Cricketer Shivam Dube birthday : ਭਾਰਤੀ ਕ੍ਰਿਕਟਰ Shivam Dube ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੇ ਹਨ। ਇਸ ਵੇਲੇ ਉਹ ਆਇਰਲੈਂਡ ਦੌਰੇ ‘ਤੇ ਟੀਮ ਇੰਡੀਆ ਨਾਲ ਹਨ। ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਪਤਨੀ Anjum Khan ਨੇ ਸੋਸ਼ਲ ਮੀਡੀਆ ‘ਤੇ ਕੁਝ ਖ਼ਾਸ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪਿਆਰ ਭਰੀਆਂ ਵਧਾਈਆਂ ਦਿੱਤੀਆਂ।
ਅੰਜੁਮ ਖਾਨ ਨੇ ਪੋਸਟ ਵਿੱਚ ਲਿਖਿਆ, “ਹੈਪੀ ਬਰਥਡੇ ਮਾਈ ਲਵ। ਅੱਲਾਹ ਤੁਹਾਨੂੰ ਬਹੁਤ ਕਾਮਯਾਬੀ ਬਖ਼ਸ਼ੇ ਅਤੇ ਤੁਹਾਨੂੰ ਹੋਰ ਉੱਚਾਈਆਂ ਤੱਕ ਲੈ ਕੇ ਜਾਵੇ। ਤੁਹਾਡਾ ਕਰੀਅਰ ਸ਼ਾਨਦਾਰ ਰਹੇ ਅਤੇ ਤੁਹਾਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ। ਅੱਲਾਹ ਤੁਹਾਨੂੰ ਹਰ ਬੁਰੀ ਨਜ਼ਰ ਤੋਂ ਬਚਾਏ ਅਤੇ ਹਮੇਸ਼ਾ ਮਹਫੂਜ਼ ਰੱਖੇ।”
ਉਨ੍ਹਾਂ ਨੇ ਅੱਗੇ ਲਿਖਿਆ, “ਅੱਲਾਹ ਤੁਹਾਡੀ ਜ਼ਿੰਦਗੀ ਨੂੰ ਸੁਕੂਨ ਅਤੇ ਖੁਸ਼ੀਆਂ ਨਾਲ ਭਰ ਦੇਵੇ। ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਅਤੇ ਤੁਹਾਡੀ ਜ਼ਿੰਦਗੀ ਹਮੇਸ਼ਾ ਪਿਆਰ, ਹਾਸੇ ਅਤੇ ਖੂਬਸੂਰਤ ਪਲਾਂ ਨਾਲ ਭਰੀ ਰਹੇ। ਤੁਹਾਡਾ ਆਉਣ ਵਾਲਾ ਸਮਾਂ ਖੁਸ਼ਹਾਲੀ ਅਤੇ ਬਰਕਤਾਂ ਨਾਲ ਭਰਿਆ ਹੋਵੇ। ਆਮੀਨ।”
ਅੰਜੁਮ ਦੀ ਇਸ ਪਿਆਰੀ ਪੋਸਟ ‘ਤੇ ਸ਼ਿਵਮ ਦੁਬੇ ਨੇ ਵੀ ਪ੍ਰਤੀਕਿਰਿਆ ਦਿੰਦਿਆਂ ਲਿਖਿਆ, “ਥੈਂਕ ਯੂ ਸੋ ਮੱਚ ਮਾਈ ਲਵ ਅੰਜੁਮ ਖਾਨ।”
ਫਿਲਹਾਲ ਸ਼ਿਵਮ ਦੁਬੇ ਆਇਰਲੈਂਡ ਵਿੱਚ ਟੀਮ ਇੰਡੀਆ ਦੀ ਟੀ-20 ਟੀਮ ਦਾ ਹਿੱਸਾ ਹਨ। ਇਸ ਤੋਂ ਬਾਅਦ ਉਹ ਇੰਗਲੈਂਡ ਦੌਰੇ ‘ਤੇ ਜਾਣਗੇ, ਜਿੱਥੇ ਭਾਰਤ ਅਤੇ ਇੰਗਲੈਂਡ ਵਿਚਾਲੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਟੀ-20 ਸੀਰੀਜ਼ ਤੋਂ ਬਾਅਦ ਉਹ ਭਾਰਤ ਵਾਪਸ ਆ ਜਾਣਗੇ ਕਿਉਂਕਿ ਉਹ ਵਨਡੇ ਟੀਮ ਦਾ ਹਿੱਸਾ ਨਹੀਂ ਹਨ।
‘ਮੈਨੂੰ ਫਿਰ ਧਮਕੀਆਂ ਮਿਲੀਆਂ’ ਗਿਆਨੀ ਹਰਪ੍ਰੀਤ ਸਿੰਘ ਨੇ ਖੋਲੇ ਰਾਜ਼