Court On Guns Registration: ਬੰਦੂਕਾਂ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ, ਰਜਿਸਟ੍ਰੇਸ਼ਨ ਤੇ ਸਰਕਾਰੀ ਮਨਜ਼ੂਰੀ ਦੀ ਸ਼ਰਤ ਖਤਮ, ਇਨ੍ਹਾਂ 15 ਸੂਬਿਆਂ 'ਚ…

Must read


Court On Guns Registration: ਅਦਾਲਤ ਵੱਲੋਂ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ, ਜਿਸ ਨੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕਾ ਦੇ ਟੈਕਸਾਸ ਸੂਬੇ ਦੀ ਇਕ ਫੈਡਰਲ ਅਦਾਲਤ ਨੇ ਆਪਣੇ ਇੱਕ ਇਤਿਹਾਸਕ ਫ਼ੈਸਲੇ ਵਿੱਚ ਛੋਟੇ ਬੈਰਲ ਵਾਲੀਆਂ ਰਾਈਫ਼ਲਾਂ ਅਤੇ ਸ਼ਾਟਗੰਨਾਂ ’ਤੇ ਲੱਗੇ ਕੇਂਦਰੀ ਕੰਟਰੋਲ ਨੂੰ ਖ਼ਤਮ ਕਰ ਦਿੱਤਾ ਹੈ। ਇਸ ਫ਼ੈਸਲੇ ਤੋਂ ਬਾਅਦ ਟੈਕਸਾਸ ਸਮੇਤ 15 ਅਮਰੀਕੀ ਸੂਬਿਆਂ ’ਚ ਬੰਦੂਕਾਂ ਨਾਲ ਜੁੜੇ ਕਈ ਸਖ਼ਤ ਨਿਯਮਾਂ ਵਿਚ ਢਿੱਲ ਹੋ ਗਈ ਹੈ। 

ਫ਼ਾਕਸ ਨਿਊਜ਼ ਅਨੁਸਾਰ ਜੱਜ ਜੇਮਜ਼ ਵੇਸਲੀ ਹੈਡ੍ਰਿਕਸ ਦੀ ਅਦਾਲਤ ਨੇ ਫ਼ੈਸਲਾ ਦਿੱਤਾ ਹੈ ਕਿ ਨਾਗਰਿਕਾਂ ’ਤੇ ਛੋਟੇ ਬੈਰਲ ਵਾਲੇ ਹਥਿਆਰਾਂ ਦੀ ਰਜਿਸਟ੍ਰੇਸ਼ਨ ਅਤੇ ਸਰਕਾਰੀ ਮਨਜ਼ੂਰੀ ਸਬੰਧੀ ਪੁਰਾਣੇ ਨਿਯਮ ਗ਼ੈਰ-ਸੰਵਿਧਾਨਕ ਹਨ। ਇਸ ਫ਼ੈਸਲੇ ਦਾ ਮਤਲਬ ਇਹ ਹੋਇਆ ਕਿ ਇਸ ਦੇ ਤਹਿਤ ਸਬੰਧਤ ਸੂਬਿਆਂ ਦੇ ਨਿਵਾਸੀਆਂ ਨੂੰ ਅਜਿਹੇ ਹਥਿਆਰ ਜਾਂ ਉਪਕਰਣ ਖ਼ਰੀਦਣ ਲਈ ਹੁਣ ਮਹੀਨਿਆਂ ਲੰਬੀ ਅਫ਼ਸਰਸ਼ਾਹੀ ਪ੍ਰਕਿਰਿਆ, ਬਾਇਓਮੈਟ੍ਰਿਕਸ ਅਤੇ ਵਿਸ਼ੇਸ਼ ਰਜਿਸਟ੍ਰੇਸ਼ਨ ਤੋਂ ਨਹੀਂ ਲੰਘਣਾ ਪਵੇਗਾ।

ਅਦਾਲਤ ਨੇ ਆਪਣੇ ਫ਼ੈਸਲੇ ਵਿਚ 1934 ਦੇ ‘ਨੈਸ਼ਨਲ ਫਾਇਰਆਰਮਜ਼ ਐਕਟ’ ਦੇ ਸੰਵਿਧਾਨਕ ਆਧਾਰ ਨੂੰ ਲਿਆ। ਅਦਾਲਤ ਨੇ ਮੰਨਿਆ ਕਿ ਇਹ ਕਾਨੂੰਨ ਮੂਲ ਰੂਪ ਵਿਚ ਸਰਕਾਰ ਦੀ ਟੈਕਸ ਵਸੂਲੀ ਦੀ ਸ਼ਕਤੀ ’ਤੇ ਆਧਾਰਿਤ ਸੀ, ਜਿਸ ਦੇ ਤਹਿਤ 200 ਡਾਲਰ ਦਾ ਟੈਕਸ ਲਿਆ ਜਾਂਦਾ ਸੀ ਪਰ ਜਦੋਂ ਹਾਲੀਆ ਕਾਨੂੰਨ ਰਾਹੀਂ ਇਹ ਟੈਕਸ ਘਟਾ ਕੇ ਜ਼ੀਰੋ ਕਰ ਦਿੱਤਾ ਗਿਆ, ਤਾਂ ਟੈਕਸ ਵਸੂਲੀ ਦੇ ਨਾਂ ’ਤੇ ਨਾਗਰਿਕਾਂ ’ਤੇ ਰਜਿਸਟ੍ਰੇਸ਼ਨ ਅਤੇ ਇਜਾਜ਼ਤ ਦੀ ਪਾਬੰਦੀ ਥੋਪਣਾ ਗ਼ੈਰ-ਸੰਵਿਧਾਨਕ ਹੋ ਜਾਂਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article