COVID 19 : ਦੁਨੀਆ ਨੂੰ ਹਿਲਾ ਦੇਣ ਵਾਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਅਮਰੀਕਾ ਦੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਵਾਲੀ ਤੁਲਸੀ ਗੈਬਾਰਡ (Tulsi Gabbard ) ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ Joe Biden ਦੇ ਮੁੱਖ ਮੈਡੀਕਲ ਸਲਾਹਕਾਰ Anthony Fauci ਨੇ ਚੀਨ ਦੀ ਉਸ ਵੁਹਾਨ ਲੈਬ ਨੂੰ ਫੰਡਿੰਗ ਦਿੱਤੀ ਸੀ, ਜਿਥੋਂ ਕੋਰੋਨਾ ਮਹਾਂਮਾਰੀ ਫੈਲਣ ਦੇ ਆਰੋਪ ਲੱਗਦੇ ਰਹੇ ਹਨ।
ਗੁਪਤ ਦਸਤਾਵੇਜ਼ ਕੀਤੇ ਗਏ ਜਨਤਕ
ਤੁਲਸੀ ਗੈਬਾਰਡ ਨੇ ਅਮਰੀਕਾ ਵੱਲੋਂ ਫੰਡ ਕੀਤੀਆਂ ਗਈਆਂ ਬਾਇਓਲੈਬਜ਼ ਨਾਲ ਸੰਬੰਧਿਤ ਕਈ ਦਸਤਾਵੇਜ਼ ਜਨਤਕ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਦਰਸਾਉਂਦੇ ਹਨ ਕਿ ਕਿਵੇਂ ਐਂਥਨੀ ਫੌਸੀ – ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨਸ ਡਿਜ਼ੀਜ਼ (NIAID) ਦੇ ਸਾਬਕਾ ਡਾਇਰੈਕਟਰ – ਨੇ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਖੁਫੀਆ ਮੁਲਾਂਕਣਾਂ ਨੂੰ ਪ੍ਰਭਾਵਿਤ ਕੀਤਾ ਅਤੇ ਬਾਅਦ ਵਿੱਚ ਕਾਂਗਰਸ ਦੇ ਸਾਹਮਣੇ ਸਹੁੰ ਚੁੱਕ ਕੇ ਅਜਿਹੇ ਸਬੰਧਾਂ ਤੋਂ ਇਨਕਾਰ ਕੀਤਾ।
ਅਮਰੀਕਾ ਦੇ ਰਾਸ਼ਟਰੀ ਖੁਫੀਆ ਨਿਰਦੇਸ਼ਕ ਦਫ਼ਤਰ (ODNI) ਵੱਲੋਂ ਇਹ ਦਸਤਾਵੇਜ਼ ਜਾਰੀ ਕੀਤਾ ਗਿਆ ਹੈ। ਗੈਬਾਰਡ ਦਾ ਇਹ ਕਦਮ ਟਰੰਪ ਪ੍ਰਸ਼ਾਸਨ ਦੀ ਉਸ ਕੋਸ਼ਿਸ਼ ਵਿੱਚ ਇੱਕ ਮਹੱਤਵਪੂਰਨ ਪੜਾਅ ਮੰਨਿਆ ਜਾ ਰਿਹਾ ਹੈ, ਜਿਸ ਤਹਿਤ ਕੋਵਿਡ-19 ਮਹਾਂਮਾਰੀ ਦੀ ਉਤਪੱਤੀ ਦੀ ਮੁੜ ਸਮੀਖਿਆ ਕਰਨ ਅਤੇ ਵਿਸ਼ਵ ਸਿਹਤ ਸੰਕਟ ਦੌਰਾਨ ਅਮਰੀਕੀ ਸਰਕਾਰੀ ਏਜੰਸੀਆਂ, ਵਿਗਿਆਨੀਆਂ ਅਤੇ ਖੁਫੀਆ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ ਕਰਨ ਦੀ ਗੱਲ ਕੀਤੀ ਗਈ ਹੈ।
