
ਕੌਫੀ ਅਤੇ ਹਾਈਡਰੇਸ਼ਨ ‘ਤੇ ਕੀਤੀ ਗਈ ਇੱਕ ਰਿਸਰਚ ਵਿੱਚ ਖੋਜਕਰਤਾਵਾਂ ਨੇ ਕੌਫੀ ਪੀਣ ਵਾਲਿਆਂ ਲੋਕਾਂ ਅਤੇ ਸਿਰਫ਼ ਪਾਣੀ ਪੀਣ ਵਾਲੇ ਲੋਕਾਂ ਨਾਲ ਕੀਤੀ। ਅਧਿਐਨ ਵਿੱਚ ਦੋਵੇਂ ਕੈਟੇਗਰੀ ਵਿੱਚ ਸਰੀਰ ਦੇ ਪਾਣੀ ਦੇ ਪੱਧਰ ਵਿੱਚ ਕੋਈ ਮਹੱਤਵਪੂਰਨ ਫਰਕ ਨਹੀਂ ਪਾਇਆ ਗਿਆ। ਨਤੀਜਿਆਂ ਨੇ ਡੀਹਾਈਡਰੇਸ਼ਨ ਦੇ ਕੋਈ ਸਪੱਸ਼ਟ ਸੰਕੇਤ ਨਹੀਂ ਦਿਖਾਏ, ਜਿਸ ਨਾਲ ਇਹ ਧਾਰਣਾ ਕਮਜ਼ੋਰ ਪੈ ਗਈ ਕਿ ਦਰਮਿਆਨੀ ਕੌਫੀ ਦੀ ਖਪਤ ਸਰੀਰ ਨੂੰ ਡੀਹਾਈਡ੍ਰੇਟ ਕਰਦੀ ਹੈ।

ਕੌਫੀ ਵਿੱਚ ਮੌਜੂਦ ਕੈਫੀਨ ਨੂੰ ਹਲਕਾ ਡਿਊਰੇਟਿਕ ਮੰਨਿਆ ਜਾਂਦਾ ਹੈ, ਭਾਵ ਕਿ ਇਹ ਪਿਸ਼ਾਬ ਦੀ ਮਾਤਰਾ ਵਧਾ ਸਕਦਾ ਹੈ। ਇਸ ਕਰਕੇ, ਅਕਸਰ ਇਹ ਮੰਨਿਆ ਜਾਂਦਾ ਹੈ ਕਿ ਕੌਫੀ ਸਰੀਰ ਵਿੱਚੋਂ ਪਾਣੀ ਬਾਹਰ ਕੱਢਦੀ ਹੈ, ਹਾਲਾਂਕਿ ਮਾਹਰ ਕਹਿੰਦੇ ਹਨ ਕਿ ਇਹ ਧਾਰਨਾ ਪੁਰਾਣੀ ਰਿਸਰਚ ‘ਤੇ ਅਧਾਰਤ ਹੈ।
Published at : 06 Jun 2026 12:41 PM (IST)