''CM ਦੀ ਯਾਤਰਾ ਕਾਰਨ ਮੇਰੇ ਬੱਚੇ ਦੀ ਮੌਤ ਹੋਈ'', ਪੁਲਿਸ ਨੇ ਰਸਤੇ ਕੀਤੇ ਬੰਦ , ਗੱਡੀ 'ਚ ਤੜਫਦੀ ਰਹੀ ਪ੍ਰੈਗਨੈਂਟ ਪਤਨੀ , ਪਤੀ ਦਾ ਆਰੋਪ 

Must read


Punjab News : ਅੰਮ੍ਰਿਤਸਰ ‘ਚ ਇੱਕ ਗਰਭਵਤੀ ਮਹਿਲਾ ਦੇ ਪੇਟ ਵਿੱਚ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੇ ਪਤੀ ਨੇ ਆਰੋਪ ਲਗਾਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਕਾਰਨ ਰਸਤੇ ਬੰਦ ਕੀਤੇ ਗਏ ਸਨ ਅਤੇ ਟ੍ਰੈਫਿਕ ਡਾਇਵਰਟ ਹੋਣ ਕਰਕੇ ਉਹ ਆਪਣੀ ਪਤਨੀ ਨੂੰ ਸਮੇਂ ਸਿਰ ਹਸਪਤਾਲ ਨਹੀਂ ਪਹੁੰਚਾ ਸਕੇ।

ਪੀੜਤ ਜੁਗਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਗਰਭਵਤੀ ਸੀ ਅਤੇ ਉਹ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸ੍ਰੀ ਗੁਰੂ ਅਮਰਦਾਸ ਹਸਪਤਾਲ ਲੈ ਕੇ ਜਾ ਰਿਹਾ ਸੀ। ਉਸ ਨੇ ਕਿਹਾ ਕਿ ਸੀਐਮ ਦੀ ਯਾਤਰਾ ਕਰਕੇ ਹਰ ਪਾਸੇ ਪੁਲਿਸ ਤਾਇਨਾਤ ਸੀ ਅਤੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਰੀਬ 20 ਕਿਲੋਮੀਟਰ ਘੁੰਮ ਕੇ ਜਾਣਾ ਪਿਆ।

ਜੁਗਰਾਜ ਸਿੰਘ ਮੁਤਾਬਕ ਇਸ ਦੌਰਾਨ ਲਗਭਗ 40 ਤੋਂ 50 ਮਿੰਟ ਦੀ ਦੇਰੀ ਹੋ ਗਈ ਅਤੇ ਉਸ ਦੀ ਪਤਨੀ ਗੱਡੀ ਵਿੱਚ ਦਰਦ ਨਾਲ ਤੜਫਦੀ ਰਹੀ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਮਿਸਕੈਰੇਜ ਹੋ ਚੁੱਕਾ ਹੈ ਅਤੇ ਬੱਚੇ ਦੀ ਮੌਤ ਹੋ ਗਈ।

ਪੀੜਤ ਨੇ ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨੇ ਵੀ ਇਹ ਵੀਡੀਓ ਸ਼ੇਅਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਉਨ੍ਹਾਂ ਕਿਹਾ ਕਿ ਇੱਕ ਆਮ ਪਰਿਵਾਰ ਨੂੰ VIP ਸੁਰੱਖਿਆ ਕਾਰਨ ਵੱਡਾ ਦੁੱਖ ਝੱਲਣਾ ਪਿਆ।

ਉੱਥੇ ਹੀ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਇਸ ਮਾਮਲੇ ‘ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਸ਼ੁਕਰਾਨਾ ਯਾਤਰਾ ਨਹੀਂ, ਸਗੋਂ ਇੱਕ ਮਾਂ ਦੀ ਗੋਦ ਸੁੰਨੀ ਕਰਨ ਵਾਲੀ ਯਾਤਰਾ ਬਣ ਗਈ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ





News Source link

- Advertisement -

More articles

- Advertisement -

Latest article