ਗੈਬਰਡ ਦੇ ਮੁਤਾਬਕ, ਨਵੇਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਅਤੇ ਗੱਲਬਾਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਜਦੋਂ ਇਸ ਗੱਲ ‘ਤੇ ਚਰਚਾ ਤੇਜ਼ ਹੋ ਗਈ ਸੀ ਕਿ ਵਾਇਰਸ ਕੁਦਰਤੀ ਤੌਰ ‘ਤੇ ਫੈਲਿਆ ਸੀ ਜਾਂ ਚੀਨ ਦੀ ਵੁਹਾਨ ਲੈਬ ਤੋਂ ਨਿਕਲਿਆ ਸੀ, ਤਾਂ ਉਸ ਸਮੇਂ ਐਂਥਨੀ ਫੌਸੀ ਨੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇੰਫੈਕਸ਼ਸ ਡਿਜ਼ੀਜ਼ਜ਼ (NIAID) ਦੇ ਡਾਇਰੈਕਟਰ ਵਜੋਂ ਕੰਮ ਕਰਦੇ ਹੋਏ ਖੁਫੀਆ ਅਧਿਕਾਰੀਆਂ ਨਾਲ ਇਸ ਮਾਮਲੇ ਬਾਰੇ ਗੱਲਬਾਤ ਕੀਤੀ ਸੀ।
ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀ ‘ਤੇ ਤੁਲਸੀ ਗੈਬਰਡ ਦਾ ਵੱਡਾ ਆਰੋਪ
ਗੈਬਰਡ ਨੇ ਕਿਹਾ, “ਕੋਵਿਡ-19 ਮਹਾਂਮਾਰੀ ਕਾਰਨ ਸਾਡੇ ਲੱਖਾਂ ਅਮਰੀਕੀ ਨਾਗਰਿਕਾਂ ਅਤੇ ਦੁਨੀਆ ਭਰ ਦੇ ਅਣਗਿਣਤ ਲੋਕਾਂ ਨੂੰ ਬਹੁਤ ਮੁਸ਼ਕਲ ਸਮੇਂ ਵਿੱਚੋਂ ਲੰਘਣਾ ਪਿਆ। ਸਾਲਾਂ ਤੱਕ ਝੂਠ, ਸੈਂਸਰਸ਼ਿਪ ਅਤੇ ਤੱਥਾਂ ਨੂੰ ਲੁਕਾਉਣ ਤੋਂ ਬਾਅਦ ਅਮਰੀਕੀ ਲੋਕ ਪਾਰਦਰਸ਼ਤਾ, ਸੱਚਾਈ ਅਤੇ ਜਵਾਬਦੇਹੀ ਦੇ ਹੱਕਦਾਰ ਹਨ। ਉਨ੍ਹਾਂ ਨੇ ਆਰੋਪ ਲਗਾਇਆ ਕਿ ਡਾ. ਐਂਥਨੀ ਫੌਸੀ ਵਰਗੇ ਸਿਆਸੀ ਸਵਾਰਥਾਂ ਵਾਲੇ ਆਗੂਆਂ ਨੇ ਆਪਣੇ ਕਥਿਤ ਗਲਤ ਕੰਮਾਂ ਅਤੇ ਸੱਤਾ ਦੇ ਦੁਰਵਰਤੋਂ ਨੂੰ ਲੁਕਾਇਆ, ਖੁਫੀਆ ਜਾਣਕਾਰੀ ਨਾਲ ਹੇਰਾਫੇਰੀ ਕੀਤੀ, ਕਾਂਗਰਸ ਨੂੰ ਗੁੰਮਰਾਹ ਕੀਤਾ ਅਤੇ ਦੇਸ਼ ਦੀ ਸੁਰੱਖਿਆ ਲਈ ਲੋੜੀਂਦੀ ਜਾਣਕਾਰੀ ਤੱਕ ਚੁਣੇ ਹੋਏ ਰਾਸ਼ਟਰਪਤੀ ਦੀ ਪਹੁੰਚ ਸੀਮਿਤ ਕਰਕੇ ਉਨ੍ਹਾਂ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ।
