Comedian Admitted in Hospital: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ…

Must read


Comedian Zakir Khan Admitted in Hospital: ਮਨੋਰੰਜਨ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਸਟੈਂਡ-ਅੱਪ ਕਾਮੇਡੀਅਨਾਂ ਵਿੱਚੋਂ ਇੱਕ ਜ਼ਾਕਿਰ ਖਾਨ ਨੂੰ ਲੈ ਕੇ ਪ੍ਰਸ਼ੰਸਕਾਂ ਦੀ ਚਿੰਤਾ ਵੱਧ ਚੁੱਕੀ ਹੈ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਜ਼ਾਕਿਰ ਖਾਨ ਹਸਪਤਾਲ ਦੇ ਕੱਪੜਿਆਂ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਵਿੱਚ ਚਿੰਤਾ ਦੀ ਲਹਿਰ ਦੌੜ ਗਈ ਹੈ ਅਤੇ ਹਰ ਕੋਈ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਕਰ ਰਿਹਾ ਹੈ।

ਦਰਅਸਲ, ਇਹ ਵੀਡੀਓ ਜ਼ਾਕਿਰ ਦੇ ਭਰਾ ਅਰਬਾਜ਼ ਖਾਨ ਦੇ ਇੱਕ ਵਲੌਗ ਤੋਂ ਸਾਹਮਣੇ ਆਇਆ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜ਼ਾਕਿਰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਹਨ। ਵੀਡੀਓ ਵਿਚ ਉਹ ਹਸਪਤਾਲ ਦੇ ਬੈੱਡ ‘ਤੇ ਬੈਠ ਕੇ ਕ੍ਰਿਕਟ ਮੈਚ ਦਾ ਆਨੰਦ ਲੈਂਦੇ ਦਿਖਾਈ ਦਿੱਤੇ। ਜਦੋਂ ਅਰਬਾਜ਼ ਨੇ ਉਨ੍ਹਾਂ ਦਾ ਹਾਲ ਪੁੱਛਿਆ ਤਾਂ ਜ਼ਾਕਿਰ ਨੇ ਹੱਸਦੇ ਹੋਏ ਕਿਹਾ, “ਮੈਚ ਅਜੇ ਫਸਿਆ ਹੋਇਆ ਹੈ।”

ਬ੍ਰੇਕ ਦਾ ਕੀਤਾ ਸੀ ਐਲਾਨ

ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੀ ਜ਼ਾਕਿਰ ਖਾਨ ਨੇ ਆਪਣੇ ਲਾਈਵ ਸ਼ੋਅ ਦੌਰਾਨ ਇਹ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਕਾਮੇਡੀ ਤੋਂ ਲੰਬਾ ਬ੍ਰੇਕ ਲੈਣ ਜਾ ਰਹੇ ਹਨ। ਉਨ੍ਹਾਂ ਦੱਸਿਆ ਸੀ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਸ਼ੋਅ ਅਤੇ ਸਫਰ ਕਰਨ ਕਾਰਨ ਉਨ੍ਹਾਂ ਦੀ ਸਿਹਤ ‘ਤੇ ਬੁਰਾ ਅਸਰ ਪਿਆ ਹੈ। ਜ਼ਾਕਿਰ ਨੇ ਕਿਹਾ ਸੀ ਕਿ, “ਮੈਂ ਆਪਣੀ ਸਿਹਤ ਅਤੇ ਨਿੱਜੀ ਜ਼ਿੰਦਗੀ ਨੂੰ ਸਮਾਂ ਦੇਣ ਲਈ 2028 ਜਾਂ 2030 ਤੱਕ ਕਾਮੇਡੀ ਤੋਂ ਦੂਰ ਰਹਿ ਸਕਦਾ ਹਾਂ।” ਫਿਲਹਾਲ ਪਰਿਵਾਰ ਵੱਲੋਂ ਕਿਸੇ ਗੰਭੀਰ ਬਿਮਾਰੀ ਬਾਰੇ ਕੁਝ ਨਹੀਂ ਕਿਹਾ ਗਿਆ ਹੈ, ਪਰ ਇਹ ਸਪੱਸ਼ਟ ਹੈ ਕਿ ਉਹ ਆਪਣੀ ਸਿਹਤ ਦੇ ਇਲਾਜ ਲਈ ਹੀ ਹਸਪਤਾਲ ਵਿੱਚ ਹਨ।

Comedian Admitted in Hospital: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article