਨੂੰ 60 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਪੈਟ ਫਿਨ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਹਾਸੇ, ਪਿਆਰ ਅਤੇ ਪਰਿਵਾਰ ਨਾਲ ਭਰਪੂਰ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਡੋਨਾ, ਤਿੰਨ ਬੱਚੇ, ਮਾਤਾ-ਪਿਤਾ ਅਤੇ ਪੰਜ ਭੈਣ-ਭਰਾ ਹਨ।

ਲੰਬੇ ਸਮੇਂ ਤੋਂ ਸੀ ਬਿਮਾਰ

ਦੱਸ ਦੇਈਏ ਕਿ ਪੈਟ ਫਿਨ ਨੂੰ ਪਹਿਲੀ ਵਾਰ 2022 ਵਿੱਚ ਬਲੈਡਰ ਕੈਂਸਰ ਹੋਣ ਦਾ ਪਤਾ ਲੱਗਿਆ ਸੀ। ਕੁਝ ਸਮਾਂ ਇਸ ਵਿੱਚ ਸੁਧਾਰ ਰਹਿਣ ਤੋਂ ਬਾਅਦ, ਕੈਂਸਰ ਦੁਬਾਰਾ ਪਰਤ ਆਇਆ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ। ਉਨ੍ਹਾਂ ਦੀ ਮੌਤ ਤੋਂ ਇੱਕ ਮਹੀਨਾ ਪਹਿਲਾਂ, ਦੋਸਤਾਂ ਅਤੇ ਸਮਰਥਕਾਂ ਦੁਆਰਾ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਇੱਕ ਫੰਡਰੇਜ਼ਰ ਚਲਾਇਆ ਗਿਆ ਸੀ, ਜਿਸ ਵਿੱਚ $100,000 ਤੋਂ ਵੱਧ ਦੀ ਰਾਸ਼ੀ ਇਕੱਠੀ ਕੀਤੀ ਗਈ ਸੀ।

ਵਰਕਫਰੰਟ ਦੀ ਗੱਲ ਕਰਿਏ ਤਾਂ ਉਹ ਲਗਭਗ ਤਿੰਨ ਦਹਾਕਿਆਂ ਦੇ ਆਪਣੇ ਕਰੀਅਰ ਵਿੱਚ, ਫਿਨ ਅਮਰੀਕੀ ਟੈਲੀਵਿਜ਼ਨ ਕਾਮੇਡੀ ਦਾ ਇੱਕ ਪ੍ਰਮੁੱਖ ਚਿਹਰਾ ਰਹੇ। ਉਨ੍ਹਾਂ ਨੇ ‘ਦਿ ਮਿਡਲ’ ਵਿੱਚ ‘ਬਿਲ ਨੋਰਵੁੱਡ’ ਅਤੇ ‘ਮਰਫੀ ਬ੍ਰਾਊਨ’ ਵਿੱਚ ‘ਫਿਲ ਜੂਨੀਅਰ’ ਦੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਉਹ ‘ਫ੍ਰੈਂਡਜ਼’ , ‘ਸੇਨਫੀਲਡ’ ਅਤੇ ‘ਕਰਬ ਯੂਅਰ ਐਨਥੂਜ਼ੀਆਜ਼ਮ’ ਵਰਗੇ ਵਿਸ਼ਵ ਪ੍ਰਸਿੱਧ ਸ਼ੋਅਜ਼ ਵਿੱਚ ਵੀ ਨਜ਼ਰ ਆਏ ਸਨ। ਉਨ੍ਹਾਂ ਨੇ ‘ਡਿਊਡ ਵੇਅਰਜ਼ ਮਾਈ ਕਾਰ?’ (Dude Where’s My Car?) ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

Read More: Artist Death: ਮਨੋਰੰਜਨ ਜਗਤ ਤੋਂ ਦੁੱਖਦਾਈ ਖਬਰ, ਮਸ਼ਹੂਰ ਅਦਾਕਾਰਾ ਦੀ ਦਰਦਨਾਕ ਮੌਤ; ਕਤਲ ਦੇ ਦੋਸ਼ ‘ਚ ਬੁਆਏਫ੍ਰੈਂਡ ਗ੍ਰਿਫ਼ਤਾਰ…

 

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article