ODNI ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਰਦਰਸ਼ਤਾ ਸੰਬੰਧੀ ਨਿਰਦੇਸ਼ਾਂ ਤਹਿਤ ਉਸ ਨੇ ਲਗਭਗ ਇੱਕ ਸਾਲ ਤੱਕ ਚੱਲੀ ਗੁਪਤ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਸਮੀਖਿਆ ਪ੍ਰਕਿਰਿਆ ਚਲਾਈ। ਇਸ ਦੌਰਾਨ ਬੇਨਿਯਮੀਆਂ ਦਾ ਖੁਲਾਸਾ ਕਰਨ ਵਾਲੇ ਅਧਿਕਾਰੀਆਂ ਦੇ ਬਿਆਨ ਵੀ ਇਕੱਠੇ ਕੀਤੇ ਗਏ। ਇਨ੍ਹਾਂ ਅਧਿਕਾਰੀਆਂ ਨੇ ਆਰੋਪ ਲਗਾਇਆ ਕਿ ਵਾਇਰਸ ਦੀ ਉਤਪੱਤੀ ਬਾਰੇ ਸਰਕਾਰੀ ਮੁਲਾਂਕਣਾਂ ‘ਤੇ ਸਵਾਲ ਉਠਾਉਣ ਕਾਰਨ ਉਨ੍ਹਾਂ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕਾਰਵਾਈ ਕੀਤੀ ਗਈ।
ODNI ਨੇ ਇਹ ਵੀ ਦਾਅਵਾ ਕੀਤਾ ਕਿ ਐਂਥਨੀ ਫੌਸੀ ਦੇ ਖੁਫੀਆ ਅਧਿਕਾਰੀਆਂ ਨਾਲ ਨੇੜਲੇ ਸੰਬੰਧ ਸਨ, ਜਿਸ ਕਾਰਨ ਉਹ ਕੋਵਿਡ-19 ਦੀ ਸ਼ੁਰੂਆਤ ਬਾਰੇ ਹੋ ਰਹੀਆਂ ਚਰਚਾਵਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕੇ। ਦੋਸ਼ ਲਗਾਇਆ ਗਿਆ ਕਿ ਫੌਸੀ ਨੇ ਖੁਫੀਆ ਏਜੰਸੀਆਂ ਨੂੰ ਸਲਾਹ ਦੇਣ ਵਾਲੇ ਮਾਹਿਰਾਂ ਬਾਰੇ ਸਿਫ਼ਾਰਸ਼ਾਂ ਕੀਤੀਆਂ ਅਤੇ ਅਜਿਹੇ ਮੁਲਾਂਕਣ ਤਿਆਰ ਕਰਨ ਵਿੱਚ ਮਦਦ ਕੀਤੀ, ਜਿਨ੍ਹਾਂ ਨੂੰ ਬਾਅਦ ਵਿੱਚ ਵਿਗਿਆਨਕ ਸਹਿਮਤੀ ਵਜੋਂ ਪੇਸ਼ ਕੀਤਾ ਗਿਆ।
ਬਾਈਡੇਨ ਸਰਕਾਰ ਨੇ ਕਰਵਾਈ ਸੀ ਸਮੀਖਿਆ
ਜੁਲਾਈ 2021 ਦੀ ਇੱਕ ਇੰਟੈਲੀਜੈਂਸ ਕਮਿਊਨਿਟੀ ਈਮੇਲ ਵਿੱਚ ਕਿਹਾ ਗਿਆ ਸੀ ਕਿ ਅਧਿਕਾਰੀ ਐਂਥਨੀ ਫੌਸੀ ਦੇ ਸੁਝਾਵਾਂ ਅਨੁਸਾਰ ਅੱਗੇ ਵਧਣਾ ਚਾਹੁੰਦੇ ਸਨ, ਕਿਉਂਕਿ ਉਨ੍ਹਾਂ ਨੂੰ ਇੱਕ ਵਿਸ਼ਾ-ਵਿਸ਼ੇਸ਼ ਮਾਹਿਰ (SME) ਮੰਨਿਆ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਫੌਸੀ ਕੋਲ ਮੌਜੂਦਾ ਅਤੇ ਪੁਰਾਣੀ ਖੋਜ ਬਾਰੇ ਵਿਸਤ੍ਰਿਤ ਜਾਣਕਾਰੀ ਹੈ ਅਤੇ ਉਹ ਹੋਰ ਬਹੁਤ ਸਾਰੇ ਲੋਕਾਂ ਨਾਲੋਂ ਬਿਹਤਰ ਜਾਣਦੇ ਹਨ ਕਿ ਅਸਲ ਕੋਰੋਨਾ ਵਾਇਰਸ ਮਾਹਿਰ ਕੌਣ ਹਨ।
