Chandigarh ਦੀ SSP ਕੰਵਰਦੀਪ ਕੌਰ ਦੇ ਕਾਰਜਕਾਲ 'ਚ ਇੱਕ ਸਾਲ ਦਾ ਵਾਧਾ, ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ 

Must read


Chandigarh SSP Kanwardeep Kaur : ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੂੰ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ 1 ਸਾਲ ਦੀ ਐਕਸਟੈਂਸ਼ਨ ਮਿਲ ਗਈ ਹੈ। ਉਹ ਪੰਜਾਬ ਕੇਡਰ ਤੋਂ ਚੰਡੀਗੜ੍ਹ (AGMUT ਕੇਡਰ) ਵਿੱਚ ਇੰਟਰ-ਕੇਡਰ ਡੈਪੂਟੇਸ਼ਨ ‘ਤੇ ਸਨ ਅਤੇ ਉਨ੍ਹਾਂ ਦਾ 3 ਸਾਲਾਂ ਦਾ ਕਾਰਜਕਾਲ 8 ਮਾਰਚ 2026 ਨੂੰ ਖਤਮ ਹੋ ਗਿਆ ਸੀ।

ਕੈਬਨਿਟ ਦੀ ਨਿਯੁਕਤੀ ਕਮੇਟੀ (ACC) ਵੱਲੋਂ 16 ਮਾਰਚ ਨੂੰ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਗ੍ਰਹਿ ਮੰਤਰਾਲੇ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੰਦੇ ਹੋਏ ਕੰਵਰਦੀਪ ਕੌਰ ਦੀ ਇੰਟਰ-ਕੈਡਰ ਡੈਪੂਟੇਸ਼ਨ ਦੀ ਮਿਆਦ (ਪੰਜਾਬ ਕੈਡਰ ਤੋਂ AGMUT ਕੈਡਰ, ਚੰਡੀਗੜ੍ਹ) ਨੂੰ 8 ਮਾਰਚ ਤੋਂ ਬਾਅਦ ਇੱਕ ਸਾਲ ਲਈ ਵਧਾ ਦਿੱਤਾ ਗਿਆ ਹੈ।

 ਕੰਵਰਦੀਪ ਕੌਰ ਨੇ 9 ਮਾਰਚ 2023 ਨੂੰ ਚੰਡੀਗੜ੍ਹ ਦੇ ਐਸ.ਐਸ.ਪੀ. ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਨੂੰ ਤਿੰਨ ਸਾਲ ਦੀ ਮਿਆਦ ਲਈ ਇੱਥੇ ਨਿਯੁਕਤ ਕੀਤਾ ਗਿਆ ਸੀ ਪਰ ਹੁਣ ਨਵੇਂ ਹੁਕਮਾਂ ਤਹਿਤ ਉਹ ਇੱਕ ਵਾਧੂ ਸਾਲ ਤੱਕ ਇਸ ਅਹੁਦੇ ‘ਤੇ ਬਣੀ ਰਹੇਗੀ। ਉਹ ਚੰਡੀਗੜ੍ਹ SSP ਵਜੋਂ ਹੋਰ 1 ਸਾਲ (ਭਾਵ ਮਾਰਚ 2027 ਤੱਕ) ਸੇਵਾਵਾਂ ਨਿਭਾਉਣਗੇ। 

ਬਰਨਾਲਾ ‘ਚ ਗੈਸ ਦੀ ਕਿੱਲਤ ਦੌਰਾਨ ਚਾਹ ਵਾਲੀ ਦੁਕਾਨ ਤੋਂ ਸਿਲੰਡਰ ਚੋਰੀ

ਇਹ ਚੰਡੀਗੜ੍ਹ ਯੂਨੀਅਨ ਟੈਰੀਟਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ SSP ਨੂੰ ਅਜਿਹੀ ਐਕਸਟੈਂਸ਼ਨ ਮਿਲੀ ਹੈ। ਉਹ ਚੰਡੀਗੜ੍ਹ ਦੀ ਦੂਜੀ ਮਹਿਲਾ ਐਸ.ਐਸ.ਪੀ. ਹੈ। ਉਨ੍ਹਾਂ ਤੋਂ ਪਹਿਲਾਂ ਨੀਲਾਂਬਰੀ ਵਿਜੇ ਜਗਦਲੇ (2008 ਬੈਚ, ਪੰਜਾਬ ਕੈਡਰ) ਸਾਲ 2017 ਤੋਂ 2020 ਤੱਕ ਇਸ ਅਹੁਦੇ ‘ਤੇ ਰਹਿ ਚੁੱਕੀ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ,ਜਾਣੋ ਪੂਰਾ ਮਾਮਲਾ

ਕੰਵਰਦੀਪ ਕੌਰ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਚੰਡੀਗੜ੍ਹ ਵਿੱਚ ਤੈਨਾਤੀ ਤੋਂ ਪਹਿਲਾਂ ਉਹ ਮਲੇਰਕੋਟਲਾ ਦੇ ਐਸਐਸਪੀ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਚੰਡੀਗੜ੍ਹ ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਫਿਰੋਜ਼ਪੁਰ ਵਿਚ ਸੇਵਾਵਾਂ ਦੇ ਰਹੇ ਸਨ। ਪੰਜਾਬ ਸਰਕਾਰ ਵੱਲੋਂ ਐਸਐਸਪੀ ਦੀ ਨਿਯੁਕਤੀ ਲਈ 2 ਵਾਰ ਪੈਨਲ ਭੇਜਿਆ ਗਿਆ ਸੀ। ਦੂਜੇ ਪੈਨਲ ਵਿਚ ਕੰਵਰਦੀਪ ਕੌਰ ਦਾ ਨਾਂ ਸ਼ਾਮਿਲ ਸੀ। 4 ਮਾਰਚ 2023 ਨੂੰ ਕੰਵਰਦੀਪ ਕੌਰ ਦੇ ਨਾਂ ਤੇ ਮੋਹਰ ਲਗਾਈ ਗਈ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article