ਉਸ ਸਮੇਂ ਦੀ ਬਾਈਡੇਨ ਸਰਕਾਰ ਨੇ ਕੋਵਿਡ-19 ਦੀ ਉਤਪੱਤੀ ਬਾਰੇ 90 ਦਿਨਾਂ ਦੀ ਸਮੀਖਿਆ ਕਰਵਾਈ ਸੀ। ਦਸਤਾਵੇਜ਼ਾਂ ਮੁਤਾਬਕ, 2021 ਦੌਰਾਨ ਖੁਫੀਆ ਅਧਿਕਾਰੀ ਇਸ ਗੱਲ ‘ਤੇ ਚਰਚਾ ਕਰ ਰਹੇ ਸਨ ਕਿ ਸਮੀਖਿਆ ਪ੍ਰਕਿਰਿਆ ਵਿੱਚ ਫੌਸੀ ਵੱਲੋਂ ਸਿਫ਼ਾਰਸ਼ ਕੀਤੇ ਵਿਗਿਆਨੀਆਂ ਤੱਕ ਕਿਵੇਂ ਪਹੁੰਚਿਆ ਜਾਵੇ। ਅੰਦਰੂਨੀ ਪੱਤਰਚਾਰ ਵਿੱਚ ਫੌਸੀ ਨੂੰ ਇੱਕ ਵਿਸ਼ਾ-ਵਿਸ਼ੇਸ਼ ਮਾਹਿਰ ਦੱਸਿਆ ਗਿਆ ਸੀ, ਜਿਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਸਮੀਖਿਆ ਲਈ ਮਹੱਤਵਪੂਰਨ ਮੰਨਿਆ ਗਿਆ ਸੀ।
ਹਾਲਾਂਕਿ, 2024 ਵਿੱਚ ਕੋਰੋਨਾ ਮਹਾਂਮਾਰੀ ਸਬੰਧੀ ਹਾਊਸ ਸਿਲੈਕਟ ਸਬਕਮੇਟੀ ਅੱਗੇ ਆਪਣੀ ਗਵਾਹੀ ਦੌਰਾਨ ਫੌਸੀ ਨੇ ਵਾਇਰਲ ਖੋਜ ਬਾਰੇ ਖੁਫੀਆ ਏਜੰਸੀਆਂ ਨਾਲ ਹੋਈਆਂ ਗੱਲਬਾਤਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦਸਤਾਵੇਜ਼ਾਂ ਵਿੱਚ ਖੁਫੀਆ ਅਧਿਕਾਰੀਆਂ ਅਤੇ ਕੋਵਿਡ-19 ਦੀ ਉਤਪੱਤੀ ਦੀ ਜਾਂਚ ਨਾਲ ਜੁੜੀਆਂ ਕਈ ਗੱਲਬਾਤਾਂ ਦਰਜ ਹਨ। ਉਸ ਸਮੇਂ ਕੁਝ ਸਰਕਾਰੀ ਸੰਚਾਰਾਂ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਕਿ ਵਾਇਰਸ ਲੈਬ ਵਿੱਚ ਬਣਾਇਆ ਗਿਆ ਸੀ, ਜਦਕਿ ਹੋਰਾਂ ਨੇ ਲੈਬ ਹਾਦਸੇ ਦੀ ਸੰਭਾਵਨਾ ਅਤੇ Wuhan Institute of Virology ਦੀਆਂ ਸਮਰੱਥਾਵਾਂ ਦੀ ਜਾਂਚ ਕੀਤੀ ਸੀ।
ਵੁਹਾਨ ਲੈਬ ਨੂੰ ਲੈ ਕੇ ਵੱਡਾ ਖੁਲਾਸਾ
Lawrence Livermore National Laboratory ਵੱਲੋਂ ਮਈ 2020 ਵਿੱਚ ਤਿਆਰ ਕੀਤੇ ਗਏ ਇੱਕ ਮੁਲਾਂਕਣ ਵਿੱਚ ਇਹ ਨਤੀਜਾ ਕੱਢਿਆ ਗਿਆ ਸੀ ਕਿ ਵੁਹਾਨ ਦੀ ਲੈਬ ਵਿੱਚ ਸੋਧੇ ਗਏ ਕੋਰੋਨਾ ਵਾਇਰਸ ਦੇ ਅਣਜਾਣੇ ਵਿੱਚ ਬਾਹਰ ਫੈਲਣ ਲਈ ਹਾਲਾਤ ਮੌਜੂਦ ਸਨ। ਇਸ ਮੁਲਾਂਕਣ ਵਿੱਚ ਲੈਬ-ਲੀਕ ਅਤੇ ਕੁਦਰਤੀ ਉਤਪੱਤੀ, ਦੋਵਾਂ ਸੰਭਾਵਨਾਵਾਂ ਨੂੰ ਬਰਾਬਰ ਮਹੱਤਵ ਦਿੱਤਾ ਗਿਆ ਸੀ। ODNI ਵੱਲੋਂ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਬੇਨਿਯਮੀਆਂ ਦਾ ਖੁਲਾਸਾ ਕਰਨ ਵਾਲੇ ਅਧਿਕਾਰੀਆਂ ਦੇ ਦੋਸ਼ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਖੁਫੀਆ ਵਿਸ਼ਲੇਸ਼ਕਾਂ ਨੇ ਲੈਬ-ਲੀਕ ਸਿਧਾਂਤ ਦਾ ਸਮਰਥਨ ਕੀਤਾ, ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਨੂੰ ਪਾਸੇ ਕਰ ਦਿੱਤਾ ਗਿਆ ਜਾਂ ਵੱਖਰੀ ਰਾਏ ਪ੍ਰਗਟ ਕਰਨ ਤੋਂ ਰੋਕਿਆ ਗਿਆ।
ਤੁਲਸੀ ਗੈਬਰਡ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਸ਼ਿਕਾਇਤਾਂ ਨੂੰ ਅਗਲੀ ਜਾਂਚ ਅਤੇ ਸਮੀਖਿਆ ਲਈ ਇੰਟੈਲੀਜੈਂਸ ਕਮਿਊਨਿਟੀ ਦੇ ਇੰਸਪੈਕਟਰ ਜਨਰਲ ਕੋਲ ਭੇਜਿਆ ਗਿਆ ਹੈ। ਕੋਵਿਡ-19 ਦੀ ਉਤਪੱਤੀ ਅਜੇ ਵੀ ਮਹਾਂਮਾਰੀ ਨਾਲ ਜੁੜੇ ਸਭ ਤੋਂ ਵਿਵਾਦਿਤ ਮਸਲਿਆਂ ਵਿੱਚੋਂ ਇੱਕ ਹੈ। ਅਮਰੀਕੀ ਖੁਫੀਆ ਏਜੰਸੀਆਂ ਲੰਬੇ ਸਮੇਂ ਤੋਂ ਇਸ ਮਾਮਲੇ ‘ਤੇ ਵੰਡੀਆਂ ਹੋਈਆਂ ਹਨ। ਕੁਝ ਏਜੰਸੀਆਂ ਦਾ ਮੰਨਣਾ ਹੈ ਕਿ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਕੁਦਰਤੀ ਤੌਰ ‘ਤੇ ਫੈਲਿਆ, ਜਦਕਿ ਹੋਰ ਏਜੰਸੀਆਂ ਲੈਬ ਨਾਲ ਜੁੜੀ ਕਿਸੇ ਘਟਨਾ ਨੂੰ ਇਸ ਦਾ ਵਧੇਰੇ ਸੰਭਾਵੀ ਕਾਰਨ ਮੰਨਦੀਆਂ ਹਨ।
ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!